ਹੌਲੀਵੁੱਡ ਰੈਪਰ ਸਟੀਫਲਨ ਡੌਨ ਅਤੇ ਅਦਾਕਾਰ ਸ਼ਰਮਨ ਜੋਸ਼ੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਵੋਖੋ ਤਸਵੀਰਾਂ Punjabi news - TV9 Punjabi

PHOTOS: ਹੌਲੀਵੁੱਡ ਰੈਪਰ ਸਟੀਫਲਨ ਡੌਨ ਅਤੇ ਅਦਾਕਾਰ ਸ਼ਰਮਨ ਜੋਸ਼ੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਵੋਖੋ ਤਸਵੀਰਾਂ

Updated On: 

14 Jun 2023 17:09 PM

ਹੌਲੀਵੁੱਡ ਰੈਪਰ ਸਟੀਫਲਨ ਡੌਨ ਅਤੇ ਬਾਲੀਵੁੱਡ ਅਦਾਕਾਰ ਸ਼ਰਮਨ ਜੋਸ਼ੀ ਆਪਣੇ ਸਾਥੀਆਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਸਟੀਫਲਨ ਡੌਨ ਨੇ ਮੀਡਿਆ ਤੋਂ ਦੂਰੀ ਬਣਾਕੇ ਰੱਖੀ, ਜਦਕਿ ਸ਼ਰਮਨ ਜੋਸ਼ੀ ਨੇ ਖੁੱਲ੍ਹ ਕੇ ਮੀਡੀਆ ਨਾਲ ਗੱਲਬਾਤ ਕੀਤੀ।

1 / 6ਹੌਲੀਵੁੱਡ ਦੀ ਰੈਪਰ ਅਤੇ ਗੀਤਕਾਰ ਸਟੀਫਲਨ ਡੌਨ ਸ੍ਰੀ ਹਰਿਮੰਦਰ ਸਾਹਿਬ (Golden Temple) ਨਤਮਸਤਕ ਹੋਣ ਲਈ ਪੁੱਜੀ। ਸਟੀਫਲਨ ਡੌਨ ਆਪਣੇ ਸਾਥੀਆਂ ਦੇ ਨਾਲ ਗੁਰੂ ਘਰ ਮੱਥਾ ਟੇਕਣ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਆਏ।ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਹੌਲੀਵੁੱਡ ਦੀ ਰੈਪਰ ਅਤੇ ਗੀਤਕਾਰ ਸਟੀਫਲਨ ਡੌਨ ਸ੍ਰੀ ਹਰਿਮੰਦਰ ਸਾਹਿਬ (Golden Temple) ਨਤਮਸਤਕ ਹੋਣ ਲਈ ਪੁੱਜੀ। ਸਟੀਫਲਨ ਡੌਨ ਆਪਣੇ ਸਾਥੀਆਂ ਦੇ ਨਾਲ ਗੁਰੂ ਘਰ ਮੱਥਾ ਟੇਕਣ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਆਏ।ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

2 / 6

ਹਾਲਾਂਕਿ, ਸਟੀਫਲਨ ਡੌਨ ਨੇ ਇਸ ਦੌਰਾਨ ਮੀਡਿਆ ਤੋਂ ਦੂਰੀ ਬਣਾਕੇ ਰੱਖੀ, ਪਰ ਫੈਂਸ ਦੇ ਨਾਲ ਉਨ੍ਹਾਂ ਨੇ ਜਰੂਰ ਯਾਦਗਾਰੀ ਤਸਵੀਰਾਂ ਖਿੱਚਵਾਈਆਂ। ਦਰਅਸਲ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ 'ਬਰਥ ਐਨਵਰਸਰੀ' ਮੌਕੇ ਸਟੀਫਲਨ ਡੌਨ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਲਈ ਪੰਜਾਬ ਪਹੁੰਚੇ ਸਨ।

3 / 6

ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

4 / 6

ਸ਼ਰਮਨ ਜੋਸ਼ੀ ਨੇ ਕਿਹਾ ਕਿ ਪਹਿਲੀ ਵਾਰ ਉਹ ਰੰਗ ਦੇ ਬਸੰਤੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਇੱਥੇ ਆਏ ਸਨ, ਅੱਜ ਉਹ ਦੂਜੀ ਵਾਰ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਹੀ ਸ਼ਾਂਤੀ ਅਤੇ ਸਕੂਨ ਦੀ ਪ੍ਰਾਪਤੀ ਹੋਈ ਹੈ।

5 / 6

ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਦੇ ਪੰਜਾਬੀ ਫ਼ਿਲਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਜਰੂਰ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਵੀ ਪੰਜਾਬੀ ਹੈ, ਇਸ ਲਈ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਵੀ ਪੰਜਾਬੀ ਸਿੱਖਣਗੇ, ਪਰ ਅਜਿਹਾ ਹੋ ਨਹੀਂ ਪਾਇਆ।

6 / 6

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦਾ ਖਾਣਾ ਬਹੁਤ ਪਸੰਦ ਹੈ। ਉਹ ਕਿਸੇ ਵੀ ਢਾਬੇ ਦੇ ਬਹਿ ਕੇ ਰੋਟੀ ਅਤੇ ਕਾਲੀ ਦਾਲ ਖਾਉਣਾ ਚਾਹੁੰਦੇ ਹਨ। ਇਸ ਮੌਕੇ ਸ਼ਰਮਨ ਜੋਸ਼ੀ ਦਾ ਐਸਜੀਪੀਸੀ ਵੱਲੋਂ ਸਨਮਾਨ ਕੀਤਾ ਗਿਆ।

Follow Us On