PHOTOS: ਵਿਦੇਸ਼ਾਂ ਤੋਂ ਵੀ ਖੂਬਸੂਰਤ ਹਨ ਭਾਰਤ ਦੇ ਇਹ ਮੰਦਿਰ, ਜ਼ਰੂਰ ਬਣਾਓ ਵੇਖਣ ਦਾ ਪਲਾਨ Punjabi news - TV9 Punjabi

PHOTOS: ਵਿਦੇਸ਼ਾਂ ਤੋਂ ਵੀ ਖੂਬਸੂਰਤ ਹਨ ਭਾਰਤ ਦੇ ਇਹ ਮੰਦਿਰ, ਜ਼ਰੂਰ ਬਣਾਓ ਵੇਖਣ ਦਾ ਪਲਾਨ

Updated On: 

12 Jun 2023 15:39 PM

ਭਾਰਤ ਵਿੱਚ ਸਿਰਫ ਓਡੀਸ਼ਾ ਰਾਜ ਵਿੱਚ 700 ਤੋਂ ਵੱਧ ਮੰਦਰ ਹਨ। ਇਸ ਕਾਰਨ ਇਸਨੂੰ ਭਾਰਤ ਦੀ ਟੈਂਪਲ ਸਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਸਭ ਤੋਂ ਖੂਬਸੂਰਤ ਮੰਦਿਰਾਂ ਦੀ ਸੈਰ 'ਤੇ ਲੈ ਜਾਂਦੇ ਹਾਂ।

1 / 5India's

India's Most Beautiful Temple: ਭਾਰਤ ਵਿੱਚ ਬਹੁਤ ਸਾਰੇ ਅਜਿਹੇ ਮੰਦਿਰ ਹਨ, ਜੋ ਪੂਰੀ ਦੁਨੀਆ ਵਿੱਚ ਆਪਣੀ ਸੁੰਦਰਤਾ ਲਈ ਬਹੁਤ ਮਸ਼ਹੂਰ ਹਨ। ਭਾਰਤ ਦੇ ਸਿਰਫ ਓਡੀਸ਼ਾ ਰਾਜ ਵਿੱਚ 700 ਤੋਂ ਵੱਧ ਮੰਦਿਰ ਹਨ। ਇਸ ਕਾਰਨ ਇਸਨੂੰ ਭਾਰਤ ਦੀ ਟੈਂਪਲ ਸਿਟੀ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਸਾਰੇ ਖੂਬਸੂਰਤ ਮੰਦਿਰਾਂ ਦੀ ਸੈਰ 'ਤੇ ਲੈ ਜਾਂਦੇ ਹਾਂ। (Photo -PTI)

2 / 5

ਖਜੂਰਾਹੋ ਦੇ ਮੰਦਿਰ: ਮੱਧ ਪ੍ਰਦੇਸ਼ ਦੇ ਖਜੁਰਾਹੋ ਦੇ ਮੰਦਿਰ ਆਪਣੀ ਖੂਬਸੂਰਤੀ ਲਈ ਜਾਣੇ ਜਾਂਦੇ ਹਨ। ਇਹ ਮੰਦਿਰ 900 ਈਸਵੀ ਤੋਂ 1130 ਈਸਵੀ ਦੇ ਵਿਚਕਾਰ ਬਣਾਏ ਗਏ ਸਨ। ਖਜੂਰਾਹੋ ਮੰਦਿਰ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ।

3 / 5

ਸ਼ੋਰ ਟੈਂਪਲ: ਤਾਮਿਲਨਾਡੂ ਦੇ ਸ਼ੋਰ ਟੈਂਪਲ ਕੰਪਲੈਕਸ ਵਿੱਚ ਬਹੁਤ ਸਾਰੇ ਮੰਦਿਰ ਹਨ। ਇੱਥੋਂ ਤੁਸੀਂ ਬੰਗਾਲ ਦੀ ਖਾੜੀ ਨੂੰ ਆਸਾਨੀ ਨਾਲ ਦੇਖ ਸਕਦੇ ਹੋ। ਦੱਸ ਦੇਈਏ ਕਿ ਇਹ ਮੰਦਿਰ 8ਵੀਂ ਸਦੀ ਵਿੱਚ ਬਣਾਏ ਗਏ ਸਨ।

4 / 5

ਮੀਨਾਕਸ਼ੀ ਅੱਮਨ: ਤਾਮਿਲਨਾਡੂ ਦਾ ਇਹ ਮੰਦਿਰ ਸਭ ਤੋਂ ਕਲਰਫੁੱਲ ਹੈ। ਇਹ ਮੰਦਿਰ ਮਦੁਰਈ ਵਿੱਚ ਸਥਿਤ ਹੈ। ਇਸ ਮੰਦਿਰ ਦੀ ਖੂਬਸੂਰਤੀ ਦੇਖਦਿਆਂ ਹੀ ਬਣਦੀ ਹੈ। ਲੋਕ ਦੂਰ-ਦੂਰ ਤੋਂ ਇੱਥੇ ਦੇਖਣ ਲਈ ਆਉਂਦੇ ਹਨ।

5 / 5

ਕੇਦਾਰਨਾਥ: ਕੇਦਾਰਨਾਥ ਦੇ ਦਰਸ਼ਨਾਂ ਲਈ ਲੋਕ ਭਾਰਤ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਇਹ ਭਗਵਾਨ ਸ਼ਿਵ ਦੇ 12 ਜੌਤਿਰਲਿੰਗਾਂ ਵਿੱਚੋਂ ਇੱਕ ਹੈ। ਇੱਥੇ ਬਰਫ਼ ਨਾਲ ਢੱਕੇ ਹਿਮਾਲਿਆ ਦੇ ਖ਼ੂਬਸੂਰਤ ਪਹਾੜਾਂ ਨੂੰ ਦੇਖਣ ਦਾ ਵੱਖਰਾ ਅਨੁਭਵ ਮਿਲਦਾ ਹੈ।

Follow Us On
Exit mobile version