Tomato Price Hike: ਟਮਾਟਰ ਦੀਆਂ ਕੀਮਤਾਂ ਨੂੰ ਲੱਗੀ ਅੱਗ, ਦੁੱਗਣਾ ਹੋਇਆ ਰੇਟ Punjabi news - TV9 Punjabi

Tomato Price Hike: ਅਸਮਾਨੀ ਚੜ੍ਹੀਆਂ ਟਮਾਟਰ ਦੀਆਂ ਕੀਮਤਾਂ, ਦੁੱਗਣਾ ਹੋਇਆ ਰੇਟ

Published: 

15 Jun 2023 18:05 PM

ਥੋਕ ਵਿਕਰੇਤਾ ਮੰਗਲ ਗੁਪਤਾ ਦਾ ਕਹਿਣਾ ਹੈ ਕਿ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਟਮਾਟਰ ਦੀ ਕਰੀਬ 50 ਫੀਸਦੀ ਫਸਲ ਬਰਬਾਦ ਹੋ ਗਈ ਹੈ। ਇਸ ਕਾਰਨ ਮੰਡੀ ਵਿੱਚ ਟਮਾਟਰਾਂ ਦੀ ਆਮਦ ਅਚਾਨਕ ਘਟ ਗਈ, ਜਿਸ ਕਾਰਨ ਭਾਅ ਵਧਣ ਲੱਗੇ ਹਨ।

1 / 6Tomato Price Hike: ਅਸਮਾਨੀ ਚੜ੍ਹੀਆਂ ਟਮਾਟਰ ਦੀਆਂ ਕੀਮਤਾਂ, ਦੁੱਗਣਾ ਹੋਇਆ ਰੇਟ

2 / 6

ਪਿਛਲੇ ਮਹੀਨੇ ਮਹਾਰਾਸ਼ਟਰ ਦੇ ਟਮਾਟਰ ਉਤਪਾਦਕਾਂ ਦੀ ਕੀਮਤ ਡਿੱਗਣ ਕਾਰਨ ਲਾਗਤ ਵਸੂਲੀ ਨਹੀਂ ਹੋ ਸਕੀ ਸੀ। ਮੰਡੀਆਂ ਵਿੱਚ ਵਪਾਰੀ ਉਨ੍ਹਾਂ ਤੋਂ 2 ਤੋਂ 3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਖਰੀਦ ਰਹੇ ਸਨ। ਪਰ, ਹੁਣ ਉਨ੍ਹਾਂ ਦੇ ਉਤਪਾਦ ਨੂੰ ਵਧੀਆ ਰੇਟ ਮਿਲ ਰਿਹਾ ਹੈ।

3 / 6

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਮਹਾਰਾਸ਼ਟਰ 'ਚ ਟਮਾਟਰ ਦਾ ਪ੍ਰਚੂਨ ਰੇਟ 30 ਰੁਪਏ ਤੋਂ ਵਧ ਕੇ 50 ਤੋਂ 60 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਮੁੰਬਈ, ਠਾਣੇ, ਅੰਧੇਰੀ, ਨਵੀਂ ਮੁੰਬਈ ਸਮੇਤ ਕਈ ਸ਼ਹਿਰਾਂ 'ਚ ਪ੍ਰਚੂਨ ਬਾਜ਼ਾਰ 'ਚ ਟਮਾਟਰ 50 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੇ ਨਾਲ ਹੀ ਏਪੀਐਮਸੀ ਵਾਸ਼ੀ ਦੇ ਡਾਇਰੈਕਟਰ ਸੰਜੇ ਪਿੰਗਲੇ ਦਾ ਕਹਿਣਾ ਹੈ ਕਿ ਆਮਦ ਘੱਟ ਹੋਣ ਕਾਰਨ ਟਮਾਟਰ ਦਾ ਰੇਟ ਵਧਿਆ ਹੈ।

4 / 6

ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਟਮਾਟਰਾਂ ਦੀ ਪੈਦਾਵਾਰ ਮੰਗ ਨਾਲੋਂ ਵੱਧ ਸੀ। ਜਿਸ ਕਾਰਨ ਟਮਾਟਰ ਬਹੁਤ ਸਸਤੇ ਹੋ ਗਏ ਸਨ। ਉਦੋਂ ਪ੍ਰਚੂਨ ਬਾਜ਼ਾਰ ਵਿੱਚ ਟਮਾਟਰ 20 ਤੋਂ 30 ਰੁਪਏ ਪ੍ਰਤੀ ਕਿਲੋ ਵਿਕ ਰਹੇ ਸਨ। ਉਨ੍ਹਾਂ ਅਨੁਸਾਰ ਟਮਾਟਰਾਂ ਦੀ ਆਮਦ ਵਧਣ ਨਾਲ ਕੀਮਤਾਂ ਵਿੱਚ ਸੁਧਾਰ ਹੋਵੇਗਾ। ਹਾਲਾਂਕਿ ਕੁਝ ਦਿਨਾਂ ਤੱਕ ਟਮਾਟਰ ਹਾਲੇ ਮਹਿੰਗੇ ਹੀ ਰਹਿਣਗੇ।

5 / 6

ਵਾਸ਼ੀ ਦੇ ਥੋਕ ਵਿਕਰੇਤਾ ਮੰਗਲ ਗੁਪਤਾ ਦਾ ਕਹਿਣਾ ਹੈ ਕਿ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਟਮਾਟਰ ਦੀ ਕਰੀਬ 50 ਫੀਸਦੀ ਫਸਲ ਬਰਬਾਦ ਹੋ ਗਈ ਹੈ। ਇਸ ਕਾਰਨ ਮੰਡੀ ਵਿੱਚ ਟਮਾਟਰਾਂ ਦੀ ਆਮਦ ਅਚਾਨਕ ਘਟ ਗਈ, ਜਿਸ ਕਾਰਨ ਭਾਅ ਵਧਣ ਲੱਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਵਪਾਰੀ ਥੋਕ ਵਿੱਚ 16 ਤੋਂ 22 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਖਰੀਦ ਰਹੇ ਹਨ। ਇਹੀ ਕਾਰਨ ਹੈ ਕਿ ਇਸ ਦਾ ਪ੍ਰਚੂਨ ਰੇਟ 60 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਉਨ੍ਹਾਂ ਮੁਤਾਬਕ ਜੇਕਰ ਮੌਸਮ ਠੀਕ ਰਿਹਾ ਤਾਂ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਕੀਮਤਾਂ ਵਿੱਚ ਸੁਧਾਰ ਹੋਵੇਗਾ।

6 / 6

ਉੱਧਰ ਚੰਡੀਗੜ੍ਹ ਦੇ ਇੱਕ ਵਪਾਰੀ ਨੇ ਦੱਸਿਆ ਕਿ ਪਹਿਲਾਂ ਪ੍ਰਚੂਨ ਬਾਜ਼ਾਰ ਵਿੱਚ ਟਮਾਟਰ ਦਾ ਰੇਟ 10 ਤੋਂ 20 ਰੁਪਏ ਪ੍ਰਤੀ ਕਿਲੋ ਸੀ। ਪਰ ਦੋ ਮਹੀਨਿਆਂ ਵਿੱਚ ਹੀ ਟਮਾਟਰ ਕਈ ਗੁਣਾ ਮਹਿੰਗਾ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਟਮਾਟਰ ਸਿਰਫ ਮਹਾਰਾਸ਼ਟਰ 'ਚ ਹੀ ਮਹਿੰਗਾ ਨਹੀਂ ਹੋਇਆ ਹੈ, ਸਗੋਂ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਗਾਜ਼ੀਆਬਾਦ ਅਤੇ ਨੋਇਡਾ 'ਚ ਵੀ ਕੀਮਤਾਂ ਵਧ ਗਈਆਂ ਹਨ। ਜੋ ਟਮਾਟਰ ਇੱਕ ਹਫ਼ਤਾ ਪਹਿਲਾਂ ਇੱਥੇ 15 ਤੋਂ 20 ਰੁਪਏ ਕਿਲੋ ਵਿਕ ਰਹੇ ਸਨ, ਹੁਣ ਉਨ੍ਹਾਂ ਦਾ ਰੇਟ 30 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।

Follow Us On