ਹਰਭਜਨ ਸਿੰਘ ਤੋਂ ਲੈ ਕੇ ਆਦਿਤਿਆ ਠਾਕਰੇ ਤੱਕ,ਰਾਘਵ ਚੱਢਾ-ਪਰਿਣੀਤੀ ਚੋਪੜਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਦੋਸਤ ਅਤੇ ਰਿਸ਼ਤੇਦਾਰ Punjabi news - TV9 Punjabi

ਹਰਭਜਨ ਸਿੰਘ ਤੋਂ ਲੈ ਕੇ ਆਦਿਤਿਆ ਠਾਕਰੇ ਤੱਕ,ਰਾਘਵ ਚੱਢਾ-ਪਰਿਣੀਤੀ ਚੋਪੜਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਦੋਸਤ ਅਤੇ ਰਿਸ਼ਤੇਦਾਰ

Updated On: 

24 Sep 2023 16:10 PM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਆਹ ਦਾ ਜਸ਼ਨ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਦੋਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਵੱਡੀਆਂ ਹਸਤੀਆਂ Udaipur ਪਹੁੰਚ ਗਏ ਹਨ। ਮਹਿਮਾਨਾਂ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

1 / 5ਰਾਘਵ ਚੱਢਾ ਅਤੇ ਪਹਿਣੀਤੀ ਚੋਪੜਾ ਕੁਝ ਹੀ ਘੰਟਿਆਂ ਵਿੱਚ ਇਕ-ਦੂਜੇ ਦੇ ਹੋ ਜਾਣਗੇ। ਉਦੈਪੂਰ ਦੇ ਲੀਲਾ ਪੈਲੇਸ ਵਿੱਚ ਦੋਹਾਂ ਦੇ ਵਿਆਹ ਦਾ ਜਸ਼ਨ ਜਾਰੀ ਹੈ। ਕਈ ਮਹਿਮਾਨ ਵੀ ਇਕ ਤੋਂ ਬਾਅਦ ਇਕ ਉਦੈਪੁਰ ਪਹੁੰਚ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵਿਆਹ ਵਿੱਚ ਹੁਣ ਤੱਕ ਕੌਣ-ਕੌਣ ਸ਼ਾਮਲ ਹੋਏ ਹਨ।

ਰਾਘਵ ਚੱਢਾ ਅਤੇ ਪਹਿਣੀਤੀ ਚੋਪੜਾ ਕੁਝ ਹੀ ਘੰਟਿਆਂ ਵਿੱਚ ਇਕ-ਦੂਜੇ ਦੇ ਹੋ ਜਾਣਗੇ। ਉਦੈਪੂਰ ਦੇ ਲੀਲਾ ਪੈਲੇਸ ਵਿੱਚ ਦੋਹਾਂ ਦੇ ਵਿਆਹ ਦਾ ਜਸ਼ਨ ਜਾਰੀ ਹੈ। ਕਈ ਮਹਿਮਾਨ ਵੀ ਇਕ ਤੋਂ ਬਾਅਦ ਇਕ ਉਦੈਪੁਰ ਪਹੁੰਚ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵਿਆਹ ਵਿੱਚ ਹੁਣ ਤੱਕ ਕੌਣ-ਕੌਣ ਸ਼ਾਮਲ ਹੋਏ ਹਨ।

2 / 5

ਮਹਿਮਾਨਾਂ ਦੀ ਇਸ ਲਿਸਟ ਵਿੱਚ ਆਦਿਤਿਆ ਠਾਕਰੇ ਦਾ ਨਾਂ ਵੱਡਾ ਹੈ। ਆਦਿਤਿਆ ਐਤਵਾਰ ਦੁਪਹਿਰ ਕਰੀਬ 2:10 ਵਜੇ ਉਦੈਪੂਰ ਪਹੁੰਚੇ। ਤੁਸੀਂ ਜੋ ਤਸਵੀਰ ਦੇਖ ਰਹੇ ਹੋ,ਉਸ ਵਿੱਚ ਆਦਿਤਿਆ ਉਦੈਪੂਰ ਦੇ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ।

3 / 5

ਪਰਿਣੀਤੀ ਚੋਪੜਾ ਦੀ ਕਰੀਬੀ ਦੋਸਤਾਂ ਚੋਂ ਇਕ ਸਾਨੀਆ ਮਿਰਜ਼ਾ ਵੀ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਹੈ। ਦੋਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਉਹ ਵੀ ਕਰੀਬ 11: 45 ਵਜੇ ਉਦੈਪੁਰ ਪਹੁੰਚੀ ਸੀ।

4 / 5

ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ, ਪਤਨੀ ਗੀਤਾ ਬਸਰਾ

5 / 5

ਇਨ੍ਹਾਂ ਤੋਂ ਇਲਾਵਾ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਉਦੈਪੁਰ ਆ ਚੁੱਕੇ ਹਨ। ਇਨ੍ਹਾਂ ਲੋਕਾਂ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਵੀ ਸ਼ਨੀਵਾਰ ਨੂੰ ਉਦੈਪੁਰ ਪਹੁੰਚੇ ਸਨ।

Follow Us On