ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿੱਚ ਗੱਡੀ ਵਿਚੋਂ ਮਿਲੀ ASI ਦੀ ਲਾਸ਼ ਕੋਲ ਮਿਲੀ ਪਈ ਸਰਵਿਸ ਰਿਵਾਲਵਰ
ਤਕ ਦਾ ਪਿਸਤੌਲ ਵੀ ਉਸ ਦੀ ਬੁੱਕਲ ਵਿਚ ਹੀ ਪਿਆ ਸੀ। ਮੌਤ ਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗਾ ਪਰ ਸਥਾਨਕ ਲੋਕ ਖੁਦਕੁਸ਼ੀ ਦਾ ਮਾਮਲਾ ਦਸ ਰਹੇ ਹਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੇ ਅਨਾਜ਼ ਮੰਡੀ ਵਿਚ ਖੜ੍ਹੀ ਇਕ ਕਾਰ ਚੋਂ ਪੁਲਿਸ ਮੁਲਾਜ਼ਮ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਚਰਨਜੀਤ ਸਿੰਘ ਵਾਸੀ ਤਲਵੰਡੀ ਭਾਈ ਵਜੋਂ ਹੋਈ ਹੈ। ਆਈਏ ਸਟਾਫ ਮੋਗਾ ਵਿਖੇ ਤਾਇਨਾਤ ਸੀ ਅਤੇ ਚਰਨਜੀਤ ਦੇ ਗਲੇ ‘ਤੇ ਗੋਲੀ ਲੱਗਣ ਦੇ ਨਿਸ਼ਾਨ ਹਨ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਪਿਸਤੌਲ ਵੀ ਉਸ ਦੀ ਬੁੱਕਲ ਵਿਚ ਹੀ ਪਿਆ ਸੀ। ਮੌਤ ਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗਾ ਪਰ ਸਥਾਨਕ ਲੋਕ ਖੁਦਕੁਸ਼ੀ ਦਾ ਮਾਮਲਾ ਦਸ ਰਹੇ ਹਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


