Independence Day 2023: ਆਜ਼ਾਦੀ ਦਿਵਸ ਨੂੰ ਲੈਕੇ ਪੰਜਾਬ ‘ਚ ਅਲਰਟ, ਪੁਲਿਸ ਨੇ ਜਨਤਕ ਥਾਵਾਂ ‘ਤੇ ਚਲਾਇਆ ਚੈਕਿੰਗ ਅਭਿਆਨ
ਪੰਜਾਬ ਵਿੱਚ ਚਲਾਏ ਗਏ ਚੈਕਿੰਗ ਅਭਿਆਨ ਦੀ ਅਗਵਾਗਈ ਏਡੀਜੀਪੀ ਅਰਪਿਤ ਸ਼ੁਕਲ ਕਰ ਰਹੇ ਨੇ। ਉਨਾਂ ਨੇ ਕਿਹਾ ਕਿ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਨੂੰ ਹਰ ਕੀਮਤ 'ਤੇ ਬਰਕਰਾਰ ਰੱਖਿਆ ਜਾਵੇਗਾ। ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।
ਜਲੰਧਰ। ਆਜ਼ਾਦੀ ਦਿਹਾੜੇ ਨੂੰ ਲੈ ਕੇ ਪੰਜਾਬ ਭਰ ਵਿੱਚ ਪੁਲਿਸ (Police) ਅਤੇ ਸੁਰੱਖਿਆ ਏਜੰਸੀਆਂ ਚੌਕਸ ਹਨ, ਜਿਸ ਕਾਰਨ ਜਲੰਧਰ ਸਣੇ ਪੂਰੇ ਸੂਬੇ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਇਸ ਅਭਿਆਨ ਦੀ ਅਗਵਾਈ ਏਡੀਜੀਪੀ ਅਰਪਿਤ ਸ਼ੁਕਲਾ ਕਰ ਰਹੇ ਨੇ। ਇਸ ਸਬੰਧ ਵਿੱਚ ਜਲੰਧਰ ਵਿੱਚ ਵਿੱਚ ਵੀ ਜਨਤਕ ਥਾਵਾਂ ਤੇ ਚੈਕਿੰਗ ਕੀਤੀ ਗਈ। ਇੱਥੇ ਰੇਲਵੇ ਸਟੇਸ਼ਨਾਂ. ਧਾਰਮਿਕ ਸਥਾਨ ਅਤੇ ਬੱਸ ਸਟੈਂਡ ਤੇ ਲੋਕਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ।
ਜਲੰਧਰ (Jalandhar) ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਪ੍ਰਮੁੱਖ ਥਾਵਾਂ ‘ਤੇ ਚੈਕਿੰਗ ਅਭਿਆਨ ਚਲਾਇਆ। ਏਡੀਜੀਪੀ ਨੇ ਕਿਹਾ ਕਿ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਨੂੰ ਹਰ ਕੀਮਤ ‘ਤੇ ਬਰਕਰਾਰ ਰੱਖਿਆ ਜਾਵੇਗਾ।


