PHOTOS: ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਫੁੱਲ ਚੁੱਗਣ ਦੀ ਰਸਮ, ਵੇਖੋ ਤਸਵੀਰਾਂ…
Village Badal ਵਿੱਚ ਆਉਂਦੀ 4 ਮਈ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਅਖੰਡ ਪਾਠ ਸਾਹਿਬ ਦਾ ਭੋਗ ਵੀ ਪਾਇਆ ਜਾਵੇਗਾ।
Updated On: 28 Apr 2023 13:28 PM
ਸ਼ੁੱਕਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੁੱਲ ਚੁੱਗਣ ਦੀ ਰਸਮ ਪੂਰੀ ਕੀਤੀ ਗਈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਮੰਗਲਵਾਰ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਸਾਹ ਦੀ ਦਿੱਕਤ ਤੋਂ ਬਾਅਦ ਉਨ੍ਹਾਂ ਨੂੰ ਲੰਘੀ 21 ਅਪ੍ਰੈਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਸੁਖਬੀਰ ਬਾਦਲ ਦੇ ਚਚੇਰੇ ਭਰ੍ਹਾ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਉਨ੍ਹਾਂ ਨੂੰ ਹੌਂਸਲਾ ਦਿੰਦੇ ਨਜਰ ਆਏ। ਫੁੱਲ ਚੁੱਗਣ ਦੀ ਰਸਮ ਤੋਂ ਪਹਿਲਾਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਫੁੱਲ ਚੁਗਣ ਦੀ ਰਸਮ ਵੇਲ੍ਹੇ ਪੂਰਾ ਬਾਦਲ ਪਰਿਵਾਰ ਤਾਂ ਮੌਜੂਦ ਸੀ ਹੀ, ਨਾਲ ਹੀ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਪ੍ਰਕਾਸ਼ ਬਾਦਲ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਉਨ੍ਹਾਂ ਦੀ ਨੁੰਹ ਕਾਫੀ ਭਾਵੁੱਕ ਨਜਰ ਆਏ।
ਪ੍ਰਕਾਸ਼ ਸਿੰਘ ਬਾਦਲ ਦੀ ਉਨ੍ਹਾਂ ਦੇ ਹੱਥੀ ਲਾਏ ਕਿੰਨੂਆਂ ਦੇ ਬਾਗ ਵਿੱਚ ਹੀ ਅੰਤਿਸ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਇਹ ਬਾਗ ਬਹੁਤ ਪਸੰਦ ਸੀ। ਉਹ ਸਮਾਂ ਕੱਢ ਕੇ ਅਕਸਰ ਇਸਨੂੰ ਵੇਖਣ ਚਲੇ ਜਾਂਦੇ ਸੀ।
ਸਸਕਾਰ ਤੋਂ ਇੱਕ ਦਿਨ ਪਹਿਲਾਂ ਹੀ ਇੱਥੇ ਰਾਤੋ-ਰਾਤ ਇੱਕ ਵੱਡਾ ਚਬੂਤਰਾ ਬਣਾਇਆ ਗਿਆ ਸੀ। ਹੁਣ ਇਸੇ ਥਾਂ ਤੇ ਉਨ੍ਹਾਂ ਦਾ ਸਮਾਰਕ ਬਣਾਏ ਜਾਣ ਦੀ ਵੀ ਖਬਰ ਹੈ।
ਪਿਤਾ ਦੇ ਜਾਣ ਤੋਂ ਬਾਅਦ ਪੁੱਤਰ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਨਾਲ ਟੁੱਟੇ ਹੋਏ ਨਜਰ ਆ ਰਹੇ ਹਨ। ਫੁੱਲ ਚੁੱਗਣ ਦੀ ਰਸਮ ਵੇਲ੍ਹੇ ਵੀ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਦਿਖਾਈ ਦਿੱਤੇ।
ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿੱਖੇ ਹੀ 4 ਮਈ ਨੂੰ ਅੰਤਿਮ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਵੀ ਸਿਆਸੀ ਆਗੂਆਂ ਅਤੇ ਆਮ ਲੋਕਾਂ ਦਾ ਵੱਡਾ ਇੱਕਠ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ