ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਪਰ ਲੱਗੇ ਸੋਨੇ ਦੇ ਗੁੰਬਦਾਂ ਦੀ ਧੁਆਈ ਦੀ ਸੇਵਾ ਸ਼ੁਰੂ ਹੋ ਗਈ ਹੈ। ਧੁਆਈ ਦੇ ਕਾਰਜ ਨੂੰ ਅਰਦਾਸ ਨਾਲ ਆਰੰਭ ਕੀਤਾ ਗਿਆ।
ਸਮੇਂ-ਸਮੇਂ ਤੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਲੱਗੇ ਸੋਨੇ ਦੇ ਗੁੰਬਦਾਂ ਦੀ ਸਫਾਈ ਅਤੇ ਸੇਵਾ ਸੰਭਾਲ ਨੂੰ ਮੁੱਖ ਰੱਖਦਿਆਂ ਇਹ ਕਾਰਜ ਕੀਤੇ ਜਾਂਦੇ ਹਨ।
ਬਾਰਿਸ਼ ਅਤੇ ਪ੍ਰਦੂਸ਼ਣ ਆਦਿ ਕਰਕੇ ਸੋਨੇ ਦੀ ਚਮਕ ਘੱਟ ਜਾਂਦੀ ਹੈ ਜਿਸ ਦੀ ਸੇਵਾ-ਸੰਭਾਲ ਅਤੇ ਸਫਾਈ ਕਾਰਜ ਦੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਦੇ ਮੁਖੀ ਮਹਿੰਦਰ ਸਿੰਘ ਬਰਮਿੰਘਮ ਵਾਲਿਆਂ ਨਾਲ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ।
ਸਾਫ-ਸਫਾਈ ਦੀ ਸੇਵਾ ਦੀ ਸ਼ੁਰੂਆਤ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਮਹਿੰਦਰ ਸਿੰਘ ਬਰਮਿੰਘਮ ਯੂਕੇ ਵਾਲਿਆਂ ਵਲੋਂ 5 ਮੈਬਰਾਂ ਦੇ ਜਥੇ ਦੇ ਸਹਿਯੋਗ ਨਾਲ ਸੁਰੂ ਕੀਤੀ ਗਈ । ਸੇਵਾ ਕਾਰਜ ਕਰੀਬ 10-12 ਦਿਨ ਤੱਕ ਚਲਣਗੇ।
ਸਫਾਈ ਅਤੇ ਧੁਆਈ ਲਈ ਰੀਠੇ ਦਾ ਪਾਣੀ ਅਤੇ ਨਿੰਬੂ ਦਾ ਰਸ ਵਰਤਿਆ ਜਾਂਦਾ ਹੈ। ਜੋ ਇੱਕ ਇਕਦਮ ਕੁਦਰਤੀ ਤਰੀਕਾ ਹੈ। ਇਸ ਸੇਵਾ ਕਾਰਜ ਲਈ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ।