AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

AAP ਨਾਲੋਂ ਤੋੜ੍ਹਿਆ ਨਾਤਾ, ਭਾਜਪਾ ਨਾਲ ਜੁੜੇ ਤਾਰ; ਜੌੜਾਮਾਜਰਾ ਤੇ ਪਠਾਣਮਾਜਰਾ ਦਾ ਵਿਵਾਦਾਂ ਭਰਿਆ ਸਫ਼ਰ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਲਿਆ। ਪਾਰਟੀ ਵੱਲੋਂ ਦੋਵਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਹੇਠ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਸੀ

AAP ਨਾਲੋਂ ਤੋੜ੍ਹਿਆ ਨਾਤਾ, ਭਾਜਪਾ ਨਾਲ ਜੁੜੇ ਤਾਰ; ਜੌੜਾਮਾਜਰਾ ਤੇ ਪਠਾਣਮਾਜਰਾ ਦਾ ਵਿਵਾਦਾਂ ਭਰਿਆ ਸਫ਼ਰ
tv9-punjabi
| Updated On: 02 Nov 2026 12:53 PM IST
Share

ਪੰਜਾਬ ਦੀ ਸਿਆਸਤ ‘ਚ ਆਮ ਆਦਮੀ ਪਾਰਟੀ (AAP) ਛੱਡਣ ਤੋਂ ਬਾਅਦ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਹਰਮੀਤ ਸਿੰਘ ਪਠਾਣਮਾਜਰਾ ਇੱਕ ਵਾਰ ਫਿਰ ਚਰਚਾ ‘ਚ ਹਨ। ਦੋਵਾਂ ਆਗੂਆਂ ਦਾ ਸਿਆਸੀ ਸਫ਼ਰ ਕਈ ਵਿਵਾਦਾਂ ਨਾਲ ਘਿਰਿਆ ਰਿਹਾ ਹੈ। ਇੱਕ ਪਾਸੇ ਜਿੱਥੇ ਚੇਤਨ ਸਿੰਘ ਜੌੜਾਮਾਜਰਾ ਦਾ ਮੰਤਰੀ ਵਜੋਂ ਕਾਰਜਕਾਲ ਵਿਵਾਦਾਂ ਕਾਰਨ ਸੁਰਖੀਆਂ ‘ਚ ਰਿਹਾ, ਉੱਥੇ ਹੀ ਹਰਮੀਤ ਸਿੰਘ ਪਠਾਣਮਾਜਰਾ ਵੀ ਗੰਭੀਰ ਇਲਜ਼ਾਮਾਂ ਤੇ ਕਾਨੂੰਨੀ ਮਾਮਲਿਆਂ ਕਾਰਨ ਚਰਚਾ ‘ਚ ਰਹੇ ਹਨ।

ਗੱਦੇ ‘ਤੇ ਵੀਸੀ ਨੂੰ ਲਿਟਾਉਣ ਕਾਰਨ ਵਿਵਾਦਾਂ ‘ਚ ਘਿਰੇ ਸਨ ਜੌੜਾਮਾਜਰਾ

ਚੇਤਨ ਸਿੰਘ ਜੌੜਾਮਾਜਰਾ ਭਗਵੰਤ ਮਾਨ ਸਰਕਾਰ ‘ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਮੰਤਰੀ ਰਹਿੰਦਿਆਂ ਉਨ੍ਹਾਂ ਦਾ ਕਾਰਜਕਾਲ ਕਈ ਵਿਵਾਦਾਂ ਕਾਰਨ ਸੁਰਖੀਆਂ ‘ਚ ਰਿਹਾ। ਸਭ ਤੋਂ ਵੱਧ ਚਰਚਾ ਉਸ ਸਮੇਂ ਹੋਈ ਜਦੋਂ ਉਹ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਤਤਕਾਲੀ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੇ ਨਾਲ ਇੱਕ ਹਸਪਤਾਲ ਦੇ ਦੌਰੇ ਦੌਰਾਨ ਵਿਵਾਦ ‘ਚ ਘਿਰ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਵੀਸੀ ਨੂੰ ਇੱਕ ਗੱਦੇ ਦੀ ਹਾਲਤ ਦਿਖਾਉਣ ਲਈ ਉਸ ‘ਤੇ ਲੇਟਣ ਲਈ ਕਿਹਾ ਸੀ। ਇਸ ਘਟਨਾ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਫ਼ੀ ਵਿਵਾਦ ਹੋਇਆ ਸੀ ਅਤੇ ਵੀਸੀ ਨੇ ਅਸਤੀਫ਼ਾ ਦੇ ਦਿੱਤਾ ਸੀ।

ਇਸ ਤੋਂ ਇਲਾਵਾ ਜੌੜਾਮਾਜਰਾ ਦਾ ਅਧਿਆਪਕਾਂ ਨਾਲ ਟਕਰਾਅ ਵੀ ਸੁਰਖੀਆਂ ‘ਚ ਰਿਹਾ। ਸਿੱਖਿਆ ਤੇ ਸਿਹਤ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਉਨ੍ਹਾਂ ਦੇ ਬਿਆਨਾਂ ਤੇ ਕਾਰਜਸ਼ੈਲੀ ਨੂੰ ਲੈ ਕੇ ਵੀ ਸਵਾਲ ਉੱਠਦੇ ਰਹੇ। ਸਤੰਬਰ 2024 ‘ਚ ਪੰਜਾਬ ਮੰਤਰੀ ਮੰਡਲ ਦੇ ਫੇਰਬਦਲ ਦੌਰਾਨ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਜਬਰ-ਜਨਾਹ ਦੇ ਮਾਮਲੇ ਤੋਂ ਬਾਅਦ ਪਠਾਣਮਾਜਰਾ ਦੀਆਂ ਵਧੀਆਂ ਮੁਸ਼ਕਲਾਂ

ਦੂਜੇ ਪਾਸੇ ਸਨੌਰ ਤੋਂ ਵਿਧਾਇਕ ਰਹੇ ਹਰਮੀਤ ਸਿੰਘ ਪਠਾਣਮਾਜਰਾ ਦਾ ਸਿਆਸੀ ਸਫ਼ਰ ਵੀ ਵਿਵਾਦਾਂ ‘ਚ ਰਿਹਾ ਹੈ। ਉਨ੍ਹਾਂ ਖ਼ਿਲਾਫ਼ ਜਬਰ-ਜਨਾਹ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਇਸ ਮਾਮਲੇ ਤੋਂ ਬਾਅਦ ਉਹ ਲਗਾਤਾਰ ਸਿਆਸੀ ਤੇ ਕਾਨੂੰਨੀ ਚਰਚਾ ‘ਚ ਰਹੇ। ਉਨ੍ਹਾਂ ‘ਤੇ ਪੰਜਾਬ ਪੁਲਿਸ ਹਿਰਾਸਤ ‘ਚੋਂ ਫ਼ਰਾਰ ਹੋਣ ਤੇ ਬਾਅਦ ‘ਚ ਆਸਟ੍ਰੇਲੀਆ ਪਹੁੰਚਣ ਦੇ ਵੀ ਇਲਜ਼ਾਮ ਲੱਗੇ ਸਨ। ਇਸ ਘਟਨਾਕ੍ਰਮ ਨੇ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਵੀ ਪ੍ਰਭਾਵਿਤ ਕੀਤਾ। ਪਾਰਟੀ ਲੀਡਰਸ਼ਿਪ ਨਾਲ ਉਨ੍ਹਾਂ ਦੇ ਮਤਭੇਦ ਵੀ ਸਮੇਂ-ਸਮੇਂ ‘ਤੇ ਸਾਹਮਣੇ ਆਉਂਦੇ ਰਹੇ।

ਭਾਜਪਾ ‘ਚ ਸ਼ਾਮਲ ਹੋਣ ਮਗਰੋਂ ਸਿਆਸੀ ਚਰਚਾ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਲਿਆ। ਪਾਰਟੀ ਵੱਲੋਂ ਦੋਵਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਹੇਠ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਸੀ। ਅਸਤੀਫ਼ੇ ਤੋਂ ਬਾਅਦ ਦੋਵਾਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ, ਨਸ਼ਿਆਂ, ਭ੍ਰਿਸ਼ਟਾਚਾਰ ਤੇ ਕਾਨੂੰਨ ਵਿਵਸਥਾ ਵਰਗੇ ਮੁੱਦਿਆਂ ‘ਤੇ ਸਵਾਲ ਚੁੱਕੇ। ਦੋਵਾਂ ਆਗੂਆਂ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਿਆਸੀ ਸਮੀਕਰਨ ਬਣਨ ਦੀ ਚਰਚਾ ਸ਼ੁਰੂ ਹੋ ਗਈ ਹੈ।

Follow Us
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ...
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...