Modren Central Jail: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਚੋਂ ਮੁੜ ਮਿਲੇ 13 ਮੋਬਾਇਲ
Mobile found in jail: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅੰਦਰੋਂ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ ਹੈ। ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਜੇਲ੍ਹਾਂ ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਖਤਮ ਹੋ ਗਿਆ ਹੈ ਪਰ ਇਹ ਦਾਅਵੇ ਹਾਲੇ ਜ਼ਮੀਨੀ ਹਕੀਕਤ ਨਹੀਂ ਬਣੇ ਤੇ ਜੇਲ੍ਹਾਂ ਚੋਂ ਹੁਣ ਵੀ ਮੋਬਾਇਲ ਮਿਲ ਰਹੇ ਨੇ।
ਫਰੀਦਕੋਟ। ਜ਼ਿਲ੍ਹੇ ਦੀ ਦੀ ਕੇਂਦਰੀ ਮਾਡਰਨ ਜੇਲ੍ਹ (Modern jail) ਦੇ ਵੱਖ ਵੱਖ ਬਲਾਕਾਂ ਦੀਆਂ ਵੱਖ ਵੱਖ ਬੈਰਕਾਂ ਵਿਚ ਚਲਾਏ ਗਏ ਤਲਾਸੀ ਅਭਿਆਨ ਦੌਰਾਨ 13 ਮੋਬਾਇਲ ਫੋਨ, ਮੋਬਾਇਲ ਫੋਨ ਦੇ ਚਾਰਜਰ, ਡਾਟਾ ਕੇਬਲਾਂ, ਸਿਮ ਕਾਰਡ ਅਤੇ ਜਰਦੇ ਦੀਆਂ ਪੁੜੀਆਂ ਬ੍ਰਾਮਦ ਹੋਈਆਂ ਹਨ ਜਿਸ ਸੰਬੰਧੀ ਫਰੀਦਕੋਟ ਪੁਲਿਸ ਵੱਲੋਂ ਜੇਲ੍ਹ ਪ੍ਰਸ਼ਾਸਨ ਦੀ ਸਿਕਾਇਤ ਤੇ 5 ਹਵਾਲਾਤੀਆਂ, 1ਕੈਦੀ ਅਤੇ ਕੁਝ ਅਣਪਛਾਤਿਆ ਤੇ ਮੁੱਕਦਮਾਂ ਦਰਜ ਕੀਤਾ ਗਿਆ ਹੈ।


