ਕਰੋੜਾਂ ਦੀ ਜਾਇਦਾਦ ਪਿੱਛੇ ਕਲਯੁੱਗੀ ਪੁੱਤਰ ਤੇ ਨੂੰਹ ਵੱਲੋਂ ਮਾਂ ਨਾਲ ਕੁੱਟਮਾਰ, ਘਟਨਾ ਸੀਸੀਟਵੀ ‘ਚ ਕੈਦ
ਅਬੋਹਰ ਸੀਤੋ ਰੋਡ ਲੂਨਾ ਨਰਸਿੰਗ ਹੋਮ ਦੇ ਸਾਹਮਣੇ ਰਹਿਣ ਵਾਲੀ ਗੁਰਜੀਤ ਕੌਰ ਪਤਨੀ ਜਗਦੀਸ਼ ਲਾਲ, ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਗਈ ਹੈ ਅਤੇ ਉਸਦੇ ਕੋਲ ਲਗਭਗ 4 ਕਰੋੜ ਦਾ ਘਰ ਅਤੇ 40 ਕਿੱਲੇ ਜ਼ਮੀਨ ਹੈ। ਜਿਸ ਵਿੱਚੋਂ 5 ਏਕੜ ਜ਼ਮੀਨ ਮੇਰੇ ਨਾਮ 'ਤੇ ਹੈ ਅਤੇ ਬਾਕੀ 35 ਏਕੜ ਜ਼ਮੀਨ ਸਾਡੇ ਦੋਵਾਂ ਪੁੱਤਰਾਂ ਦੇ ਨਾਮ 'ਤੇ ਹੈ। ਵਿਧਵਾ ਔਰਤ ਨੇ ਦੱਸਿਆ ਕਿ ਉਸਦਾ ਵੱਡਾ ਪੁੱਤਰ ਮੰਗਲ ਅਤੇ ਉਸਦੀ ਪਤਨੀ ਡਿੰਪਲ ਉਸਨੂੰ ਮਾਰ ਕੇ ਉਸਦੀ ਜ਼ਮੀਨ ਅਤੇ ਘਰ ਹੜੱਪਣਾ ਚਾਹੁੰਦੇ ਹਨ।

ਕਰੋੜਾਂ ਦੀ ਜ਼ਮੀਨ ਹੜੱਪਣ ਲਈ ਇੱਕ ਕਲਯੁੱਗੀ ਪੁੱਤਰ ਤੇ ਨੂੰਹ ਨੇ ਬਜ਼ੁਰਗ ਮਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜ਼ਖਮੀ ਕਰ ਦਿੱਤਾ। ਮਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਕੁੱਟਮਾਰ ਦੀ ਪੂਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਦੋਂ ਕਿ ਇਸ ਤੋਂ ਪਹਿਲਾਂ ਵੀ ਉਕਤ ਪਤੀ-ਪਤਨੀ ਉਕਤ ਔਰਤ ਨੂੰ 8 ਵਾਰ ਕੁੱਟ ਚੁੱਕੇ ਹਨ। ਜਿਸਦਾ ਰਿਕਾਰਡ ਥਾਣੇ ਵਿੱਚ ਦਰਜ ਹੈ।
ਅਬੋਹਰ ਸੀਤੋ ਰੋਡ ਲੂਨਾ ਨਰਸਿੰਗ ਹੋਮ ਦੇ ਸਾਹਮਣੇ ਰਹਿਣ ਵਾਲੀ ਗੁਰਜੀਤ ਕੌਰ ਪਤਨੀ ਜਗਦੀਸ਼ ਲਾਲ, ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਗਈ ਹੈ ਅਤੇ ਉਸਦੇ ਕੋਲ ਲਗਭਗ 4 ਕਰੋੜ ਦਾ ਘਰ ਅਤੇ 40 ਕਿੱਲੇ ਜ਼ਮੀਨ ਹੈ। ਜਿਸ ਵਿੱਚੋਂ 5 ਏਕੜ ਜ਼ਮੀਨ ਮੇਰੇ ਨਾਮ ‘ਤੇ ਹੈ ਅਤੇ ਬਾਕੀ 35 ਏਕੜ ਜ਼ਮੀਨ ਸਾਡੇ ਦੋਵਾਂ ਪੁੱਤਰਾਂ ਦੇ ਨਾਮ ‘ਤੇ ਹੈ। ਵਿਧਵਾ ਔਰਤ ਨੇ ਦੱਸਿਆ ਕਿ ਉਸਦਾ ਵੱਡਾ ਪੁੱਤਰ ਮੰਗਲ ਅਤੇ ਉਸਦੀ ਪਤਨੀ ਡਿੰਪਲ ਉਸਨੂੰ ਮਾਰ ਕੇ ਉਸਦੀ ਜ਼ਮੀਨ ਅਤੇ ਘਰ ਹੜੱਪਣਾ ਚਾਹੁੰਦੇ ਹਨ। ਇਸੇ ਕਰਕੇ ਦੋਵਾਂ ਨੇ ਪਿਛਲੇ ਦੋ ਸਾਲਾਂ ਵਿੱਚ 8 ਵਾਰ ਉਸ ਦੀ ਕੁੱਟਮਾਰ ਕੀਤੀ ਹੈ।
ਪੀੜਤ ਔਰਤ ਨੇ ਦੱਸਿਆ ਕਿ ਅੱਜ ਉਹ ਇੱਕ ਮਿਸਤਰੀ ਤੋਂ ਆਪਣੀ ਰਸੋਈ ਦੀ ਮੁਰੰਮਤ ਕਰਵਾ ਰਹੀ ਸੀ ਤਾਂ ਉਸਦਾ ਪੁੱਤਰ ਅਤੇ ਨੂੰਹ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸੀਸੀਟੀਵੀ ਵਿੱਚ ਕੈਦ ਹੋਈ ਘਟਨਾ ਵਿੱਚ, ਉਸਦਾ ਪੁੱਤਰ ਆਪਣੀ ਮਾਂ ਦੇ ਗਲੇ ਵਿੱਚ ਪਰਨਾ ਪੈ ਕੇ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਉਸਦੀ ਪਤਨੀ ਉਸ ਨੂੰ ਲਗਾਤਾਰ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ। ਬਾਅਦ ਵਿੱਚ ਕਿਸੇ ਤਰ੍ਹਾਂ ਗੁਆਂਢੀਆਂ ਨੇ ਉਸਨੂੰ ਉਨ੍ਹਾਂ ਦੇ ਚੁੰਗਲ ਤੋਂ ਛੁਡਾਇਆ ਅਤੇ ਉਸਨੂੰ ਹਸਪਤਾਲ ਲੈ ਗਏ।
ਕਰਜ਼ੇ ਦੇ ਪੈਸਿਆਂ ਨਾਲ ਕਰਦੇ ਨਸ਼ੇ ਦਾ ਸੇਵਨ: ਪੀੜਤ ਮਾਂ
ਇਹ ਵੀ ਪੜ੍ਹੋ
ਪੀੜਤਾ ਨੇ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਦੋਵਾਂ ਨੇ ਜ਼ਮੀਨ ਅਤੇ ਘਰ ‘ਤੇ ਲੱਖਾਂ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਦੋਵੇਂ ਇਸ ਕਰਜ਼ੇ ਦੇ ਪੈਸਿਆਂ ਨਾਲ ਨਸ਼ੇ ਦਾ ਸੇਵਨ ਕਰਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਉਸਦੀ ਨੂੰਹ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਉਸਦੀ ਕੁੱਟਮਾਰ ਕਰਦੀ ਹੈ। ਉਸਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਅਤੇ ਨੂੰਹ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਨੰਬਰ 1 ਦੇ ਇੰਚਾਰਜ ਪਰਮਜੀਤ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਉਸਨੂੰ ਐਮਐਲਆਰ ਮਿਲੇਗਾ, ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।