International Yoga Day 2023: ਦਿਲ ਦੀਆਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਰੋਜ਼ਾਨਾ ਕਰੋ ਇਹ ਯੋਗਾਸਨ Punjabi news - TV9 Punjabi

International Yoga Day 2023: ਦਿਲ ਦੀਆਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਰੋਜ਼ਾਨਾ ਕਰੋ ਇਹ ਯੋਗਾਸਨ

Published: 

21 Jun 2023 12:04 PM

International Yoga Day 2023: ਦਿਲ ਨੂੰ ਫਿਟ ਰੱਖਣ ਲਈ, ਇੱਥੇ ਕੁਝ ਯੋਗਾਸਨ ਬਾਰੇ ਦੱਸ ਰਹੇ ਹਾਂ। ਇਨ੍ਹਾਂ ਯੋਗਾਸਨਾਂ ਨੂੰ ਰੋਜ਼ਾਨਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾ ਸਕੋਗੇ। ਆਓ ਜਾਣਦੇ ਹਾਂ ਕਿ ਤੁਸੀਂ ਰੋਜ਼ਾਨਾ ਕਿਹੜੇ ਯੋਗਾਸਨ ਕਰ ਸਕਦੇ ਹੋ।

1 / 5ਯੋਗ

ਯੋਗ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਣ ਦਾ ਕੰਮ ਕਰਦਾ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਵੀ ਬਹੁਤ ਸਾਰੇ ਯੋਗਾਸਨ ਕੀਤੇ ਜਾ ਸਕਦੇ ਹਨ। ਤੁਸੀਂ ਇਹ ਯੋਗਾਸਨ ਰੋਜ਼ਾਨਾ ਵੀ ਕਰ ਸਕਦੇ ਹੋ।

2 / 5

ਭੁਜੰਗਾਸਨ - ਭੁਜੰਗਾਸਨ ਨੂੰ ਕੋਬਰਾ ਪੋਜ਼ ਵੀ ਕਿਹਾ ਜਾਂਦਾ ਹੈ। ਇਹ ਯੋਗਾਸਨ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਇਹ ਯੋਗ ਆਸਣ ਰੀੜ੍ਹ ਦੀ ਹੱਡੀ ਨੂੰ ਵੀ ਲਚਕੀਲਾ ਬਣਾਉਂਦਾ ਹੈ। ਇਸ ਨਾਲ ਤੁਹਾਨੂੰ ਪਿੱਠ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

3 / 5

ਤਾੜਾਸਨ - ਬੇਸ਼ਕ ਆਸਨ ਕਰਨ ਚ ਸੌਖਾ ਹੈ। ਪਰ ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਹ ਆਸਨ ਦਿਲ ਦੀ ਧੜਕਣ ਨੂੰ ਸੁਧਾਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ। ਇਸ ਨਾਲ ਸਰੀਰ ਦਾ ਪੋਸਚਰ ਵੀ ਸੁਧਰਦਾ ਹੈ।

4 / 5

ਵ੍ਰਿਕਸ਼ਾਸਨ - ਤਾੜਾਸਨ ਦੀ ਤਰ੍ਹਾਂ, ਵ੍ਰਿਕਸ਼ਾਸਨ ਵੀ ਸਿੱਧੇ ਖੜ੍ਹੇ ਹੋ ਕੇ ਕੀਤਾ ਜਾਂਦਾ ਹੈ। ਇਸ ਆਸਨ ਨਾਲ ਸਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਹ ਇੱਕ ਤਰ੍ਹਾਂ ਦਾ ਬੈਲੇਸਿੰਗ ਪੋਜ਼ ਹੈ। ਇਹ ਇਕਾਗਰਤਾ ਵਧਾਉਣ ਵਿਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ।

5 / 5

ਉਤਕਟਾਸਨ — ਇਸ ਆਸਨ ਨੂੰ ਸ਼ੁਰੂ ਵਿਚ ਕਰਨ ਵਿੱਚ ਸਮੱਸਿਆ ਹੋ ਸਕਦੀ ਹੈ। ਇਹ ਬੈਡ ਕੋਲੈਸਟ੍ਰਾਲ ਨੂੰ ਵੀ ਕੰਟਰੋਲ ਕਰਦਾ ਹੈ। ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਇਹ ਆਸਣ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੇ ਲਈ ਤੁਸੀਂ ਇਸ ਆਸਨ ਨੂੰ ਰੋਜ਼ਾਨਾ ਵੀ ਕਰ ਸਕਦੇ ਹੋ।

Follow Us On
Exit mobile version