ਫਤਿਹਗੜ੍ਹ ਸਾਹਿਬ ਦੇ MP ਅਮਰ ਨੇ ਖੁਰਾਕ ਮੰਤਰੀ ਨਾਲ ਕੀਤੀ ਮੁਲਾਕਾਤ, ਉਠਾਇਆ ਨਕਲੀ ਸ਼ਹਿਦ ਦਾ ਮੁੱਦਾ

Updated On: 

01 Aug 2024 17:46 PM

ਮੀਟਿੰਗ ਦੌਰਾਨ ਸਾਂਸਦ ਅਮਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਸ਼ੁੱਧ ਅਤੇ ਕੁਦਰਤੀ ਸ਼ਹਿਦ ਦਾ ਅਸਲ ਉਤਪਾਦਨ ਕੇਵਲ 50 ਹਜ਼ਾਰ ਟਨ ਹੈ। ਜਦੋਂ ਕਿ ਸਰਕਾਰੀ ਅਨੁਮਾਨ ਇਸ ਦੀ ਮਾਤਰਾ ਦੁੱਗਣੀ ਦਰਸਾਉਂਦੇ ਹਨ। ਮਧੂ ਮੱਖੀ ਪਾਲਕਾਂ ਦਾ ਕਹਿਣਾ ਹੈ ਕਿ ਅਜਿਹਾ ਨਕਲੀ ਸ਼ਹਿਦ ਦੇ ਪ੍ਰਚਲਣ ਕਾਰਨ ਹੋਇਆ ਹੈ।

ਫਤਿਹਗੜ੍ਹ ਸਾਹਿਬ ਦੇ MP ਅਮਰ ਨੇ ਖੁਰਾਕ ਮੰਤਰੀ ਨਾਲ ਕੀਤੀ ਮੁਲਾਕਾਤ, ਉਠਾਇਆ ਨਕਲੀ ਸ਼ਹਿਦ ਦਾ ਮੁੱਦਾ

ਫਤਿਹਗੜ੍ਹ ਸਾਹਿਬ ਦੇ MP ਅਮਰ ਨੇ ਖੁਰਾਕ ਮੰਤਰੀ ਨਾਲ ਕੀਤੀ ਮੁਲਾਕਾਤ, ਉਠਾਇਆ ਨਕਲੀ ਸ਼ਹਿਦ ਦਾ ਮੁੱਦਾ

Follow Us On

ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬ ਵਿੱਚ ਮੱਖੀ ਪਾਲਕਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦਾ ਜ਼ਿਕਰ ਕੀਤਾ। ਅਮਰ ਸਿੰਘ ਨੇ ਹਾਲ ਹੀ ਵਿੱਚ ਮਧੂ ਕ੍ਰਾਂਤੀ ਬੀ ਫਾਰਮਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਮਧੂ ਮੱਖੀ ਪਾਲਕਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਹੋਰ ਸੰਸਥਾਵਾਂ ਨਾਲ ਮੁਲਾਕਾਤ ਕੀਤੀ। ਐਸੋਸੀਏਸ਼ਨ ਨੇ ਉਸ ਸਮੇਂ ਸੰਸਦ ਮੈਂਬਰ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ।

ਡਾ: ਅਮਰ ਸਿੰਘ ਨੇ ਮੰਤਰੀ ਨੂੰ ਦੱਸਿਆ ਕਿ ਭਾਰਤ ਵਿੱਚ ਸ਼ੁੱਧ ਅਤੇ ਕੁਦਰਤੀ ਸ਼ਹਿਦ ਦਾ ਅਸਲ ਉਤਪਾਦਨ ਕੇਵਲ 50 ਹਜ਼ਾਰ ਟਨ ਹੈ। ਜਦੋਂ ਕਿ ਸਰਕਾਰੀ ਅਨੁਮਾਨ ਇਸ ਦੀ ਮਾਤਰਾ ਦੁੱਗਣੀ ਦਰਸਾਉਂਦੇ ਹਨ। ਮਧੂ ਮੱਖੀ ਪਾਲਕਾਂ ਦਾ ਕਹਿਣਾ ਹੈ ਕਿ ਅਜਿਹਾ ਨਕਲੀ ਸ਼ਹਿਦ ਦੇ ਪ੍ਰਚਲਣ ਕਾਰਨ ਹੋਇਆ ਹੈ। ਜਿਸ ਵਿੱਚ ਮੱਕੀ ਅਤੇ ਹੋਰ ਸ਼ਰਬਤ ਦੀ ਵੱਡੀ ਮਾਤਰਾ ਹੁੰਦੀ ਹੈ। ਜਿਸ ਨੂੰ ਕੁਦਰਤੀ ਸ਼ਹਿਦ ਵਜੋਂ ਵੇਚਿਆ ਜਾਂਦਾ ਹੈ।

ਸਸਤੇ ਭਾਅ ਤੇ ਵੇਚਿਆ ਜਾ ਰਿਹਾ ਨਕਲੀ ਸ਼ਹਿਦ

ਉਨ੍ਹਾਂ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਸ ਦੇ ਨਾਲ ਹੀ ਕੁਦਰਤੀ ਸ਼ਹਿਦ ਦੀ ਮੰਗ ਵੀ ਘਟੀ ਹੈ। ਕਿਉਂਕਿ ਮਿਲਾਵਟੀ ਉਤਪਾਦ ਸਸਤੇ ਭਾਅ ‘ਤੇ ਵੇਚੇ ਜਾ ਰਹੇ ਹਨ, ਜਿਸ ਕਾਰਨ ਛੋਟੇ ਮੱਖੀਆਂ ਪਾਲਕਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈ ਰਿਹਾ ਹੈ। ਅੰਤ ਵਿੱਚ ਉਨ੍ਹਾਂ ਨੇ ਮਿਲਾਵਟੀ ਸ਼ਹਿਦ ਦੀ ਵਰਤੋਂ ਕਰਨ ਦੇ ਸਿਹਤ ਖਤਰਿਆਂ ‘ਤੇ ਵੀ ਜ਼ੋਰ ਦਿੱਤਾ। ਕੇਂਦਰੀ ਖੁਰਾਕ ਮੰਤਰੀ ਨੇ ਡਾ: ਅਮਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਘੋਖੇਗੀ ਅਤੇ ਪੰਜਾਬ ਵਿੱਚ ਮੱਖੀ ਪਾਲਕਾਂ ਨੂੰ ਵੱਧ ਤੋਂ ਵੱਧ ਰਾਹਤ ਪ੍ਰਦਾਨ ਕਰੇਗੀ।

Exit mobile version