ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੁੱਖ ਮੰਤਰੀ ਦਾ ਫ਼ਰੀਦਕੋਟ ਵਾਸੀਆਂ ਨੂੰ ਤੋਹਫ਼ਾ; 55.80 ਕਰੋੜ ਰੁਪਏ ਦੇ ਅਹਿਮ ਪ੍ਰਾਜੈਕਟ ਲੋਕਾਂ ਨੂੰ ਕੀਤੇ ਸਮਰਪਿਤ

ਪੰਜਾਬ ਦੇ ਮੁੱਖ ਮੰਤਰੀ ਫਰੀਦਕੋਟ ਪਹੁੰਚੇ ਜਿੱਥੇ ਉਨ੍ਹਾਂ ਨੇ ਫ਼ਰੀਦਕੋਟ ਵਾਸੀਆਂ ਨੂੰ ਤੋਹਫ਼ਾ; 55.80 ਕਰੋੜ ਰੁਪਏ ਦੇ ਅਹਿਮ ਪ੍ਰਾਜੈਕਟ ਲੋਕਾਂ ਨੂੰ ਕੀਤੇ ਸਮਰਪਿਤ ਤੇ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਮੁੱਖ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਆਪ ਸਰਕਾਰ ਪੰਜਾਬ ਅਤੇ ਪੰਜਾਬੀਆਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ। ਭਗਵੰਤ ਮਾਨ ਨੇ ਇਸ ਦੌਰਾਨ ਫ਼ਰੀਦਕੋਟ ਦੇ ਵਿਕਾਸ ਵਿੱਚ ਹੋਰ ਤੇਜ਼ੀ ਲਿਆਉਣ ਲਈ 144 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦੇ ਸ਼ੁਰੂ ਕਰਨ ਦਾ ਐਲਾਨ ਕੀਤਾ।

ਮੁੱਖ ਮੰਤਰੀ ਦਾ ਫ਼ਰੀਦਕੋਟ ਵਾਸੀਆਂ ਨੂੰ ਤੋਹਫ਼ਾ; 55.80 ਕਰੋੜ ਰੁਪਏ ਦੇ ਅਹਿਮ ਪ੍ਰਾਜੈਕਟ ਲੋਕਾਂ ਨੂੰ ਕੀਤੇ ਸਮਰਪਿਤ
Follow Us
tv9-punjabi
| Updated On: 08 Dec 2023 19:52 PM

ਪੰਜਾਬ ਨਿਊਜ। ਜ਼ਿਲ੍ਹਾ ਫ਼ਰੀਦਕੋਟ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦਿੰਦਿਆਂ ਤਕਰੀਬਨ 55.80 ਕਰੋੜ ਰੁਪਏ ਦੇ ਅਹਿਮ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਜ਼ਿਲ੍ਹੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਦਿਆਂ ਮੁੱਖ ਮੰਤਰੀ (Chief Minister) ਨੇ ਨਵੇਂ ਐਮ.ਪੀ.ਐਸ. ਸਮੇਤ 14 ਐਮ.ਐਲ.ਡੀ. ਦੀ ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ।

ਇਸ ਐਸ.ਟੀ.ਪੀ. ਤੇ ਐਮ.ਪੀ.ਐਸ. ਉਤੇ 25.71 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਭਗਵੰਤ ਸਿੰਘ ਮਾਨ (Bhagwant Singh mann) ਨੇ ਫ਼ਰੀਦਕੋਟ ਸ਼ਹਿਰ ਵਿੱਚ ਜਲ ਸਪਲਾਈ ਸਕੀਮ ਦੇ ਵਾਧੇ ਲਈ ਪ੍ਰਾਜੈਕਟ ਦਾ ਉਦਘਾਟਨ ਵੀ ਕੀਤਾ।

ਪੀਣ ਵਾਲਾ ਪਾਣੀ ਦੀ ਸਪਲਾਈ ‘ਚ ਮਿਲੇਗੀ ਮਦਦ

ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਯਮਤ ਸਪਲਾਈ ਵਿੱਚ ਮਦਦ ਮਿਲੇਗੀ ਜਿਸ ਨਾਲ ਉਨ੍ਹਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਏ.ਸੀ.) ਵਿੱਚ ਬਲਾਕ-3 (ਖ਼ਜ਼ਾਨਾ ਬਲਾਕ) ਦਾ ਨੀਂਹ ਪੱਥਰ ਵੀ ਰੱਖਿਆ।

ਸੜਕ ਚੌੜਾ ਕਰਨ ਲਈ ਰੱਖਿਆ ਨੀਂਹ ਪੱਥਰ

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਪ੍ਰਾਜੈਕਟ ਲਈ ਪਹਿਲਾਂ ਹੀ 9.71 ਕਰੋੜ ਰੁਪਏ ਰੱਖੇ ਹੋਏ ਹਨ ਅਤੇ ਪ੍ਰਾਜੈਕਟ ਮੁਤਾਬਕ ਇਸ ਇਮਾਰਤ ਵਿੱਚ 21 ਵਿਭਾਗਾਂ ਦੇ ਦਫ਼ਤਰ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਜੈਤੋਂ ਤੇ ਕੋਟਕਪੁਰਾ ਹਲਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਮੁੱਖ ਮੰਤਰੀ ਨੇ ਫ਼ਰੀਦਕੋਟ-ਫਿਰੋਜ਼ਪੁਰ ਸੜਕ ਤੋਂ ਪੱਖੀ ਕਲਾਂ-ਪਹਿਲੂਵਾਲਾ ਖਵਾਜਾ ਖੜਕ ਸੜਕ ਤੱਕ 15.925 ਕਿਲੋਮੀਟਰ ਸੜਕ ਦੇ ਨਿਰਮਾਣ, ਚੌੜਾ ਕਰਨ ਤੇ ਮਜ਼ਬੂਤ ਕਰਨ ਲਈ ਵੀ ਨੀਂਹ ਪੱਥਰ ਰੱਖਿਆ।

144.35 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ

ਮੁੱਖ ਮੰਤਰੀ ਨੇ ਕਿਹਾ ਕਿ 12.01 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨਾਲ ਪੱਖੀ ਕਲਾਂ, ਪਹਿਲੂਵਾਲਾ, ਖਵਾਜਾ ਖੜਕ, ਮੱਲੇਵਾਲ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਹੂਲਤ ਮਿਲੇਗੀ ਤੇ ਇਲਾਕੇ ਵਿੱਚ ਆਵਾਜਾਈ ਦੀ ਸਮੱਸਿਆ ਦਾ ਹੱਲ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਅਗਸਤ 2024 ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ, ਜਿਸ ਨਾਲ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਕਾਫ਼ੀ ਲਾਭ ਮਿਲੇਗਾ। ਉਨ੍ਹਾਂ ਨੇ ਨੇੜਲੇ ਭਵਿੱਖ ਵਿੱਚ ਫ਼ਰੀਦਕੋਟ ਲਈ 144.35 ਕਰੋੜ ਰੁਪਏ ਦੇ ਹੋਰ ਪ੍ਰਾਜੈਕਟਾਂ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ।

ਇਨ੍ਹਾਂ ਥਾਵਾਂ ‘ਤੇ ਕਰਵਾਏ ਜਾਣਗੇ ਵਿਕਾਸ ਕਾਰਜ

ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ 8.99 ਕਰੋੜ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ, 3.82 ਕਰੋੜ ਰੁਪਏ ਦੀ ਲਾਗਤ ਨਾਲ ਜੰਡ ਸਾਹਿਬ ਵਿਖੇ ਸਪੋਰਟਸ ਸਕੂਲ ਦੀ ਉਸਾਰੀ, 4.30 ਕਰੋੜ ਰੁਪਏ ਦੀ ਲਾਗਤ ਨਾਲ ਜੰਡ ਸਾਹਿਬ ਵਿੱਚ ਪੀ.ਐਚ.ਸੀ ਦੀ ਉਸਾਰੀ ਅਤੇ 62.29 ਕਰੋੜ ਰੁਪਏ ਦੀ ਲਾਗਤ ਨਾਲ ਫਰੀਦਕੋਟ-ਦੀਪ ਸਿੰਘ ਵਾਲਾ ਤੋਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇਅ ਤੱਕ ਬਾਈਪਾਸ ਦਾ ਨਿਰਮਾਣ। ਇਸੇ ਤਰ੍ਹਾਂ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਮਲਟੀਪਰਪਜ਼ ਆਡੀਟੋਰੀਅਮ ਦੀ ਉਸਾਰੀ ਤੇ 4.42 ਰੁਪਏ, ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 1.58 ਕਰੋੜ ਰੁਪਏ ਵਿਕਾਸ ਕਾਰਜ ਕਰਵਾਏ ਜਾਣਗੇ।

ਇਸ ਤੋਂ ਇਲਾਵਾ ਕੋਟਕਪੂਰਾ ਤੋਂ ਫਰੀਦਕੋਟ ਰਾਜਸਥਾਨ ਫੀਡਰ ਨਹਿਰ ਤੇ ਸਟੀਲ ਪੁਲ ਦੀ ਉਸਾਰੀ ਤੇ 20.54 ਕਰੋੜ ਰੁਪਏ, ਫਰੀਦਕੋਟ ਤੋਂ ਕੋਟਕਪੂਰਾ ਸਰਹਿੰਦ ਫੀਡਰ ਨਹਿਰ, ਪਿੰਡ ਮਚਾਕੀ ਮੱਲ ਸਿੰਘ ਵਿਖੇ ਸਟੀਲ ਪੁਲ ਦੇ ਨਿਰਮਾਣ ਤੇ 15.64 ਕਰੋੜ ਰੁਪਏ ਅਤੇ ਫਰੀਦਕੋਟ ਤੋਂ ਮੁੱਦਕੀ ਰਾਜਸਥਾਨ ਫੀਡਰ ਅਤੇ ਤਲਵੰਡੀ ਤੋਂ ਫਰੀਦਕੋਟ ਸਰਹਿੰਦ ਨਹਿਰ ਤੇ ਸਟੀਲ ਬ੍ਰਿਜ ਦੀ ਉਸਾਰੀ ਤੇ 22.77 ਕਰੋੜ ਰੁਪਏ ਖਰਚ ਕੀਤੇ ਜਾਣਗੇ । ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਫਰੀਦਕੋਟ ਜ਼ਿਲ੍ਹੇ ਦੇ ਵਿਆਪਕ ਵਿਕਾਸ ਨੂੰ ਹੋਰ ਹੁਲਾਰਾ ਦੇਣਗੇ।

ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ...
ਜਰਮਨੀ ਵਿੱਚ ਮੀਡੀਆ ਦੇ ਇਤਿਹਾਸ ਵਿੱਚ ਗਲੋਬਲ ਸਮਿਟ ਦੀ ਇਤਿਹਾਸਕ ਸ਼ੁਰੂਆਤ: ਸਿੰਧੀਆ
ਜਰਮਨੀ ਵਿੱਚ ਮੀਡੀਆ ਦੇ ਇਤਿਹਾਸ ਵਿੱਚ ਗਲੋਬਲ ਸਮਿਟ ਦੀ ਇਤਿਹਾਸਕ ਸ਼ੁਰੂਆਤ: ਸਿੰਧੀਆ...
ਜਰਮਨ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਭਾਰਤੀ ਰਾਜਦੂਤ ਅਜੀਤ ਗੁਪਤਾ ਨੇ ਸੰਮੇਲਨ ਵਿੱਚ ਕਿਹਾ
ਜਰਮਨ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਭਾਰਤੀ ਰਾਜਦੂਤ ਅਜੀਤ ਗੁਪਤਾ ਨੇ ਸੰਮੇਲਨ ਵਿੱਚ ਕਿਹਾ...
ਅੱਜ ਦਾ ਭਾਰਤ ਵੱਖਰਾ, ਗਲੋਬਲ ਸਮਿਟ ਵਿੱਚ ਬੋਲੇ ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ ਰਾਮੂ ਰਾਓ ਜੁਪੱਲੀ
ਅੱਜ ਦਾ ਭਾਰਤ ਵੱਖਰਾ, ਗਲੋਬਲ ਸਮਿਟ ਵਿੱਚ ਬੋਲੇ ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ ਰਾਮੂ ਰਾਓ ਜੁਪੱਲੀ...
ਭਾਰਤ-ਜਰਮਨੀ ਦੋਸਤੀ ਦਾ ਇਹ ਇਤਿਹਾਸਕ ਪਲ... ਨਿਊਜ਼9 ਗਲੋਬਲ ਸੰਮੇਲਨ 'ਚ ਬੋਲੇ ਜਰਮਨ ਮੰਤਰੀ ਫਲੋਰੀਅਨ ਹੈਸਲਰ
ਭਾਰਤ-ਜਰਮਨੀ ਦੋਸਤੀ ਦਾ ਇਹ ਇਤਿਹਾਸਕ ਪਲ... ਨਿਊਜ਼9 ਗਲੋਬਲ ਸੰਮੇਲਨ 'ਚ ਬੋਲੇ ਜਰਮਨ ਮੰਤਰੀ ਫਲੋਰੀਅਨ ਹੈਸਲਰ...
ਭਾਰਤ-ਜਰਮਨੀ ਵਿੱਚ ਬੇਅੰਤ ਸੰਭਾਵਨਾਵਾਂ... VfB ਸਟਟਗਾਰਟ ਦੇ ਸੀਐਮਓ ਰੀਵੇਨ ਕੈਸਪਰ ਨੇ ਗਲੋਬਲ ਸਮਿਟ ਵਿੱਚ ਕਹੀ ਇਹ ਗੱਲ
ਭਾਰਤ-ਜਰਮਨੀ ਵਿੱਚ ਬੇਅੰਤ ਸੰਭਾਵਨਾਵਾਂ... VfB ਸਟਟਗਾਰਟ ਦੇ ਸੀਐਮਓ ਰੀਵੇਨ ਕੈਸਪਰ ਨੇ ਗਲੋਬਲ ਸਮਿਟ ਵਿੱਚ ਕਹੀ ਇਹ ਗੱਲ...
News9 Global Summit: Tv9 ਨੈੱਟਵਰਕ ਨੂੰ ਸਟਟਗਾਰਟ ਵਿੱਚ ਸੱਦਾ ਦੇਣ ਲਈ ਜਰਮਨੀ ਦਾ ਧੰਨਵਾਦ: MD ਅਤੇ CEO ਬਰੁਣ ਦਾਸ
News9 Global Summit: Tv9 ਨੈੱਟਵਰਕ ਨੂੰ ਸਟਟਗਾਰਟ ਵਿੱਚ ਸੱਦਾ ਦੇਣ ਲਈ ਜਰਮਨੀ ਦਾ ਧੰਨਵਾਦ: MD ਅਤੇ CEO ਬਰੁਣ ਦਾਸ...
ਜਰਮਨੀ 'ਚ ਲਹਿਰਾਇਆ ਗਿਆ ਤਿਰੰਗਾ, ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ ਨਿਊਜ਼9 ਗਲੋਬਲ ਸਮਿਟ
ਜਰਮਨੀ 'ਚ ਲਹਿਰਾਇਆ ਗਿਆ ਤਿਰੰਗਾ, ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ ਨਿਊਜ਼9 ਗਲੋਬਲ ਸਮਿਟ...
Delhi Elections: ਦਿੱਲੀ ਚੋਣਾਂ ਲਈ AAP ਦੀ ਪਹਿਲੀ ਲਿਸਟ ਜਾਰੀ
Delhi Elections:  ਦਿੱਲੀ ਚੋਣਾਂ ਲਈ AAP ਦੀ ਪਹਿਲੀ ਲਿਸਟ ਜਾਰੀ...