Tirumala Tirupati Devsthanam: 62 ਏਕੜ 'ਚ ਫੈਲਿਆ ਹੈ 32 ਕਰੋੜ ਰੁਪਏ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ 'ਤੇ ਬਣਿਆ ਨਵਾਂ ਤਿਰੂਪਤੀ ਬਾਲਾਜੀ ਧਾਮ, ਵੇਖੋ ਖੂਬਸੂਰਤ ਤਸਵੀਰਾਂ Punjabi news - TV9 Punjabi

Tirumala Tirupati Mandir: ਸ਼ਿਵਾਲਿਕ ਦੀਆਂ ਪਹਾੜੀਆਂ ‘ਤੇ ਬਣਿਆ ਨਵਾਂ ਤਿਰੂਪਤੀ ਬਾਲਾਜੀ ਧਾਮ, ਵੇਖੋ ਖੂਬਸੂਰਤ ਤਸਵੀਰਾਂ

Updated On: 

09 Jun 2023 12:34 PM

ਤਿਰੁਮਾਲਾ ਤਿਰੂਪਤੀ ਦੇਵਸਥਾਨਮ ਬੋਰਡ ਨੇ ਇਸ ਮੰਦਰ ਦਾ ਨਿਰਮਾਣ ਖੁਦ ਕੀਤਾ ਹੈ। ਇੱਥੇ ਉਹੀ ਰੀਤੀ ਰਿਵਾਜ਼ਾਂ ਦਾ ਪਾਲਣ ਕੀਤਾ ਜਾਵੇਗਾ ਜੋ ਤਿਰੁਮਾਲਾ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਕੀਤਾ ਜਾਂਦਾ ਹੈ।

1 / 5ਜੰਮੂ 'ਚ ਹੁਣ ਉੱਤਰ ਅਤੇ ਦੱਖਣ ਦੀ ਸਾਂਝੀ ਸੰਸਕ੍ਰਿਤੀ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ, ਸ਼ਿਵਾਲਿਕ ਦੀਆਂ ਪਹਾੜੀਆਂ 'ਤੇ ਸਥਿਤ ਪਿੰਡ ਸਿੱਧੜਾ 'ਚ ਸਜੇ ਤਿਰੂਪਤੀ ਬਾਲਾਜੀ ਦੇ ਨਵੇਂ ਨਿਵਾਸ ਸਥਾਨ 'ਤੇ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਮੰਦਿਰ ਦਾ ਨਿਰਮਾਣ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਬੋਰਡ ਨੇ ਖੁਦ ਕੀਤਾ ਹੈ। ਇੱਥੇ ਉਹੀ ਰੀਤੀ ਰਿਵਾਜ਼ਾਂ ਦਾ ਪਾਲਣ ਕੀਤਾ ਜਾਵੇਗਾ ਜੋ ਤਿਰੁਮਾਲਾ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਕੀਤਾ ਜਾਂਦਾ ਹੈ। (ਫੋਟੋ-ਪੀਟੀਆਈ)

ਜੰਮੂ 'ਚ ਹੁਣ ਉੱਤਰ ਅਤੇ ਦੱਖਣ ਦੀ ਸਾਂਝੀ ਸੰਸਕ੍ਰਿਤੀ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ, ਸ਼ਿਵਾਲਿਕ ਦੀਆਂ ਪਹਾੜੀਆਂ 'ਤੇ ਸਥਿਤ ਪਿੰਡ ਸਿੱਧੜਾ 'ਚ ਸਜੇ ਤਿਰੂਪਤੀ ਬਾਲਾਜੀ ਦੇ ਨਵੇਂ ਨਿਵਾਸ ਸਥਾਨ 'ਤੇ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਮੰਦਿਰ ਦਾ ਨਿਰਮਾਣ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਬੋਰਡ ਨੇ ਖੁਦ ਕੀਤਾ ਹੈ। ਇੱਥੇ ਉਹੀ ਰੀਤੀ ਰਿਵਾਜ਼ਾਂ ਦਾ ਪਾਲਣ ਕੀਤਾ ਜਾਵੇਗਾ ਜੋ ਤਿਰੁਮਾਲਾ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਕੀਤਾ ਜਾਂਦਾ ਹੈ। (ਫੋਟੋ-ਪੀਟੀਆਈ)

2 / 5

ਤਿਰੂਪਤੀ ਬਾਲਾਜੀ ਦਾ ਉੱਤਰੀ ਭਾਰਤ ਵਿੱਚ ਇਹ ਪਹਿਲਾ ਵਿਸ਼ਾਲ ਮੰਦਰ ਹੈ, ਇਹ ਮੰਦਰ ਸਿੱਧੜਾ ਖੇਤਰ ਦੇ ਮਜਿਨ ਪਿੰਡ ਵਿੱਚ 62 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ। ਇਸ ਤੇ ਕਰੀਬ 32 ਕਰੋੜ ਦੀ ਲਾਗਤ ਆਈ ਹੈ। ਜਿਸ ਦਾ ਨਿਰਮਾਣ ਤਿਰੁਮਾਮਾਲਾ ਦੇਵਸਥਾਨਮ ਬੋਰਡ ਨੇ ਕੀਤਾ ਹੈ। ਜੰਮੂ ਪ੍ਰਸ਼ਾਸਨ ਵੱਲੋਂ ਮੰਦਰ ਲਈ ਜ਼ਮੀਨ ਉਪਲਬਧ ਕਰਵਾਈ ਗਈ ਹੈ। (ਫੋਟੋ-ਪੀਟੀਆਈ)

3 / 5

ਮੰਦਿਰ ਵਿੱਚ ਭਗਵਾਨ ਵੈਂਕਟੇਸ਼ਵਰ ਸਵਾਮੀ ਦੀਆਂ ਦੋ ਮੂਰਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ 8 ਫੁੱਟ ਅਤੇ ਦੂਜੀ ਛੇ ਫੁੱਟ ਦੀ ਹੈ। ਇਨ੍ਹਾਂ ਵਿਚ ਗਰਭਗ੍ਰਹਿ ਵਿੱਚ ਅੱਠ ਫੁੱਟ ਦੀ ਮੂਰਤੀ ਪ੍ਰਤਿਸ਼ਠਾਪਿਤ ਕੀਤੀ ਗਈ ਹੈ, ਜਦੋਂਕਿ ਦੂਜੀ ਮੂਰਤੀ ਬਾਹਰ ਸਥਾਪਿਤ ਕੀਤੀ ਗਈ ਹੈ। ਇਹ ਦੋਵੇਂ ਮੂਰਤੀਆਂ ਆਂਧਰਾ ਪ੍ਰਦੇਸ਼ ਦੇ ਗੁੰਟੂਰ ਤੋਂ ਲਿਆਂਦੀਆਂ ਗਈਆਂ ਸਨ। ਇਨ੍ਹਾਂ ਮੂਰਤੀਆਂ ਨੂੰ ਸਥਾਪਿਤ ਕਰਨ ਲਈ 5 ਦਿਨ ਦਾ ਅਨੂਸ਼ਠਾਨ ਚੱਲਿਆ, ਜਿਸ ਨੂੰ ਪੂਰਾ ਕਰਨ ਲਈ ਤਿਰੂਮਾਲਾ ਤੋਂ ਹੀ 45 ਪੁਜਾਰੀ ਆਏ ਸਨ। (ਫੋਟੋ-ਪੀਟੀਆਈ)

4 / 5

ਮੰਦਿਰ ਦੇ ਨਿਰਮਾਣ ਲਈ ਗ੍ਰੇਨਾਈਟ ਪੱਥਰ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਲਿਆਂਦਾ ਗਿਆ ਸੀ। ਇਨ੍ਹਾਂ ਪੱਥਰਾਂ ਨੂੰ ਦੱਖਣ ਭਾਰਤੀ ਸ਼ੈਲੀ ਵਿੱਚ ਢਾਲਣ ਲਈ 45 ਕਾਰੀਗਰਾਂ ਦੀ ਟੀਮ ਨੂੰ ਦੱਖਣੀ ਤੋਂ ਹੀ ਬੁਲਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਜੰਮੂ 'ਚ ਬਣੇ ਨਵੇਂ ਬਾਲਾਜੀ ਧਾਮ 'ਚ ਸਿਰਫ ਤਿਰੂਪਤੀ ਤਿਰੁਮਾਲਾ ਬਾਲਾਜੀ ਮੰਦਰ ਦੀਆਂ ਪਰੰਪਰਾਵਾਂ ਦਾ ਪਾਲਣ ਕੀਤਾ ਜਾਵੇਗਾ। (ਫੋਟੋ-ਪੀਟੀਆਈ)

5 / 5

ਤਿਰੁਮਾਲਾ ਤਿਰੂਪਤੀ ਬਾਲਾਜੀ ਮੰਦਿਰ ਦੀ ਪਛਾਣ ਦੇਸ਼ ਅਤੇ ਦੁਨੀਆ ਵਿੱਚ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਿਰ ਦਾ ਨਿਰਮਾਣ 380 ਈਸਵੀ ਵਿੱਚ ਸ਼ੁਰੂ ਹੋਇਆ ਸੀ, ਉਸ ਸਮੇਂ ਦੱਖਣੀ ਭਾਰਤ ਦੇ ਕਈ ਰਾਜਿਆਂ ਨੇ ਇਸ ਵਿੱਚ ਸਹਿਯੋਗ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਇੱਥੇ ਪ੍ਰਤੀਸ਼ਠਾਪਤ ਭਗਵਾਨ ਵੈਂਕਟੇਸ਼ਵਰ ਦੀ ਮੂਰਤੀ ਜ਼ਮੀਨ ਵਿੱਚੋਂ ਨਿਕਲੀ ਸੀ। ਇਹ ਮੰਦਿਰ ਸਪਤਗਿਰੀ ਦੀ ਸੱਤਵੀਂ ਪਹਾੜੀ 'ਤੇ ਹੈ, ਜਿਨ੍ਹਾਂ ਨੂੰ ਸ਼ੇਸ਼ਨਾਗ ਦੇ ਫੰਨ ਵਾਂਗ ਮੰਨਿਆ ਜਾਂਦਾ ਹੈ। (ਫੋਟੋ-ਪੀਟੀਆਈ)

Follow Us On
Related Gallery
Cyclone Biparjoy: : ਲੰਘਿਆ ਬਿਪਰਜੋਏ ਤੂਫਾਨ, ਪਿੱਛੇ ਛੱਡ ਗਿਆ ਤਬਾਹੀ ਦੇ ਨਿਸ਼ਾਨ, ਤਬਾਹੀ ਨੂੰ ਬਿਆਨ ਕਰਦੀਆਂ ਇਹ 14 ਤਸਵੀਰਾਂ
PHOTOS: ਵਿਦੇਸ਼ਾਂ ਤੋਂ ਵੀ ਖੂਬਸੂਰਤ ਹਨ ਭਾਰਤ ਦੇ ਇਹ ਮੰਦਿਰ, ਜ਼ਰੂਰ ਬਣਾਓ ਵੇਖਣ ਦਾ ਪਲਾਨ
PHOTOS: ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਖਾਲਿਸਤਾਨੀਆਂ ਨੇ ਮਨਾਇਆ ਇੰਦਰਾ ਗਾਂਧੀ ਦੀ ਹੱਤਿਆ ਦਾ ਜਸ਼ਨ, ਭਾਰਤ ਦਾ ਤਿੱਖਾ ਪ੍ਰਤੀਕਰਮ
Sonakshi Sinha Flat: ਬਹੁਤ ਆਲੀਸ਼ਾਨ ਹੈ ਸੋਨਾਕਸ਼ੀ ਸਿਨਹਾ ਦਾ ਨਵਾਂ ਫਲੈਟ, ਵਿੰਡੋ ਤੋਂ ਨਜ਼ਰ ਆਉਂਦਾ ਹੈ ਸ਼ਾਨਦਾਰ ਸੀ ਫੇਸਿੰਗ ਵਿਊ
Sonam Bajwa On Bollywood: ‘ਸ਼ੂਟਿੰਗ ਤੋਂ 6 ਦਿਨ ਪਹਿਲਾਂ ਮੈਨੂੰ ਕੱਢ ਦਿੱਤਾ’ – ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸ ‘ਤੇ ਸੋਨਮ ਦਾ ਵੱਡਾ ਖੁਲਾਸਾ
Parineeti Raghav Photo: ਪਰਿਣੀਤੀ -ਰਾਘਵ ਦੀ ਮੰਗਣੀ ਦੀਆਂ ਖਾਸ ਤਸਵੀਰਾਂ ਆਈਆਂ ਸਾਹਮਣੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਹੋਏ ਸ਼ਾਮਲ