ਤਰੀਕ ਭੁਗਤਣ ਆਏ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ, ਅਬੋਹਰ ਕੋਰਟ ਕੰਪਲੈਕਸ ‘ਚ ਖੌਫਨਾਕ ਵਾਰਦਾਤ

Updated On: 

11 Dec 2025 13:30 PM IST

ਅਬੋਹਰ ਨਿਵਾਸੀ ਆਕਾਸ਼ ਉਰਫ਼ ਗੋਲੂ ਪੰਡਿਤ ਆਪਣੇ ਸਾਥੀ ਸੋਨੂੰ ਤੇ ਇੱਕ ਹੋਰ ਵਿਅਕਤੀ ਨਾਲ ਆਪਣੀ ਕਾਰ 'ਚ ਕੋਰਟ ਕੰਪਲੈਕਸ ਪਹੁੰਚਿਆ ਸੀ। ਗੋਲੂ ਪੰਡਿਤ ਜਿਵੇਂ ਹੀ ਇੱਕ ਮਾਮਲੇ ਦੀ ਪੇਸ਼ੀ ਭੁਗਤਣ ਤੋਂ ਬਾਅਦ ਕੋਰਟ ਤੋਂ ਬਾਹਰ ਆ ਕੇ ਆਪਣੀ ਕਾਰ 'ਚ ਬੈਠਣ ਲੱਗਾ ਤਾਂ ਕੁੱਝ ਬਦਮਾਸ਼ਾਂ ਨੇ ਉਸ 'ਤੇ ਗੋਲੀਬਾਰੀ ਕੀਤੀ।

ਤਰੀਕ ਭੁਗਤਣ ਆਏ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ, ਅਬੋਹਰ ਕੋਰਟ ਕੰਪਲੈਕਸ ਚ ਖੌਫਨਾਕ ਵਾਰਦਾਤ

ਗੋਲੂ ਪੰਡਿਤ ਕਤਲ ਕੇਸ:ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਭੇਜਿਆ ਪੁਲਿਸ ਰਿਮਾਂਡਟ 'ਤੇ, ਪਰਿਵਾਰ ਨੂੰ ਐਨਕਾਉਂਟਰ ਦਾ ਡਰ

Follow Us On

ਅਬੋਹਰ ਦੇ ਤਹਿਸੀਲ ਕੋਰਟ ਕੰਪਲੈਕਸ ਚ ਪੇਸ਼ੀ ਤੇ ਆਏ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੋਲੀਬਾਰੀ ਦੌਰਾਨ ਕਈ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਘਟਨਾ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ ਚ ਹਫੜਾ-ਧਫੜੀ ਮਚ ਗਈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਚ ਰਖਵਾ ਦਿੱਤਾ ਗਿਆ ਹੈ।

ਪੁਲਿਸ ਦੇ ਅਨੁਸਾਰ, ਅਬੋਹਰ ਨਿਵਾਸੀ ਆਕਾਸ਼ ਉਰਫ਼ ਗੋਲੂ ਪੰਡਿਤ ਆਪਣੇ ਸਾਥੀ ਸੋਨੂੰ ਤੇ ਇੱਕ ਹੋਰ ਵਿਅਕਤੀ ਨਾਲ ਆਪਣੀ ਕਾਰ ਚ ਕੋਰਟ ਕੰਪਲੈਕਸ ਪਹੁੰਚਿਆ ਸੀ। ਗੋਲੂ ਪੰਡਿਤ ਜਿਵੇਂ ਹੀ ਇੱਕ ਮਾਮਲੇ ਦੀ ਪੇਸ਼ੀ ਭੁਗਤਣ ਤੋਂ ਬਾਅਦ ਕੋਰਟ ਤੋਂ ਬਾਹਰ ਆ ਕੇ ਆਪਣੀ ਕਾਰ ਚ ਬੈਠਣ ਲੱਗਾ ਤਾਂ ਕੁੱਝ ਬਦਮਾਸ਼ਾਂ ਨੇ ਉਸ ਤੇ ਗੋਲੀਬਾਰੀ ਕੀਤੀ। ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਗੋਲੂ ਦੇ ਸਾਥੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਾਜ਼ਿਲਕਾ ਨੇ ਦੱਸਿਆ ਕਿ ਆਕਾਸ਼ ਨਾਮ ਦਾ ਮੁੰਡਾ, ਜਿਸ ਨੂੰ ਗੋਲੂ ਪੰਡਿਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਆਰਮਸ ਐਕਟ ਦੇ ਮਾਮਲੇ ਚ ਤਰੀਕ ਭੁਗਤਣ ਆਇਆ ਸੀ। ਕੋਰਟ ਕੰਪਲੈਕਸ ਦੀ ਪਾਰਕਿੰਗ ਚ ਇੱਕ ਚਿੱਟੇ ਰੰਗ ਦੀ ਕਾਰ ਆਈ, ਜਿਸ ਚ 3 ਵਿਅਕਤੀ ਸਨ, ਉਨ੍ਹਾਂ ਨੇ ਗੋਲੂ ਪੰਡਿਤ ਤੇ ਗੋਲੀਬਾਰੀ ਕੀਤੀ ਤੇ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਗੋਲੂ ਦੀ ਹਸਪਤਾਲ ਚ ਮੌਤ ਹੋ ਗਈ। ਐਸਐਸਪੀ ਨੇ ਦੱਸਿਆ ਕਿ ਕੁੱਲ 6 ਰਾਊਂਡ ਇਸ ਘਟਨਾ ਚ ਫਾਇਰ ਕੀਤੇ ਗਏ।

ਐਸਐਸਪੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਤੇ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਇਸ ਮਾਮਲੇ ਚ ਜਲਦੀ ਹੀ ਐਕਸ਼ਨ ਹੋਵੇਗਾ। ਇਸ ਤਰ੍ਹਾਂ ਕੇ ਕੰਮ ਨੂੰ ਪੰਜਾਬ ਪੁਲਿਸ ਬਿਲਕੁਲ ਸਹਿਣ ਨਹੀਂ ਕਰੇਗੀ। ਜ਼ਿਲ੍ਹੇ ਚ ਗੈਂਗਸਟਰਵਾਦ ਜਾਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ।