ਅਮਰਜੀਤ ਚਾਵਲਾ ਕਾਂਡ: AAP ਆਗੂ ਬਲਤੇਜ ਪੰਨੂ ਨੇ ਚੁੱਕੇ ਵੱਡੇ ਸਵਾਲ, ਸੁਖਬੀਰ ਬਾਦਲ ‘ਤੇ ਲਾਏ ਮੁੱਖ ਸਾਜ਼ਿਸ਼ਕਰਤਾ ਹੋਣ ਦੇ ਇਲਜ਼ਾਮ
ਬਲਤੇਜ ਪੰਨੂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਾਹਮਣੇ ਆ ਕੇ ਪ੍ਰੈੱਸ ਕਾਨਫ਼ਰੰਸ ਕਰਨ ਦੀ ਬਜਾਏ ਸਿਰਫ਼ ਇੱਕ ਰਿਕਾਰਡਿਡ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਅਹਿਮ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸੇ ਕਾਰਨ ਧਾਮੀ ਨੇ ਪ੍ਰੈੱਸ ਵਾਰਤਾ ਕਰਨ ਦੀ ਬਜਾਏ ਇੱਕ ਰਿਕਾਰਡਡ ਵੀਡੀਓ ਜਾਰੀ ਕੀਤੀ।
ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਮਾਮਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਸਿਆਸੀ ਗਰਮਾ-ਗਰਮੀ ਘਟਣ ਦਾ ਨਾਂ ਨਹੀਂ ਲੈ ਰਹੀ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰੈੱਸ ਵਾਰਤਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਐਸਜੀਪੀਸੀ ਪ੍ਰਧਾਨ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ।
‘ਆਪ’ ਆਗੂ ਬਲਤੇਜ ਪੰਨੂ ਵੱਲੋਂ ਚੁੱਕੇ ਗਏ ਮੁੱਖ ਮੁੱਦੇ
ਬਲਤੇਜ ਪੰਨੂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਾਹਮਣੇ ਆ ਕੇ ਪ੍ਰੈੱਸ ਕਾਨਫ਼ਰੰਸ ਕਰਨ ਦੀ ਬਜਾਏ ਸਿਰਫ਼ ਇੱਕ ਰਿਕਾਰਡਿਡ ਵੀਡੀਓ ਜਾਰੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਅਹਿਮ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸੇ ਕਾਰਨ ਧਾਮੀ ਨੇ ਪ੍ਰੈੱਸ ਵਾਰਤਾ ਕਰਨ ਦੀ ਬਜਾਏ ਇੱਕ ਰਿਕਾਰਡਡ ਵੀਡੀਓ ਜਾਰੀ ਕੀਤੀ।
🔸 ਅਮਰਜੀਤ ਚਾਵਲਾ ਕਾਂਡ ਦੇ ਲਗਭਗ ਇੱਕ ਮਹੀਨੇ ਬਾਅਦ ‘ਪ੍ਰਗਟ’ ਹੋਏ ਧਾਮੀ, ਪਰ ਸੁਖਬੀਰ ਤੇ ਹਰਸਿਮਰਤ ਬਾਦਲ ਨਹੀਂ, ਕਿਉਂ?
🔸 ਪ੍ਰੈੱਸ ਵਾਰਤਾ ਦੀ ਬਜਾਏ ਵੀਡੀਓ ਬਣਾ ਕੇ ਪਾਈ ਪਰ ਪੰਥ ‘ਚੋਂ ਛੇਕੇ ਲੋਕਾਂ ਦੇ ਬੋਰਡ ਲਗਾਉਣ ਬਾਰੇ ਨਹੀਂ ਬੋਲੇ SGPC ਪ੍ਰਧਾਨ ਧਾਮੀ 🔸 ਕਥਿਤ ਬਲਾਤਕਾਰ ਦੀ ਸ਼ਿਕਾਰ ਔਰਤ 6 ਮਹੀਨੇ ਸਰਾਂ ‘ਚ ਕਿਵੇਂ ਰਹੀ, ਕਾਰ ਤੇ pic.twitter.com/NXVnPjDhtQ — AAP Punjab (@AAPPunjab) September 23, 2026
ਪੰਨੂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਐਸਜੀਪੀਸੀ ਦੇ ਕਸਟੋਡੀਅਨ ਹਰਜਿੰਦਰ ਸਿੰਘ ਧਾਮੀ ਹਨ ਤੇ ਅਕਾਲੀ ਦਲ ਦੇ ਕਸਟੋਡੀਅਨ ਸੁਖਬੀਰ ਸਿੰਘ ਬਾਦਲ ਹਨ। ਉਨ੍ਹਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਬਾਦਲ ਪਰਿਵਾਰ ਦੇ ਅਧੀਨ ਹੀ ਕੰਮ ਕਰਦੀ ਹੈ। ਇਸ ਕਰਕੇ ਐਸਜੀਪੀਸੀ ਦੇ ‘ਚੀਫ਼ ਕਸਟੋਡੀਅਨ’ ਸੁਖਬੀਰ ਬਾਦਲ ਹੀ ਹਨ, ਤਾਂ ਉਹ ਇਸ ਗੰਭੀਰ ਮਾਮਲੇ ‘ਤੇ ਅਜੇ ਤੱਕ ਚੁੱਪ ਕਿਉਂ ਬੈਠੇ ਹਨ।
ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਚੁੱਪ ‘ਤੇ ਸਵਾਲ
ਪੰਨੂ ਨੇ ਸਵਾਲ ਚੁੱਕਿਆ ਕਿ ਇਸ ਪੂਰੇ ਮਾਮਲੇ ‘ਤੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅਜੇ ਤੱਕ ਚੁੱਪ ਕਿਉਂ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਅਕਾਲੀ ਦਲ ਬਾਦਲ ਨੇ ਕਿਹਾ ਕਿ ਮਾਣਮੱਤਿਆ ਸੰਸਥਾਵਾਂ ‘ਤੇ ਕਬਜ਼ੇ ਕੀਤੇ ਤੇ ਢਾਹ ਲਾਉਣ ਦੇ ਵੀ ਯਤਨ ਕੀਤੇ। ਉਨ੍ਹਾਂ ਕਿਹਾ ਕਿ ਇਸੇ ਕਾਰਨ ਇੰਨਾ ਵੱਡਾ ਨਿਘਾਰ ਇਨ੍ਹਾਂ ਸੰਸਥਾਵਾਂ ‘ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਮੁੱਖ ਨੀਤੀਘਾੜਾ ਸੁਖਬੀਰ ਬਾਦਲ ਹੈ, ਇਸੇ ਕਾਰਨ ਉਨ੍ਹਾਂ ਖ਼ਿਲਾਫ਼ ਬੋਲਣ ਕਿਸੇ ਦੀ ਹਿੰਮਤ ਨਹੀਂ ਹੈ ਤੇ ਇਸੇ ਕਾਰਨ ਇਹ ਸਵਾਲਾਂ ਤੋਂ ਡਰ ਰਹੇ ਹਨ।
ਇਹ ਵੀ ਪੜ੍ਹੋ
ਚਾਵਲਾ ਮਾਮਲੇ ‘ਚ ਅਜੇ ਵੱਡੇ ਸਵਾਲਾਂ ਦੇ ਜਵਾਬ ਆਉਣੇ ਬਾਕੀ !!
‘ਆਪ’ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਚਾਵਲਾ ਮਾਮਲੇ ਦੇ ਖੋਲ੍ਹੇ ਪਰਦੇ !! 👉🏻 ਕਿਹਾ, SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਲੱਖਾਂ ਦੇ ਘੁਟਾਲਿਆਂ ਨੂੰ ਦੱਸਦੇ ਨੇ ਛੋਟੇ-ਮੋਟੇ ਘੁਟਾਲੇ 👉🏻 ਪੁਲਿਸ ‘ਚ ਸ਼ਿਕਾਇਤ ਜਾਣ ਮਗਰੋਂ ਕੀਤੀ ਜਾ ਰਹੀ ਪੀੜਤ ਔਰਤ ਦੀ pic.twitter.com/RBcDz1urcx — AAP Punjab (@AAPPunjab) September 23, 2026
ਪੀੜਤ ਔਰਤ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ
ਉਨ੍ਹਾਂ ਇਲਜ਼ਾਮ ਲਾਇਆ ਕਿ ਸ਼ਿਕਾਇਤਕਰਤਾ ਔਰਤ ਲਗਭਗ 6 ਮਹੀਨੇ ਸਰਾਂ ‘ਚ ਕਿਵੇਂ ਰਹੀ ਤੇ ਉਸ ਨੂੰ ਕਾਰ ਤੇ ਸੇਵਾਦਾਰ ਕਿਸ ਆਧਾਰ ‘ਤੇ ਦਿੱਤੇ ਗਏ, ਇਸ ਦਾ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਪੁਲਿਸ ਨੂੰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੀੜਤ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਜਦਕਿ ਪੀੜਤ ਔਰਤ ਆਪਣੇ ਫ਼ੋਨ ਵੇਰਵੇ ਤੇ ਚੈਟ ਪੁਲਿਸ ਨੂੰ ਸੌਂਪ ਚੁੱਕੀ ਹੈ।
ਸੁਖਬੀਰ ਬਾਦਲ ਹੈ ਅਮਰਜੀਤ ਚਾਵਲਾ ਕਾਂਡ ਦਾ ਮੁੱਖ ਸਾਜ਼ਿਸ਼ ਕਰਤਾ!
ਪੀੜਤ ਔਰਤ ਕਹਿ ਚੁੱਕੀ ਹੈ ਕਿ ਉਹ ਆਪਣਾ ਫ਼ੋਨ ਪੁਲਿਸ ਨੂੰ ਸੌਂਪ ਚੁੱਕੀ ਹੈ ਅਤੇ ਪੁਲਿਸ ਸੌਂਪੇ ਗਏ ਵੇਰਵੇ, ਚੈਟ ਤੇ ਵੀਡੀਓ ਜਨਤਕ ਕਰ ਦੇਵੇ। ਇਸ ਮਾਮਲੇ ‘ਤੇ ਜਿੱਥੇ ਬਾਦਲ ਧੜਾ ਚੁੱਪ ਹੈ ਤੇ SGPC ਪ੍ਰਧਾਨ ਧਾਮੀ ਨੇ ਵੀ ਰਿਕਾਰਡ ਕਰ ਕੇ ਵੀਡੀਓ ਪਾਈ, ਉੱਥੇ ਹੀ ਕਾਂਗਰਸੀਆਂ ਅਤੇ pic.twitter.com/s4LhiWwcjX — AAP Punjab (@AAPPunjab) September 23, 2026
ਬਲਤੇਜ ਪੰਨੂ ਨੇ ਇਸ ਮਾਮਲੇ ‘ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਦੀ ਚੁੱਪ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ‘ਚ ਆਏ ਨਿਘਾਰ ‘ਤੇ ਸਿੱਖ ਬੁੱਧੀਜੀਵੀਆਂ ਨੂੰ ਅੱਗੇ ਆ ਕੇ ਆਵਾਜ਼ ਚੁੱਕਣ ਦੀ ਲੋੜ ਹੈ।
