ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਲੰਧਰ ਸਮੇਤ 4 ਸੀਟਾਂ ਤੇ ਉਮੀਦਵਾਰਾਂ ਦੀ ਭਾਲ ਜਾਰੀ, ਦੂਜੀ ਲਿਸਟ ਤੋਂ ਬਾਅਦ AAP ਕੀ ਤਿਆਰੀ?

AAP Candidate List: ਸਾਲ 2022 'ਚ 'ਆਪ' ਨੇ ਪੰਜਾਬ ਦੀਆਂ 119 'ਚੋਂ 92 ਸੀਟਾਂ 'ਤੇ ਕਬਜ਼ਾ ਕਰਕੇ ਇਤਿਹਾਸ ਰਚਿਆ ਸੀ। 'ਆਪ' ਲਈ ਚੁਣੌਤੀ ਸੱਤਾ 'ਚ ਰਹਿੰਦਿਆਂ ਉਹੀ ਪ੍ਰਦਰਸ਼ਨ ਦੁਹਰਾਉਣਾ ਹੈ। ਜਲੰਧਰ ਨੂੰ ਛੱਡ ਕੇ ਹੁਣ ਤੱਕ ਐਲਾਨੀਆਂ 9 ਸੀਟਾਂ 'ਤੇ 5 ਮੌਜੂਦਾ ਸਰਕਾਰ ਦੇ ਮੰਤਰੀ ਹਨ, ਜਦਕਿ 2 ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਚੁੱਕੇ ਹਨ।

ਜਲੰਧਰ ਸਮੇਤ 4 ਸੀਟਾਂ ਤੇ ਉਮੀਦਵਾਰਾਂ ਦੀ ਭਾਲ ਜਾਰੀ, ਦੂਜੀ ਲਿਸਟ ਤੋਂ ਬਾਅਦ AAP ਕੀ ਤਿਆਰੀ?
Follow Us
sajan-kumar-2
| Updated On: 03 Apr 2024 15:42 PM

AAP Candidate List: ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਪੰਜਾਬ ਦੀਆਂ 2 ਹੋਰ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਜਿਨ੍ਹਾਂ ‘ਚੋਂ ਇਕ ਪਾਰਟੀ ਬਦਲ ਕੇ ‘ਆਪ’ ‘ਚ ਸ਼ਾਮਲ ਹੋਏ ਹਨ, ਜਦਕਿ ਦੂਜੇ ਉਮੀਦਵਾਰ ਪਾਰਟੀ ਦੇ ਬੁਲਾਰਾ ਹਨ। ਜਲੰਧਰ ਉਮੀਦਵਾਰ ਵੱਲੋਂ ‘ਆਪ’ ਛੱਡਣ ਤੋਂ ਬਾਅਦ ਪਾਰਟੀ 4 ਸੀਟਾਂ ‘ਤੇ ਵੱਡੇ ਚਿਹਰੇ ਦੀ ਤਲਾਸ਼ ‘ਚ ਹੈ। ਇਸ ਦੇ ਨਾਲ ਹੀ ਹਾਈਕਮਾਂਡ ਅਤੇ ਈਡੀ ਵਿਚਾਲੇ ਚੱਲ ਰਹੀ ਖਿੱਚੋਤਾਣ ਵੀ ਪੰਜਾਬ ਦੀਆਂ ਸੀਟਾਂ ‘ਤੇ ਉਮੀਦਵਾਰ ਫਾਈਨਲ ਨਾ ਹੋਣ ਦਾ ਵੱਡਾ ਕਾਰਨ ਹੈ।

ਸਾਲ 2022 ‘ਚ ‘ਆਪ’ ਨੇ ਪੰਜਾਬ ਦੀਆਂ 119 ‘ਚੋਂ 92 ਸੀਟਾਂ ‘ਤੇ ਕਬਜ਼ਾ ਕਰਕੇ ਇਤਿਹਾਸ ਰਚਿਆ ਸੀ। ‘ਆਪ’ ਲਈ ਚੁਣੌਤੀ ਸੱਤਾ ‘ਚ ਰਹਿੰਦਿਆਂ ਉਹੀ ਪ੍ਰਦਰਸ਼ਨ ਦੁਹਰਾਉਣਾ ਹੈ। ਜਲੰਧਰ ਨੂੰ ਛੱਡ ਕੇ ਹੁਣ ਤੱਕ ਐਲਾਨੀਆਂ 9 ਸੀਟਾਂ ‘ਤੇ 5 ਮੌਜੂਦਾ ਸਰਕਾਰ ਦੇ ਮੰਤਰੀ ਹਨ, ਜਦਕਿ 2 ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਚੁੱਕੇ ਹਨ। ਪਾਰਟੀਆਂ ਬਦਲਣ ਵਾਲੇ ਗੁਰਪ੍ਰੀਤ ਸਿੰਘ ਜੀਪੀ ਦਾ ਨਾਮ ਪਹਿਲੀ ਸੂਚੀ ਵਿੱਚ ਸੀ ਅਤੇ ਹੁਣ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਨਾਮ ਦੂਜੀ ਸੂਚੀ ਵਿੱਚ ਹੈ, ਜਿਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭੇਜ ਦਿੱਤਾ ਹੈ।

ਡਾ. ਰਾਜ ਕੁਮਾਰ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ‘ਆਪ’ ਛੱਡਣ ਤੋਂ ਬਾਅਦ ਜਲੰਧਰ ਸੀਟ ਵੀ ਖਾਲੀ ਹੈ ਅਤੇ ‘ਆਪ’ ਨੇ ਅਜੇ ਜਲੰਧਰ, ਲੁਧਿਆਣਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ‘ਤੇ ਕੋਈ ਫੈਸਲਾ ਲੈਣਾ ਹੈ।

2 ਉਮੀਦਵਾਰਾਂ ਦੇ ਐਲਾਨ ਦਾ ਮਤਲਬ

1. ਚਿਹਰਿਆਂ ਦੀ ਮਹੱਤਤਾ

‘ਆਪ’ ਨੇ ਹੁਣ ਤੱਕ 9 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ਵਿੱਚੋਂ 5 ਕੈਬਨਿਟ ਮੰਤਰੀ ਹਨ। ਇਸ ਦੇ ਨਾਲ ਹੀ ਇੱਕ ਸੈਲੀਬ੍ਰਿਟੀ ਕਰਮਜੀਤ ਅਨਮੋਲ ਹਨ। ਜਦੋਂਕਿ ਕਾਂਗਰਸ ਦੇ ਦੋ ਵੱਡੇ ਆਗੂ ਗੁਰਪ੍ਰੀਤ ਜੀਪੀ ਅਤੇ ਡਾ. ਰਾਜ ਕੁਮਾਰ ਚੱਬੇਵਾਲ ਹਨ। ਪਾਰਟੀ ਦੇ ਇੱਕ ਹੋਰ ਬੁਲਾਰੇ ਮਾਲਵਿੰਦਰ ਸਿੰਘ ਕੰਗ ਹਨ। ਹੁਣ ਤੱਕ ਜਾਰੀ ਹੋਈਆਂ ਦੋ ਸੂਚੀਆਂ ਵਿੱਚ ਚਿਹਰਿਆਂ ਨੂੰ ਅਹਿਮੀਅਤ ਦਿੱਤੀ ਗਈ ਹੈ। ਇਹ ਸਾਰੇ ਪੰਜਾਬ ਦੇ ਵੱਡੇ ਚਿਹਰੇ ਹਨ, ਜੋ ਲੋਕਾਂ ਵਿੱਚ ਜਾਣੇ-ਪਛਾਣੇ ਹਨ ਅਤੇ ਹਰ ਕੋਈ ਇਨ੍ਹਾਂ ਨੂੰ ਜਾਣਦਾ ਹੈ।

2. ਕਾਂਗਰਸੀ ਲੀਡਰਾਂ ‘ਤੇ ਭਰੋਸਾ

ਦੂਜੀ ਸੂਚੀ ਵਿੱਚ ਵੀ ਆਮ ਆਦਮੀ ਪਾਰਟੀ ਨੇ ਆਪਣੇ ਤੋਂ ਪਹਿਲਾਂ ਕਾਂਗਰਸ ਤੋਂ ਆਏ ਆਗੂਆਂ ‘ਤੇ ਭਰੋਸਾ ਜਤਾਇਆ ਹੈ। ਜਿਸ ਤਰ੍ਹਾਂ ਮਈ 2023 ‘ਚ ਜਲੰਧਰ ਉਪ ਚੋਣ ‘ਚ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ‘ਤੇ ਭਰੋਸਾ ਕੀਤਾ ਗਿਆ ਸੀ, ਉਸੇ ਤਰ੍ਹਾਂ ਹੁਣ ਦੂਜੀ ਸੂਚੀ ‘ਚ ਹੁਸ਼ਿਆਰਪੁਰ ਸੀਟ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ‘ਤੇ ਭਰੋਸਾ ਪ੍ਰਗਟਾਇਆ ਗਿਆ ਹੈ।

ਪਹਿਲੀ ਸੂਚੀ ਵਿੱਚ ਆਪ ਨੇ ਫਤਹਿਗੜ੍ਹ ਸਾਹਿਬ ਤੋਂ ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ।

3. ਗੁੰਮ ਹੋਏ ਚਿਹਰੇ

ਆਪ ਦੀ ਦੂਜੀ ਸੂਚੀ ਵਿੱਚ ਸਿਰਫ਼ ਦੋ ਨਾਵਾਂ ਨਾਲ ਉਮੀਦਵਾਰਾਂ ਵਜੋਂ ਵੱਡੇ ਚਿਹਰਿਆਂ ਦੀ ਕਮੀ ਸਾਫ਼ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਹੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ‘ਆਪ’ ਜਲਦ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਪਰ ਦੂਜੀ ਸੂਚੀ ਸਿਰਫ਼ ਦੋ ਉਮੀਦਵਾਰਾਂ ਤੱਕ ਹੀ ਸੀਮਤ ਰਹੀ ਜਦਕਿ 4 ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ‘ਆਪ’ ਆਗੂਆਂ ਨੂੰ 4 ਸੀਟਾਂ ‘ਤੇ ਉਮੀਦਵਾਰ ਐਲਾਨਣ ਲਈ ਅਜੇ ਵੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

4. CM ਮਾਨ ਬਣ ਗਏ ਵਨ ਮੈਨ ਸ਼ੋਅ

ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਦਾ ਵਨ ਮੈਨ ਸ਼ੋਅ ਬਣ ਗਏ ਹਨ। ਪੰਜਾਬ ‘ਚ ਕਾਂਗਰਸ ਨਾਲ ਗਠਜੋੜ ਕਰਕੇ ਚੋਣਾਂ ਨਾ ਲੜਨ ਦੇ ਫੈਸਲੇ ਤੋਂ ਬਾਅਦ ਸਾਰਾ ਬੋਝ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ‘ਤੇ ਆ ਗਿਆ ਹੈ। ਅਜਿਹੇ ‘ਚ ਜਦੋਂ ਮੁੱਖ ਮੰਤਰੀ ਦਿੱਲੀ ਦੇ ਧਰਨੇ ‘ਚ ਰੁੱਝੇ ਹੋਏ ਸਨ ਤਾਂ ਪੰਜਾਬ ਦੀਆਂ ਸੀਟਾਂ ‘ਤੇ ਕੋਈ ਹੋਰ ਫੈਸਲਾ ਨਹੀਂ ਲਿਆ ਗਿਆ। ਇਸ ਦੇ ਨਾਲ ਹੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ‘ਆਪ’ ਦਾ ਗੀਤ ਲਾਂਚ ਕਰਦੇ ਹੋਏ ਮੁੱਖ ਮੰਤਰੀ ‘ਤੇ ਪੂਰਾ ਭਰੋਸਾ ਜਤਾਇਆ ਹੈ।

ਜਾਣੋ ਚਾਰ ਸੀਟਾਂ ‘ਤੇ ਨਾਵਾਂ ਦਾ ਐਲਾਨ ਦਾ ਕਾਰਨ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਉਮੀਦਵਾਰ ਐਲਾਨਣ ਦੀ ਗੱਲ ਕੀਤੀ ਸੀ ਪਰ ‘ਆਪ’ ਨੇ ਦੂਜੀ ਸੂਚੀ ‘ਚ ਸਿਰਫ਼ 2 ਸੀਟਾਂ ‘ਤੇ ਹੀ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਦੇ ਪਿੱਛੇ ਦੋ ਵੱਡੇ ਕਾਰਨ ਹਨ-

1. ਜਦੋਂ ਤੋਂ ਅਰਵਿੰਦ ਕੇਜਰੀਵਾਲ ਨੂੰ ਨਜ਼ਰਬੰਦ ਕੀਤਾ ਗਿਆ ਸੀ, ਉਦੋਂ ਤੋਂ ਉਮੀਦਵਾਰਾਂ ਦੀ ਸੂਚੀ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਵੀ ਹਾਲ ਹੀ ਵਿੱਚ ਦਿੱਲੀ ਵਿੱਚ ਰੁੱਝੇ ਰਹੇ। ਅਜਿਹੇ ‘ਚ ਫੈਸਲੇ ਨੂੰ ਮਨਜ਼ੂਰੀ ਦੇਣ ਵਾਲਾ ਕੋਈ ਨਹੀਂ ਸੀ। ਪੰਜਾਬ ਪਰਤਦਿਆਂ ਹੀ ਮੁੱਖ ਮੰਤਰੀ ਨੇ ਦੋ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ।

2. ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਦੀ ਕਾਰਵਾਈ ਤੋਂ ਬਾਅਦ ਆਮ ਆਦਮੀ ਪਾਰਟੀ ਜ਼ੋਖਮ ਚੁੱਕਣ ਦੇ ਮੂਡ ਵਿੱਚ ਨਹੀਂ ਹੈ। ਚੋਣਾਂ 1 ਜੂਨ ਨੂੰ ਹਨ ਅਤੇ ਨੋਟੀਫਿਕੇਸ਼ਨ ਵੀ 7 ਮਈ ਨੂੰ ਜਾਰੀ ਹੋਣਾ ਹੈ। ਅਜਿਹੇ ‘ਚ ਕਾਂਗਰਸ ਵਿਰੋਧੀ ਪਾਰਟੀਆਂ ਨੂੰ ਜਲਦੀ ਨਾਂ ਦੇ ਕੇ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ।

ਅੱਗੇ ਦੀਆਂ ਚੁਣੌਤੀਆਂ

ਪੰਜਾਬ ਦੇ ਲੋਕ ਆਪ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਨੂੰ ਦੇਖ ਚੁੱਕੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀਆਂ ਤੋਂ ਮੌਕਾ ਮੰਗਣ ਵਾਲੀ ਪਾਰਟੀ ਨੂੰ ਹੁਣ ਆਪਣਾ ਢਾਈ ਸਾਲ ਦਾ ਕੰਮ ਸਮਝਾਉਣਾ ਪਵੇਗਾ। ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਨਸ਼ਾ ਤਸਕਰੀ ਵਿਰੁੱਧ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ।

ਮਾਈਨਿੰਗ-ਟਰਾਂਸਪੋਰਟ ਅਤੇ ਸ਼ਰਾਬ ਮਾਫੀਆ ਨੂੰ ਖਤਮ ਕਰਕੇ ਪੰਜਾਬ ਦਾ ਖਜ਼ਾਨਾ ਭਰਨ ਦਾ ਵਾਅਦਾ ਕਿਸ ਹੱਦ ਤੱਕ ਪੂਰਾ ਹੋਇਆ?ਵੀ.ਵੀ.ਆਈ.ਪੀ ਕਲਚਰ ਖਤਮ ਕਰਨ ਦੇ ਦਾਅਵੇ ਦਾ ਕੀ ਬਣ ਗਿਆ? ਕੀ ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਪਾਰਟੀ ਨੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਕੁਝ ਬਦਲਿਆ ਹੈ? ਉਨ੍ਹਾਂ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ।

ਮੁੱਖ ਮੰਤਰੀ ਨੇ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਪਰ ਵਿਦੇਸ਼ਾਂ ਵਿੱਚ ਭੱਜ ਰਹੇ ਪੰਜਾਬੀਆਂ ਨੂੰ ਕਿਉਂ ਨਹੀਂ ਠਹਿਰਾਇਆ ਜਾ ਰਿਹਾ? ਇਹ ਦੱਸਣਾ ਪਵੇਗਾ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਆਗੂ ਇਨ੍ਹਾਂ ਸਾਰੇ ਮੁੱਦਿਆਂ ‘ਤੇ ਮਾਨ ਸਰਕਾਰ ਨੂੰ ਘੇਰ ਰਹੇ ਹਨ।

J&K: ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੱਕ ਅੱਤਵਾਦੀ ਢੇਰ, ਵੇਖੋ ਗ੍ਰਾਉਂਡ ਰਿਪੋਰਟ
J&K: ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੱਕ ਅੱਤਵਾਦੀ ਢੇਰ, ਵੇਖੋ ਗ੍ਰਾਉਂਡ ਰਿਪੋਰਟ...
ਰੂਸ ਤੋਂ ਜਲੰਧਰ ਪਰਤੇ ਨੌਜਵਾਨ ਨੇ ਸੁਣਾਈ ਹੱਢ-ਬੀਤੀ, ਕਿਵੇਂ ਏਜੰਟ ਕਰਦੇ ਹਨ ਥੋਖਾ?
ਰੂਸ ਤੋਂ ਜਲੰਧਰ ਪਰਤੇ ਨੌਜਵਾਨ ਨੇ ਸੁਣਾਈ ਹੱਢ-ਬੀਤੀ, ਕਿਵੇਂ ਏਜੰਟ ਕਰਦੇ ਹਨ ਥੋਖਾ?...
ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੜਕ ਦੇ ਵਿਚਕਾਰ ਪਲਟੀ ਯਾਤਰੀਆਂ ਨਾਲ ਭਰੀ ਸੀਟੀਯੂ ਦੀ ਬੱਸ, ਵੇਖੋ ਗ੍ਰਾਉਂਡ ਰਿਪੋਰਟ
ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੜਕ ਦੇ ਵਿਚਕਾਰ ਪਲਟੀ ਯਾਤਰੀਆਂ ਨਾਲ ਭਰੀ ਸੀਟੀਯੂ ਦੀ ਬੱਸ, ਵੇਖੋ ਗ੍ਰਾਉਂਡ ਰਿਪੋਰਟ...
Punjab Flood: ਪਾਕਿਸਤਾਨ ਤੋਂ ਆ ਰਹੇ ਪਾਣੀ 'ਚ ਤੈਰ ਰਹੇ ਜਹਿਰੀਲੇ ਜਾਨਵਰ, ਲੋਕਾਂ ਦੀ ਸਰਕਾਰ ਨੂੰ ਭਾਵੁਕ ਅਪੀਲ
Punjab Flood: ਪਾਕਿਸਤਾਨ ਤੋਂ ਆ ਰਹੇ ਪਾਣੀ 'ਚ ਤੈਰ ਰਹੇ ਜਹਿਰੀਲੇ ਜਾਨਵਰ, ਲੋਕਾਂ ਦੀ ਸਰਕਾਰ ਨੂੰ ਭਾਵੁਕ ਅਪੀਲ...
Lunar Eclipse: 122 ਸਾਲ ਬਾਅਦ ਪਿਤ੍ਰੂ ਪੱਖ ਵਿੱਚ ਲੱਗ ਰਹੇ ਚੰਦਰ ਗ੍ਰਹਿਣ ਦਾ ਮਹੱਤਵ, ਦਾਤੀ ਮਹਾਰਾਜ ਤੋਂ ਜਾਣੋ
Lunar Eclipse: 122 ਸਾਲ ਬਾਅਦ ਪਿਤ੍ਰੂ ਪੱਖ ਵਿੱਚ ਲੱਗ ਰਹੇ ਚੰਦਰ ਗ੍ਰਹਿਣ ਦਾ ਮਹੱਤਵ, ਦਾਤੀ ਮਹਾਰਾਜ ਤੋਂ ਜਾਣੋ...
Punjab Flood: ਅੰਮ੍ਰਿਤਸਰ ਦੇ ਅਜਨਾਲਾ ਵਿੱਚ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਕਿਹੋ ਜਿਹੇ ਹਨ ਹਾਲਾਤ, TV9Punjabi ਨੇ ਲਿਆ ਗ੍ਰਾਉਂਡ ਜੀਰੋ ਦਾ ਜਾਇਜ਼ਾ
Punjab Flood: ਅੰਮ੍ਰਿਤਸਰ ਦੇ ਅਜਨਾਲਾ ਵਿੱਚ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਕਿਹੋ ਜਿਹੇ ਹਨ ਹਾਲਾਤ, TV9Punjabi ਨੇ ਲਿਆ ਗ੍ਰਾਉਂਡ ਜੀਰੋ ਦਾ ਜਾਇਜ਼ਾ...
Punjab Flood: ਪੰਜਾਬ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ Shivraj Singh Chauhan ਨੇ ਕਿਵੇਂ ਦਿੱਤਾ ਪੀੜਤਾਂ ਨੂੰ ਹੌਸਲਾ, ਵੇਖੋ Video
Punjab Flood: ਪੰਜਾਬ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ Shivraj Singh Chauhan ਨੇ ਕਿਵੇਂ ਦਿੱਤਾ ਪੀੜਤਾਂ ਨੂੰ ਹੌਸਲਾ, ਵੇਖੋ Video...
Punjab Flood: ਹੜ੍ਹ ਪੀੜਤਾਂ ਦੀ ਮਦਦ ਲਈ ਰਾਘਵ ਚੱਢਾ ਨੇ 3.25 ਕਰੋੜ ਤਾਂ ਸੀਚੇਵਾਲ ਨੇ ਦਿੱਤੀ 50 ਲੱਖ ਦੀ ਦਿੱਤੀ ਗ੍ਰਾਂਟ
Punjab Flood: ਹੜ੍ਹ ਪੀੜਤਾਂ ਦੀ ਮਦਦ ਲਈ ਰਾਘਵ ਚੱਢਾ ਨੇ 3.25 ਕਰੋੜ ਤਾਂ ਸੀਚੇਵਾਲ ਨੇ ਦਿੱਤੀ 50 ਲੱਖ ਦੀ ਦਿੱਤੀ ਗ੍ਰਾਂਟ...
Punjab Flood: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ, ਨੁਕਸਾਨ ਦਾ ਲਿਆ ਜਾਇਜ਼ਾ
Punjab Flood: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ, ਨੁਕਸਾਨ ਦਾ ਲਿਆ ਜਾਇਜ਼ਾ...