Sidhu Moosewala: ਪ੍ਰਸ਼ੰਸਕ ਨੇ ‘ਜਸਟਿਸ ਫਾਰ ਸਿੱਧੂ ਮੂਸੇਵਾਲਾ’ ਨਾਂਅ ਦੀ ਕਿਤਾਬ ਲਿਖੀ ਹੈ
ਹਿਤੇਸ਼ ਕੁਮਾਰ ਨਾਂਅ ਦੇ ਇਸ ਪ੍ਰਸ਼ੰਸਕ ਨੇ ਮੂਸੇਵਾਲਾ ਦੇ ਪਿਤਾ ਨਾਲ ਮੁਲਾਕਾਤ ਕਰਕੇ ਇਹ ਕਿਤਾਬ ਉਨ੍ਹਾਂ ਨੂੰ ਇਹ ਭੇਂਟ ਕੀਤੀ
ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਕਿਤਾਬ ਲਿਖਣ ਵਾਲਾ ਇਹ ਵਿਅਕਤੀ ਹਿਤੇਸ਼ ਹੈ ਜਿਸਨੇ ਮੂਸੇਵਾਲ ਦੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ
ਮਾਨਸਾ : ਮੂਸੇਵਾਲਾ ਦਾ ਕਤਲ ਹੋਏ ਕਾਫੀ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਉਸਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ,, ਪੰਜਾਬ ਸਰਕਾਰ ਲੱਖਾਂ ਦਾਅਵੇ ਕਰ ਰਹੀ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਹਰ ਹਾਲ ਵਿੱਚ ਇਨਸਾਫ ਮਿਲੇਗਾ ਪਰ ਹਾਲੇ ਤੱਕ ਇਨਸਾਫ ਲਈ ਉਸਦਾ ਪਰਿਵਾਰ ਠੋਕਰਾਂ ਖਾ ਰਿਹਾ ਹੈ,, ਉੱਧਰ ਲੋਕਾਂ ਵੱਲੋਂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦਾ ਸਿਲਸਿਲਾ ਜਾਰੀ ਹੈ,, ਇਸਦੇ ਤਹਿਤ ਹਿਤੇਸ਼ ਕੁਮਾਰ ਨਾਂਅ ਦੇ ਇੱਕ ਪ੍ਰਸ਼ੰਸਕ ਨੇ ਵੀ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ,,


