ਸਿਰਫ਼ ਪਰਿਣੀਤੀ ਹੀ ਨਹੀਂ ਬਾਲੀਵੁੱਡ ਦੀਆਂ ਇਨ੍ਹਾਂ ਦੁਲਹਨਾਂ ਨੇ ਵੀ ਪਹਿਨੇ ਹਨ ਖ਼ਾਲ ਲਹਿੰਗੇ, ਜਾਣੋ ਕਿਸ ਨੇ ਕੀਤੇ ਡਿਜ਼ਾਈਨ Punjabi news - TV9 Punjabi

ਸਿਰਫ਼ ਪਰਿਣੀਤੀ ਹੀ ਨਹੀਂ ਬਾਲੀਵੁੱਡ ਦੀਆਂ ਇਨ੍ਹਾਂ ਦੁਲਹਨਾਂ ਨੇ ਵੀ ਪਹਿਨੇ ਹਨ ਖ਼ਾਲ ਲਹਿੰਗੇ, ਜਾਣੋ ਕਿਸ ਨੇ ਕੀਤੇ ਡਿਜ਼ਾਈਨ

Updated On: 

24 Sep 2023 15:42 PM

ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰਾ ਪਰਿਣੀਤੀ ਵਿਆਹ ਵਾਲੇ ਦਿਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਡਿਜ਼ਾਈਨਰ ਲਹਿੰਗੇ ਵਿੱਚ ਨਜ਼ਰ ਆਵੇਗੀ। ਅਦਾਕਾਰਾ ਬੇਸਿਕ ਸਾਲਿਡ ਪੇਸਟਲ ਰੰਗ ਦਾ ਲਹਿੰਗਾ ਪਹਿਨ ਸਕਦੀ ਹੈ।

1 / 5 ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਕੁਧ ਖ਼ਬਰਾਂ ਮੁਤਾਬਤਕ ਪਰਿਣੀਤੀ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੇ ਲਹਿੰਗੇ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਕਈ ਅਦਾਕਾਰਾ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੇ ਲਹਿੰਗੇ ਪਹਿਨ ਚੁੱਕੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਅਦਾਕਾਰਾਂ ਦੇ ਲੁੱਕ ਬਾਰੇ ( Photo Credits: Instagram)

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਕੁਧ ਖ਼ਬਰਾਂ ਮੁਤਾਬਤਕ ਪਰਿਣੀਤੀ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੇ ਲਹਿੰਗੇ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਕਈ ਅਦਾਕਾਰਾ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੇ ਲਹਿੰਗੇ ਪਹਿਨ ਚੁੱਕੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਅਦਾਕਾਰਾਂ ਦੇ ਲੁੱਕ ਬਾਰੇ ( Photo Credits: Instagram)

2 / 5

ਕਿਆਰਾ ਅਡਵਾਨੀ - ਕਿਆਰਾ ਨੇ ਆਪਣੇ ਵਿਆਹ ਲਈ ਗੁਲਾਬੀ ਬਲੱਸ਼ ਰੰਗ ਦਾ ਲਹਿੰਗਾ ਚੁਣਿਆ ਸੀ। ਇਸ ਲਹਿੰਗੇ ਵਿੱਚ ਡਾਰਕ ਗੁਲਾਬੀ ਰੰਗ ਵੀ ਹੈ। ਲਹਿੰਗੇ ਵਿੱਚ ਇੰਕਟ੍ਰੀਕੇਟ ਵਰਕ ਵੀ ਦੇਖਣ ਨੂੰ ਮਿਲੀਆ। ਸੇਮ ਰੰਗ ਦਾ ਬਲਾਊਜ਼ ਅਤੇ ਇੱਕ ਸ਼ੀਅਰ ਦੁਪੱਟੇ ਨਾਲ ਲਹਿੰਗੇ ਨੂੰ ਪੇਅਰ ਕੀਤਾ ( Photo Credits: Instagram)

3 / 5

ਸ਼ਿਵਾਲਿਕਾ ਓਬਰਾਏ- ਅਦਾਕਾਰਾ ਸ਼ਿਵਾਲਿਕਾ ਓਬਰਾਏ ਨੇ ਆਪਣੇ ਵਿਆਹ ਲਈ ਰਵਾਇਤੀ ਲਾਲ ਰੰਗ ਦਾ ਲਹਿੰਗਾ ਚੁਣਿਆ ਸੀ। ਅਦਾਕਾਰਾ ਸ਼ਾਈਨੀ ਲਾਲ ਕਢਾਈ ਵਾਲੇ ਲਹਿੰਗੇ ਵਿੱਚ ਬਹੁਤ ਪਿਆਰੀ ਲੱਗ ਰਹੀ ਸੀ। ਇਸ ਦੇ ਨਾਲ ਸ਼ਿਵਾਲਿਕਾ ਨੇ ਸਟੇਟਮੈਂਟ ਪੋਲਕਾ ਹਾਰ,ਮੈਚਿੰਗ ਈਅਰਰਿੰਗਸ ਅਤੇ ਮਾਂਗ ਟਿੱਕਾ ਕੈਰੀ ਕੀਤਾ ਸੀ। ( Photo Credits: Instagram)

4 / 5

ਗੌਹਰ ਖਾਨ- ਗੌਹਰ ਖਾਨ ਨੇ ਆਪਣੇ ਵਿਆਹ ਵਿੱਚ ਗੁੱਡੇ ਲਾਲ ਰੰਗ ਦਾ ਵੇਲਵੇਟ ਲਹਿੰਗਾ ਪਾਇਆ ਸੀ। ਇਸ ਲਹਿੰਗਾ ਵਿੱਚ ਇੰਕਟ੍ਰੀਕੇਟ ਇੰਬ੍ਰਾਈਡਰੀ ਹੈ। ਇਸਦੇ ਨਾਲ ਹੀ ਇਸ ਵਿੱਚ ਗੋਲਡ ਥ੍ਰੇਡਵਰਕ ਅਤੇ ਜ਼ਰਦੋਜੀ ਦਾ ਕੰਮ ਕੀਤਾ ਗਿਆ ਹੈ। ( Photo Credits: Instagram)

5 / 5

ਅੰਕੀਤਾ ਲੋਖੰਡੇ ਨੇ ਭਾਰੀ ਕਢਾਈ ਵਾਲਾ ਗੋਲਡਨ ਰੰਗ ਦਾ ਲਹਿੰਗਾ ਆਪਣੇ ਵਿਆਹ ਵਿੱਚ ਪਾਇਆ ਸੀ। ਪਵਿਤਰ ਰਿਸ਼ਤਾ ਫੇਮ ਅਦਾਕਾਰਾ ਇਸ ਡਿਜ਼ਾਈਨਰ ਲਹਿੰਗੇ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ( Photo Credits: Instagram)

Follow Us On