Deepmala In Golden Temple: ਖਾਲਸਾ ਸਾਜਨਾ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸ਼ਾਨਦਾਰ ਦੀਪਮਾਲਾ 'ਤੇ ਆਤਿਸ਼ਬਾਜੀ Punjabi news - TV9 Punjabi

PHOTOS: ਖਾਲਸਾ ਸਾਜਨਾ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸ਼ਾਨਦਾਰ ਦੀਪਮਾਲਾ ‘ਤੇ ਆਤਿਸ਼ਬਾਜੀ

Updated On: 

14 Apr 2023 22:49 PM

Deepmala In Golden Temple: ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਮੌਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ ਕਰਵਾਏ ਗਏ। ਸ਼ਾਮ ਨੂੰ ਰਹਿਰਾਸ ਦੇ ਪਾਠ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋ ਦੀਪਮਾਲਾ ਤੇ ਆਤਿਸ਼ਬਾਜੀ ਕੀਤੀ ਗਈ।

1 / 5PHOTOS: ਖਾਲਸਾ ਸਾਜਨਾ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸ਼ਾਨਦਾਰ ਦੀਪਮਾਲਾ ‘ਤੇ ਆਤਿਸ਼ਬਾਜੀ

2 / 5

3 / 5

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। 1699 ਈ: ਨੂੰ ਵੈਸਾਖੀ ਵਾਲੇ ਦਿਨ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਸਾਜ ਕੇ ਮਨੁੱਖਤਾ ਨੂੰ ਗੁਲਾਮੀ ਤੋਂ ਮੁਕਤ ਕਰ ਸਵੈਮਾਣ ਨਾਲ ਜਿਊਣ ਦਾ ਰਾਹ ਦਰਸਾਇਆ।

4 / 5

ਸਿਖ ਸਰਧਾਲੂਆਂ ਨੇ ਦੱਸਿਆ ਕਿ ਅਜ ਸਿੱਖਾਂ ਲਈ ਬਹੁਤ ਹੀ ਵਡਾ ਅਤੇ ਖੁਸ਼ੀ ਦਾ ਦਿਹਾੜਾ ਹੈ ਉਨ੍ਹਾਂ ਕਿਹਾ ਇਥੇ ਗੁਰੂ ਘਰ ਵਿੱਚ ਆ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਸੰਗਤਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਮੋਮਬੱਤੀਆਂ ਜਗਾ ਕੇ ਦੀਪਮਾਲਾ ਕੀਤੀ ਗਈ।

5 / 5

ਦੀਪਮਾਲਾ ਦੀ ਰੌਸ਼ਨੀ ਪਵਿੱਤਰ ਸਰੋਵਰ ਵਿੱਚ ਪੈਣ ਨਾਲ ਇੱਥੋਂ ਦਾ ਦ੍ਰਿਸ਼ ਹੋਰ ਵੀ ਮਨਮੋਹਕ ਹੋ ਗਿਆ। ਗੋਲਡਨ ਟੈਂਪਲ ਦੀ ਚਮਕ ਹੋਰ ਵੀ ਵੱਧ ਗਈ। ਸੰਗਤਾਂ ਇਹ ਦ੍ਰਿਸ਼ ਦੇਖ ਕੇ ਖੁਦ ਨੂੰ ਨਿਹਾਲ ਮਹਿਸੂਸ ਕਰ ਰਹੀਆਂ ਸਨ।

Follow Us On