Parineeti Raghav Photo: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਮੰਗਣੀ ਦੀਆਂ ਖਾਸ ਤਸਵੀਰਾਂ ਆਈਆਂ ਸਾਹਮਣੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਹੋਏ ਸ਼ਾਮਲ - TV9 Punjabi

Parineeti Raghav Photo: ਪਰਿਣੀਤੀ -ਰਾਘਵ ਦੀ ਮੰਗਣੀ ਦੀਆਂ ਖਾਸ ਤਸਵੀਰਾਂ ਆਈਆਂ ਸਾਹਮਣੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਹੋਏ ਸ਼ਾਮਲ

Updated On: 

18 May 2023 13:47 PM IST

Parineeti Raghav Photo: ਫਿਲਮ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਨੇ 13 ਮਈ ਨੂੰ ਮੰਗਣੀ ਕੀਤੀ ਹੈ। ਹੁਣ ਦੋਵਾਂ ਦੀ ਮੰਗਣੀ ਦੀਆਂ ਕਈ ਹੋਰ ਖਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

1 / 6ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਮੰਗਣੀ ਤੋਂ ਪਹਿਲਾਂ ਆਪਣੇ ਰਿਸ਼ਤੇ 'ਤੇ ਹਮੇਸ਼ਾ ਚੁੱਪ ਧਾਰੀ ਰੱਖੀ ਸੀ। ਹਾਲਾਂਕਿ, ਕਈ ਵਾਰ ਇਕੱਠੇ ਸਪਾਟ ਕੀਤੇ ਜਾਣ ਤੋਂ ਬਾਅਦ, ਉਨ੍ਹਾਂ ਦਾ ਰਿਸ਼ਤਾ ਲਗਭਗ ਪੱਕਾ ਹੋ ਗਿਆ ਸੀ। ਬਾਅਦ ਵਿੱਚ, ਆਮ ਆਦਮੀ ਪਾਰਟੀ ਦੇ ਇੱਕ ਨੇਤਾ ਅਤੇ ਗਾਇਕ ਹਾਰਡੀ ਸੰਧੂ ਨੇ ਵੀ ਰਾਘਵ ਅਤੇ ਪਰਿਣੀਤੀ ਦੇ ਡੇਟਿੰਗ ਦੀਆਂ ਖਬਰਾਂ ਦੀ ਪੁਸ਼ਟੀ ਕੀਤੀ। (ਤਸਵੀਰ: ਇੰਸਟਾਗ੍ਰਾਮ)

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਮੰਗਣੀ ਤੋਂ ਪਹਿਲਾਂ ਆਪਣੇ ਰਿਸ਼ਤੇ 'ਤੇ ਹਮੇਸ਼ਾ ਚੁੱਪ ਧਾਰੀ ਰੱਖੀ ਸੀ। ਹਾਲਾਂਕਿ, ਕਈ ਵਾਰ ਇਕੱਠੇ ਸਪਾਟ ਕੀਤੇ ਜਾਣ ਤੋਂ ਬਾਅਦ, ਉਨ੍ਹਾਂ ਦਾ ਰਿਸ਼ਤਾ ਲਗਭਗ ਪੱਕਾ ਹੋ ਗਿਆ ਸੀ। ਬਾਅਦ ਵਿੱਚ, ਆਮ ਆਦਮੀ ਪਾਰਟੀ ਦੇ ਇੱਕ ਨੇਤਾ ਅਤੇ ਗਾਇਕ ਹਾਰਡੀ ਸੰਧੂ ਨੇ ਵੀ ਰਾਘਵ ਅਤੇ ਪਰਿਣੀਤੀ ਦੇ ਡੇਟਿੰਗ ਦੀਆਂ ਖਬਰਾਂ ਦੀ ਪੁਸ਼ਟੀ ਕੀਤੀ। (ਤਸਵੀਰ: ਇੰਸਟਾਗ੍ਰਾਮ)

2 / 6

3 / 6

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਪੰਜਾਬੀ ਧਰਮ ਦੇ ਰੀਤੀ-ਰਿਵਾਜ਼ਾਂ ਨਾਲ ਹੋਈ। ਇਸ ਦੌਰਾਨ ਰਾਗੀ ਜਥੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਇਸ ਦੌਰਾਨ ਪਰਿਣੀਤੀ ਅਤੇ ਰਾਘਵ ਤੋਂ ਇਲਾਵਾ ਸਾਰੇ ਮਹਿਮਾਨ ਅਤੇ ਰਿਸ਼ਤੇਦਾਰ ਵੀ ਉੱਥੇ ਨਜ਼ਰ ਆ ਰਹੇ ਹਨ। (ਤਸਵੀਰ: ਇੰਸਟਾਗ੍ਰਾਮ)

4 / 6

ਸਗਾਈ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਲਿਖਿਆ, "ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ। ਸਾਡੀ ਮੰਗਣੀ 'ਤੇ ਉਨ੍ਹਾਂ ਦੀ ਮੌਜੂਦਗੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ।" (ਤਸਵੀਰ: ਇੰਸਟਾਗ੍ਰਾਮ)

5 / 6

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਨਜ਼ਰ ਆ ਰਹੇ ਹਨ। ਪਰਿਣੀਤੀ ਨੇ ਜਥੇਦਾਰ ਨੂੰ ਆਪਣੀ ਮੰਗਣੀ ਚ ਸ਼ਾਮਲ ਹੋ ਕੇ ਆਸ਼ੀਰਵਾਦ ਦੇਣ ਲਈ ਦਾ ਧੰਨਵਾਦ ਕੀਤਾ ਹੈ। (ਤਸਵੀਰ: ਇੰਸਟਾਗ੍ਰਾਮ)

6 / 6

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਦੀਆਂ ਕਈ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ। ਪਰਿਣੀਤੀ ਚੋਪੜਾ ਨੇ ਖੁਦ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। 13 ਮਈ ਨੂੰ ਪਰਿਣੀਤੀ ਅਤੇ ਰਾਘਵ ਨੇ ਦਿੱਲੀ ਵਿੱਚ ਇੱਕ-ਦੂਜੇ ਨੂੰ ਰਿੰਗ ਪਾਈ। (ਤਸਵੀਰ: ਇੰਸਟਾਗ੍ਰਾਮ)

Follow Us On