World Malaria Day: ਮੱਛਰਾਂ ਦੇ ਮੂੰਹ ਵਿੱਚ ਹੁੰਦੇ ਹਨ 47 ਦੰਦ, ਅਜਿਹੇ ਦਿਲਚਸਪ ਤੱਥ ਜੋ ਤੁਸੀਂ ਨਹੀਂ ਜਾਣਦੇ! Punjabi news - TV9 Punjabi

World Malaria Day: ਮੱਛਰਾਂ ਦੇ ਮੂੰਹ ਵਿੱਚ ਹੁੰਦੇ ਹਨ 47 ਦੰਦ, ਅਜਿਹੇ ਦਿਲਚਸਪ ਤੱਥ, ਜੋ ਤੁਸੀਂ ਨਹੀਂ ਜਾਣਦੇ!

Published: 

25 Apr 2023 21:00 PM

World Malaria Day: 2023: ਹਰ ਸਾਲ 25 ਅਪ੍ਰੈਲ ਨੂੰ, ਮਲੇਰੀਆ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ। ਇਹ ਬਿਮਾਰੀ ਮਾਦਾ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਸ ਮੌਕੇ 'ਤੇ ਆਓ ਜਾਣਦੇ ਹਾਂ ਮੱਛਰਾਂ ਨਾਲ ਜੁੜੇ ਦਿਲਚਸਪ ਤੱਥ।

1 / 6World

World Malaria Day: ' ਮੱਛਰਾਂ ਕਾਰਨ ਹੋਣ ਵਾਲੀ ਗੰਭੀਰ ਬਿਮਾਰੀ ਭਾਵ ਮਲੇਰੀਆ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ' ਮਨਾਇਆ ਜਾਂਦਾ ਹੈ। ਇਹ ਬਿਮਾਰੀ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਜੇਕਰ ਇਸ ਦਾ ਇਲਾਜ ਸਹੀ ਸਮੇਂ 'ਤੇ ਸ਼ੁਰੂ ਕਰ ਦਿੱਤਾ ਜਾਵੇ ਤਾਂ ਮਰੀਜ਼ ਦੋ ਤੋਂ ਪੰਜ ਦਿਨਾਂ 'ਚ ਠੀਕ ਹੋ ਸਕਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੱਛਰ ਨੂੰ ਖੌਫਨਾਕ ਜਾਨਵਰ ਅਤੇ ਸੱਪਾਂ ਤੋਂ ਵੀ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਮੱਛਰਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। ਚਿੱਤਰ ਸਰੋਤ: Pixabay

2 / 6

ਮੱਛਰਾਂ ਦੀਆਂ ਤਿੰਨ ਹਜ਼ਾਰ ਕਿਸਮਾਂ ਹਨ, ਜੋ ਕਿਸੇ ਵੀ ਜੀਵ ਨਾਲੋਂ ਵੱਧ ਬਿਮਾਰੀਆਂ ਫੈਲਾਉਂਦੀਆਂ ਹਨ। ਮਾਦਾ ਮੱਛਰ ਇੱਕ ਵਾਰ ਵਿੱਚ 300 ਤੱਕ ਅੰਡੇ ਦਿੰਦੀ ਹੈ। ਨਰ ਮੱਛਰ 10 ਦਿਨ ਅਤੇ ਮਾਦਾ ਮੱਛਰ ਅੱਠ ਹਫ਼ਤੇ ਤੱਕ ਜਿਉਂਦੀ ਰਹਿੰਦੀ ਹੈ। ਚਿੱਤਰ ਸਰੋਤ: Freepik

3 / 6

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੱਛਰਾਂ ਦੀਆਂ ਛੇ ਲੱਤਾਂ ਅਤੇ ਮੂੰਹ ਵਿੱਚ 47 ਦੰਦ ਹੁੰਦੇ ਹਨ। ਇਹ ਜ਼ਿਆਦਾਤਰ ‘O’ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਡੰਗ ਮਾਰਦੇ ਹਨ। ਚਿੱਤਰ ਸਰੋਤ: Pixabay

4 / 6

ਰਿਸਰਚ ਕਹਿੰਦੀ ਹੈ ਕਿ ਜੇਕਰ ਤੁਸੀਂ ਬੀਅਰ ਦੇ ਸ਼ੌਕੀਨ ਹੋ ਤਾਂ ਮੱਛਰ ਤੁਹਾਨੂੰ ਜ਼ਰੂਰ ਨਿਸ਼ਾਨਾ ਬਣਾਉਣਗੇ। ਮੱਛਰ ਇੱਕ ਵਾਰ ਵਿੱਚ ਤੁਹਾਡੇ ਸਰੀਰ ਵਿੱਚੋਂ 0.001 ਤੋਂ 0.1 ਮਿਲੀਲੀਟਰ ਖੂਨ ਚੂਸ ਸਕਦਾ ਹੈ। ਚਿੱਤਰ ਸਰੋਤ: Freepik

5 / 6

ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੱਛਰਾਂ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ। ਜੇਕਰ ਤੁਸੀਂ ਮੱਛਰ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਹ ਅਗਲੇ 24 ਘੰਟਿਆਂ ਤੱਕ ਤੁਹਾਡੇ ਆਲੇ-ਦੁਆਲੇ ਨਹੀਂ ਘੁੰਮੇਗਾ। ਚਿੱਤਰ ਸਰੋਤ: Freepik

6 / 6

ਮਨੁੱਖ ਨੂੰ ਨਰ ਨਹੀਂ, ਸਗੋਂ ਮਾਦਾ ਮੱਛਰ ਕੱਟਦੇ ਹਨ। ਕਿਉਂਕਿ ਆਪਣੇ ਆਂਡੇ ਦੇ ਵਿਕਾਸ ਲਈ ਮਾਦਾ ਮੱਛਰ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜੋ ਉਹ ਮਨੁੱਖੀ ਖੂਨ ਤੋਂ ਪ੍ਰਾਪਤ ਕਰਦੀ ਹੈ। ਚਿੱਤਰ ਸਰੋਤ: Pixabay

Follow Us On
Exit mobile version