ਜਦੋਂ ਮਜ਼ਦੂਰਾਂ ਨਾਲ ਇਸ਼ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੰਡੀ ਵਿੱਚ ਲਿਫਟਿੰਗ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ। ਭਾਵੇਂ ਡੀ.ਸੀ. ਨੇ ਦੌਰਾ ਕੀਤਾ ਸੀ ਅਤੇ ਲਿਫਟਿੰਗ ਜਲਦੀ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ ਪਰ ਸਥਿਤੀ ਅਜੇ ਵੀ ਉਹੀ ਹੈ, ਇਸ 'ਚ ਕੋਈ ਬਦਲਾਅ ਨਹੀਂ ਆਇਆ, ਲੱਖਾਂ ਬੋਰੀਆਂ ਦੀ ਲਿਫਟਿੰਗ ਦੇ ਕੀਤੇ ਜਾ ਰਹੇ ਦਾਅਵੇ ਸਿਰਫ ਕਾਗਜ਼ਾਂ 'ਤੇ ਹੀ ਦਿਖਾਈ ਦੇ ਰਹੇ ਹਨ, ਜਦਕਿ ਅਸਲੀਅਤ ਵਿੱਚ ਹਾਲਾਤ ਬਹੁਤ ਖ਼ਰਾਬ ਹਨ।