ਉਮਰ ਦੇ ਨਾਲ ਔਰਤਾਂ ਦੇ ਸਰੀਰ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਪੀਰੀਅਡਸ, ਗਰਭ ਅਵਸਥਾ ਅਤੇ ਮੀਨੋਪੌਜ਼ ਦੇ ਕਾਰਨ ਔਰਤਾਂ ਦੇ ਸਰੀਰ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲਦੇ ਹਨ। ਇਸ ਕਾਰਨ ਔਰਤਾਂ ਦੇ ਸਰੀਰ ਵਿੱਚ ਸਟੈਮਿਨਾ ਦੀ ਕਮੀ ਵੀ ਹੋ ਜਾਂਦੀ ਹੈ। ਕਈ ਔਰਤਾਂ ਵਿੱਚ ਪਿੱਠ ਦਰਦ, ਹੱਥਾਂ-ਪੈਰਾਂ ਵਿੱਚ ਦਰਦ ਅਤੇ ਹੱਡੀਆਂ ਵਿੱਚ ਕਮਜ਼ੋਰੀ ਦੀ ਸਮੱਸਿਆ ਆਮ ਤੌਰ 'ਤੇ ਬਣੀ ਰਹਿੰਦੀ ਹੈ। ਅਜਿਹੇ 'ਚ ਔਰਤਾਂ ਲਈ ਇੱਥੇ ਕੁਝ ਯੋਗਾਸਨ ਦੱਸੇ ਗਏ ਹਨ। ਔਰਤਾਂ ਫਿਟ ਅਤੇ ਹੈਲਦੀ ਰਹਿਣ ਲਈ ਨਿਯਮਿਤ ਤੌਰ 'ਤੇ ਇਹ ਯੋਗਾਸਨ ਕਰ ਸਕਦੀਆਂ ਹਨ।