AAP ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਪਹਿਲੀ ਸੂਚੀ ਕੀਤੀ ਜਾਰੀ, 72 ਉਮੀਦਵਾਰਾਂ ਦੇ ਲਿਸਟ ‘ਚ ਨਾਮ
ਖੰਨਾ ਹਲਕੇ 'ਚ ਜ਼ਿਲ੍ਹਾਂ ਪ੍ਰੀਸ਼ਦ ਤੇ ਬਾਲਕ ਸੰਮਤੀ ਚੋਣ ਨੂੰ ਲੈ ਕੇ ਮੰਗਲਵਾਰ ਦੀ ਸਵੇਰ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕਾਂਗਰਸ ਉਮੀਦਵਾਰ ਐਨਓਸੀ ਲੈਣ ਲਈ ਗਏ, ਪਰ ਬੀਡੀਪੀਓ ਆਫਿਸ 'ਚ ਗੈਰ-ਹਾਜ਼ਰ ਸਨ। ਖੰਨਾ 'ਚ ਕੁੱਲ 16 ਬਲਾਕ ਸੰਮਤੀ ਜ਼ੋਨ ਤੇ 2 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਨ। ਕਾਂਗਰਸ ਆਗੂਆਂ ਦਾ ਇਲਜ਼ਾਮ ਹੈ ਕਿ ਉਹ ਆਫਿਸ ਪਹੁੰਚੇ ਤਾਂ ਉਨ੍ਹਾਂ ਨੂੰ ਕੋਈ ਅਧਿਕਾਰੀ ਮੌਜੂਦ ਨਹੀਂ ਮਿਲਿਆ।
ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਦੇ ਲਈ 4 ਦਸੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ। ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਪਾਰਟੀ ਚੋਣ ‘ਤੇ ਨਿਸ਼ਾਨ ਲੜਨ ਦਾ ਫੈਸਲਾ ਕੀਤਾ ਹੈ। ਪਾਰਟੀ ਵੱਲੋਂ ਪਹਿਲੇ 72 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਪਾਰਟੀ ਹੋਰ ਨਾਮ ਵੀ ਜਲਦੀ ਹੀ ਐਲਾਨ ਸਕਦੀ ਹੈ।
ਐਨਓਸੀ ਜਾਰੀ ਨਾ ਹੋਣ ‘ਤੇ ਵਧਿਆ ਤਣਾਅਆਮ ਆਦਮੀ ਪਾਰਟੀ ਪੰਜਾਬ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰਦੀ ਹੈ। ਸਾਰੇ ਉਮੀਦਵਾਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। pic.twitter.com/dk4cqWkY0P
— AAP Punjab (@AAPPunjab) December 2, 2025
ਖੰਨਾ ਹਲਕੇ ‘ਚ ਜ਼ਿਲ੍ਹਾਂ ਪ੍ਰੀਸ਼ਦ ਤੇ ਬਾਲਕ ਸੰਮਤੀ ਚੋਣ ਨੂੰ ਲੈ ਕੇ ਮੰਗਲਵਾਰ ਦੀ ਸਵੇਰ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕਾਂਗਰਸ ਉਮੀਦਵਾਰ ਐਨਓਸੀ ਲੈਣ ਲਈ ਗਏ, ਪਰ ਬੀਡੀਪੀਓ ਆਫਿਸ ‘ਚ ਗੈਰ-ਹਾਜ਼ਰ ਸਨ। ਖੰਨਾ ‘ਚ ਕੁੱਲ 16 ਬਲਾਕ ਸੰਮਤੀ ਜ਼ੋਨ ਤੇ 2 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਨ। ਕਾਂਗਰਸ ਆਗੂਆਂ ਦਾ ਇਲਜ਼ਾਮ ਹੈ ਕਿ ਉਹ ਆਫਿਸ ਪਹੁੰਚੇ ਤਾਂ ਉਨ੍ਹਾਂ ਨੂੰ ਕੋਈ ਅਧਿਕਾਰੀ ਮੌਜੂਦ ਨਹੀਂ ਮਿਲਿਆ।
ਉਨ੍ਹਾਂ ਨੇ ਕਿਹਾ ਨਾ ਤਾਂ ਉਨ੍ਹਾਂ ਨੂੰ ਐਨਓਸੀ ਜਾਰੀ ਕੀਤੀ ਗਈ ਤੇ ਨਾ ਹੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਵਰਕਰਾਂ ਨੇ ਮੌਕੇ ‘ਤੇ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਾਂਗਰਸ ਦੇ ਆਗੂਆਂ ਨੇ ਬੀਡੀਪੀਓ ਨੂੰ ਘੇਰਦੇ ਹੋਏ ਸਖ਼ਤ ਸਵਾਲ ਪੁੱਛੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਾਣ-ਬੁੱਝ ਕੇ ਕਾਂਗਰਸ ਆਗੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਰਾਜੇਵਾਲ ਜ਼ੋਨ ਦੇ ਬਲਾਕ ਸੰਮਤੀ ਦਾ ਚੋਣ ਲੜ ਰਹੇ ਕਾਂਗਰਸ ਆਗੂ ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਅਧਿਕਾਰੀ ਸਹਿਯੋਗ ਨਹੀਂ ਕਰ ਰਹੇ ਹਨ ਤੇ ਚੋਣ ਪ੍ਰਕਿਰਿਆ ‘ਚ ਅੜਚਨ ਪਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਾਂਗਰਸ ਉਮੀਦਵਾਰਾਂ ਨੂੰ ਸਹੀ ਸਮੇਂ ‘ਤੇ ਐਨਓਸੀ ਨਹੀਂ ਮਿਲੀ ਤਾਂ ਸੜਕਾਂ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਦਰਜ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ
ਬੀਡੀਪੀਓ ਬੋਲੇ- ਇਲਜ਼ਾਮ ਬੇਬੁਨਿਆਦ
ਵਿਵਾਦ ਵੱਧਣ ਤੋਂ ਬਾਅਦ ਬੀਡੀਪੀਓ ਸਰਬਜੀਤ ਸਿੰਘ ਕੰਗ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਗੂ ਬਿਨਾਂ ਕਿਸੇ ਕਾਰਨ ਇਸ ਮੁੱਦੇ ਨੂੰ ਰਾਜਨੀਤਿਕ ਰੰਗ ਦੇ ਰਹੇ ਹਨ। ਸਾਰੀ ਅਧਿਕਾਰੀ ਆਫਿਸ ‘ਚ ਮੌਜੂਦ ਹਨ ਤੇ ਉਨ੍ਹਾਂ ਦੇ ਫੋਨ ਨੰਬਰ ਵੀ ਆਫਿਸ ਦੇ ਬਾਹਰ ਲਿਖੇ ਹੋਏ ਹਨ। ਉਮੀਦਵਾਰ ਕਿਸੇ ਵੀ ਸਮੇਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


