SAD ਵੱਲੋਂ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ: ਬਿਕਰਮ ਮਜੀਠੀਆ ਤੇ ਹਰਸਿਮਰਤ ਬਾਦਲ ਨੂੰ ਦਿੱਤੀ ਇਨ੍ਹਾਂ ਹਲਕਿਆਂ ਦੀ ਜਿੰਮੇਵਾਰੀ
ਸ਼੍ਰੋਮਣੀ ਅਕਾਲੀ ਦਲ ਨੇ ਲੋਕਸਭਾ ਚੋਣਾਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸਦੇ ਤਹਿਤ ਪਾਰਟੀ ਨੇ 10 ਸਰਕਲ ਇੰਚਾਰਜਾਂ ਦਾ ਐਲਾਨ ਕਰ ਦਿੱਤਾ। ਜਿਸਦੇ ਤਹਿਤ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਅਤੇ ਬਿਕਰਮ ਮਜੀਠੀਆ ਨੂੰ ਲੋਕਸਭਾ ਹਲਕਾ ਖਡੂਰ ਸਾਹਿਬ ਦੀ ਜਿੰਮੇਵਾਰੀ ਸੌਪੀ ਗਈ ਹੈ।
ਪੰਜਾਬ ਨਿਊਜ। ਸ਼੍ਰੋਮਣੀ ਅਕਾਲੀ ਦਲ ਨੇ ਲੋਕਸਭਾ ਚੋਣਾਂ (Lok Sabha elections) 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਦਲ ਨੇ ਐਤਵਾਰ ਸ਼ਾਮ ਨੂੰ 13 ਵਿੱਚੋਂ 10 ਸਰਕਲਾਂ ਦੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ। ਲੁਧਿਆਣਾ ਵਿੱਚ ਦਿਹਾਤੀ ਅਤੇ ਸ਼ਹਿਰੀ ਦੋ ਇੰਚਾਰਜ ਨਿਯੁਕਤ ਕੀਤੇ ਗਏ ਹਨ, ਜਦਕਿ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਬਾਹਰ ਤਰਨਤਾਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਇਹ ਸੂਚੀ ਜਾਰੀ ਕੀਤੀ।
ਡਾ.ਦਲਜੀਤ ਚੀਮਾ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਦੱਸਿਆ ਗਿਆ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਵੱਖ-ਵੱਖ ਸੰਸਦੀ ਹਲਕਿਆਂ ਦੇ ਇੰਚਾਰਜਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਚੋਣ ਪ੍ਰਚਾਰ ਅਤੇ ਤਾਲਮੇਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ
SAD ਵੱਲੋਂ ਜਾਰੀ ਕੀਤੀ ਗਈ ਲਿਸਟ
- ਅੰਮ੍ਰਿਤਸਰ-ਅਨਿਲ ਜੋਸ਼ੀ
- ਗੁਰਦਾਸਪੁਰ – ਗੁਲਜ਼ਾਰ ਸਿੰਘ ਰਣੀਕੇ
- ਖਡੂਰ ਸਾਹਿਬ – ਬਿਕਰਮ ਸਿੰਘ ਮਜੀਠੀਆ
- ਜਲੰਧਰ – ਸੁਖਵਿੰਦਰ ਸੁੱਖੀ ਡਾ
- ਆਨੰਦਪੁਰ ਸਾਹਿਬ-ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ
- ਫ਼ਿਰੋਜ਼ਪੁਰ- ਜਨਮੇਜਾ ਸਿੰਘ ਸੇਖੋਂ
- ਫਰੀਦਕੋਟ ਸਿਕੰਦਰ ਸਿੰਘ ਮਲੂਕਾ
- ਸੰਗਰੂਰ ਇਕਬਾਲ ਸਿੰਘ ਝੂੰਦਾਂ
- ਬਠਿੰਡਾ – ਹਰਸਿਮਰਤ ਕੌਰ ਬਾਦਲ
- ਲੁਧਿਆਣਾ ਐਨ.ਕੇ.ਸ਼ਰਮਾ (ਸ਼ਹਿਰੀ) ਅਤੇ ਤੀਰਥ ਸਿੰਘ ਮਾਹਲਾ (ਦਿਹਾਤੀ)