New Year 2024: ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਇਕੱਠੇ ਹੋਏ ਸ਼ਰਧਾਲੂ, ਸਿਆਸੀ ਆਗੂ ਵੀ ਹੋਏ ਨਤਮਸਤਕ Punjabi news - TV9 Punjabi

New Year 2024: ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਚ ਇਕੱਠੇ ਹੋਏ ਸ਼ਰਧਾਲੂ, ਸਿਆਸੀ ਆਗੂ ਵੀ ਹੋਏ ਨਤਮਸਤਕ

Updated On: 

01 Jan 2024 16:08 PM

ਨਵੇਂ ਸਾਲ 'ਤੇ ਸਿਆਸੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਿਹਾ ਨਵੇਂ ਸਾਲ ਦੇ ਆਗਾਜ਼ ਮੌਕੇ 'ਰੂਹਾਨੀਅਤ ਦੇ ਦਰ' ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਨਾਲ ਨਤਮਸਤਕ ਹੋ ਕੇ ਅਥਾਹ ਸਕੂਨ ਮਿਲਿਆ। ਗੁਰੂ ਚਰਨਾਂ 'ਚ ਨਤਮਸਤਕ ਹੋ ਕੇ 'ਸਰਬੱਤ ਦੇ ਭਲੇ' ਦੀ ਅਰਦਾਸ ਕੀਤੀ। ਵਾਹਿਗੁਰੂ ਮਿਹਰ ਕਰਨ ਨਵਾਂ ਸਾਲ ਕੁੱਲ ਦੁਨੀਆਂ ਲਈ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਨਾਲ ਭਰਪੂਰ ਹੋਵੇ ਜੀ।

1 / 6ਨਵਾਂ ਸਾਲ ਦੇ ਆਗਾਜ਼ ਮੌਕੇ ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਰਾਤ ਦੇ 12 ਵੱਜਦੇ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਨਗਰੀ ਚੜ੍ਹਦੀ ਕਲ੍ਹਾ ਦੇ ਜੈਕਾਰਿਆਂ ਨਾਲ ਗੂੰਜ ਉੱਠੀ।

ਨਵਾਂ ਸਾਲ ਦੇ ਆਗਾਜ਼ ਮੌਕੇ ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਰਾਤ ਦੇ 12 ਵੱਜਦੇ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਨਗਰੀ ਚੜ੍ਹਦੀ ਕਲ੍ਹਾ ਦੇ ਜੈਕਾਰਿਆਂ ਨਾਲ ਗੂੰਜ ਉੱਠੀ।

2 / 6

ਸ੍ਰੀ ਦਰਬਾਰ ਸਾਹਿਬ ਵਿੱਚ ਨਵੇਂ ਸਾਲ ਦੇ ਮੌਕੇ ਢਾਈ ਲੱਖ ਤੋਂ ਵੱਧ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਾਲ ਕਰੀਬ 2.5 ਲੱਖ ਸ਼ਰਧਾਲੂ ਗੁਰੂ ਘਰ ਨਤਸਮਤਕ ਹੋਣ ਲਈ ਆਏ ਹਨ।

3 / 6

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਠਹਿਰਣ ਅਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅਧੀਨ ਪੈਂਦੇ ਸਾਰੇ ਸੱਤ ਯਾਤਰੀ ਨਿਵਾਸਾਂ ਦੇ 750 ਤੋਂ ਵੱਧ ਕਮਰੇ ਅਤੇ ਹਾਲ ਭਰੇ ਹੋਏ ਹਨ।

4 / 6

ਸ਼ੁੱਕਰਵਾਰ ਦੇਰ ਸ਼ਾਮ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵੀ ਪਰਿਕਰਮਾ ਲਈ ਸੰਗਤਾਂ ਦੀ ਭਾਰੀ ਭੀੜ ਸੀ। ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ।

5 / 6

ਇਸ ਮੌਕੇ ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਆਗੂ ਵੀ ਗੁਰੂ ਘਰ ਆਪਣੇ ਪਰਿਵਾਵਰ ਮੈਂਬਰਾਂ ਦੇ ਨਾਲ ਨਤਮਸਤਕ ਹੋਣ ਪੁੱਜੇ। ਬਿਕਰਮਜੀਤ ਸਿੰਘ ਮਜੀਠੀਆ, ਹਰਸੀਮਰਤ ਕੌਰ ਬਾਦਲ, ਸਰਦਾਰ ਸੁਖਬੀਰ ਬਾਦਲ ਅਤੇ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਰਹੇ।

6 / 6

ਆਗੂ ਬਿਕਰਮਜੀਤ ਸਿੰਘ ਮਜੀਠੀਆ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਿਹਾ ਨਵੇਂ ਸਾਲ ਦੇ ਆਗਾਜ਼ ਮੌਕੇ 'ਰੂਹਾਨੀਅਤ ਦੇ ਦਰ' ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਨਾਲ ਨਤਮਸਤਕ ਹੋ ਕੇ ਅਥਾਹ ਸਕੂਨ ਮਿਲਿਆ।

Follow Us On