ਹੋਲਾ ਮਹੱਲਾ ਮੌਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ, ਜੱਥੇਦਾਰ ਨੇ ਦਿੱਤਾ ਕੌਮ ਨੂੰ ਸੰਦੇਸ਼, ਦੇਖੋ ਤਸਵੀਰਾਂ | Lakhs of devotees reached on the occasion of Hola Mohalla, Jathedar gave a message to the nation, see pictures Punjabi news - TV9 Punjabi

ਹੋਲਾ ਮਹੱਲਾ ਮੌਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ, ਜੱਥੇਦਾਰ ਨੇ ਦਿੱਤਾ ਕੌਮ ਨੂੰ ਸੰਦੇਸ਼, ਦੇਖੋ ਤਸਵੀਰਾਂ

Updated On: 

15 Mar 2025 15:05 PM

ਆਨੰਦਪੁਰ ਸਾਹਿਬ ਵਿਖੇ ਤਿੰਨ ਦਿਨਾਂ ਦਾ ਹੋਲਾ ਮਹੱਲਾ ਮੇਲਾ 15 ਮਾਰਚ ਨੂੰ ਸਮਾਪਤ ਹੋ ਰਿਹਾ ਹੈ। ਅੱਜ ਨਿਹੰਗ ਸਿੱਖ ਆਪਣੇ ਜੰਗੀ ਹੁਨਰ ਦਿਖਾਉਣਗੇ ਅਤੇ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ। ਸਮਾਗਮ ਵਿੱਚ ਧਾਰਮਿਕ ਦੀਵਾਨ, ਕੀਰਤਨ, ਅੰਮ੍ਰਿਤ ਸੰਚਾਰ ਅਤੇ ਸੈਲਾਨੀਆਂ ਲਈ ਮਨੋਰੰਜਨ ਵੀ ਸ਼ਾਮਿਲ ਹੈ। ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।

1 / 7ਗੁਰੂਨਗਰੀ ਆਨੰਦਪੁਰ ਸਾਹਿਬ ਵਿੱਚ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਲੋਹਗੜ੍ਹ, ਮਾਤਾ ਜੀਤੋ ਜੀ ਗੁਰਦੁਆਰਾ ਅਤੇ ਭਾਈ ਜੈਤਾ ਜੀ ਗੁਰਦੁਆਰਾ ਸਮੇਤ ਪੂਰੇ ਖੇਤਰ ਵਿੱਚ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ। ਸ਼ਰਧਾਲੂਆਂ ਦੀ ਸਹੂਲਤ ਲਈ, ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਥਾਵਾਂ ‘ਤੇ ਪੀਣ ਵਾਲੇ ਪਾਣੀ, ਲੰਗਰ, ਡਿਸਪੈਂਸਰੀ ਅਤੇ ਜੋੜਾਘਰ ਦੇ ਪ੍ਰਬੰਧ ਕੀਤੇ ਹਨ।

ਗੁਰੂਨਗਰੀ ਆਨੰਦਪੁਰ ਸਾਹਿਬ ਵਿੱਚ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਲੋਹਗੜ੍ਹ, ਮਾਤਾ ਜੀਤੋ ਜੀ ਗੁਰਦੁਆਰਾ ਅਤੇ ਭਾਈ ਜੈਤਾ ਜੀ ਗੁਰਦੁਆਰਾ ਸਮੇਤ ਪੂਰੇ ਖੇਤਰ ਵਿੱਚ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ। ਸ਼ਰਧਾਲੂਆਂ ਦੀ ਸਹੂਲਤ ਲਈ, ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਥਾਵਾਂ ‘ਤੇ ਪੀਣ ਵਾਲੇ ਪਾਣੀ, ਲੰਗਰ, ਡਿਸਪੈਂਸਰੀ ਅਤੇ ਜੋੜਾਘਰ ਦੇ ਪ੍ਰਬੰਧ ਕੀਤੇ ਹਨ।

2 / 7

ਹੋਲੇ ਮਹੱਲੇ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਪਹੁੰਚੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਸਾਡੇ ਕਈ ਚੁਣੌਤੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਨਸ਼ੇ ਦੀ ਚੁਣੌਤੀ ਵੱਡੀ ਹੈ। ਜੱਥੇਦਾਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧੀਆਂ ਅਤੇ ਪੁੱਤਾਂ ਨੂੰ ਇਸ ਕੋਹੜ ਤੋਂ ਬਚਾਉਣ।

3 / 7

ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1700 ਈਸਵੀ ਵਿੱਚ ਹੋਲੀ ਦੇ ਅਗਲੇ ਦਿਨ ਹੋਲਾ ਮੁਹੱਲਾ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ। ਇਸ ਸਮਾਗਮ ਦਾ ਉਦੇਸ਼ ਸਿੱਖ ਫੌਜ ਦੇ ਯੁੱਧ ਹੁਨਰ ਨੂੰ ਪਰਖਣਾ ਅਤੇ ਨਿਖਾਰਨਾ ਸੀ।

4 / 7

ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਪੁਲਿਸ ਨੇ 4000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ, 40 ਡੀਐਸਪੀ ਪੱਧਰ ਦੇ ਅਧਿਕਾਰੀ ਨਿਗਰਾਨੀ ਕਰ ਰਹੇ ਹਨ। ਹਰ ਗਤੀਵਿਧੀ ‘ਤੇ ਨਜ਼ਰ ਰੱਖਣ ਲਈ ਪੂਰੇ ਮੇਲਾ ਖੇਤਰ ਵਿੱਚ 142 ਸੀਸੀਟੀਵੀ ਕੈਮਰੇ ਲਗਾਏ ਗਏ ਹਨ।

5 / 7

ਸ਼ਰਧਾਲੂਆਂ ਦੀ ਸਹੂਲਤ ਲਈ ਮੈਡੀਕਲ ਡਿਸਪੈਂਸਰੀ ਅਤੇ 22 ਐਂਬੂਲੈਂਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਸਮੇਂ ਦੌਰਾਨ ਕਿਸੇ ਵੀ ਹਾਦਸੇ ਦੀ ਸੂਰਤ ਵਿੱਚ ਸ਼ਰਧਾਲੂਆਂ ਲਈ 20 ਕਿਲੋਮੀਟਰ ਦੇ ਖੇਤਰ ਦਾ ਬੀਮਾ ਵੀ ਕੀਤਾ ਹੈ।

6 / 7

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਿੰਨੋਂ ਦਿਨ ਧਾਰਮਿਕ ਦੀਵਾਨ ਸਜਾਏ ਗਏ। ਅੱਜ ਵੀ ਸਿੱਖ ਧਰਮ ਦੇ ਉੱਚ ਦਰਜੇ ਦੇ ਰਾਗੀ, ਢਾਡੀ ਅਤੇ ਕਵੀਸ਼ਰੀ ਗੁਰਬਾਣੀ ਕੀਰਤਨ ਕਰਕੇ ਸਰੋਤਿਆਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ, ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਵੀ ਛਕਾਇਆ ਜਾਵੇਗਾ, ਇਸ ਸਾਲ, ਮੇਲੇ ਵਿੱਚ ਸ਼ਰਧਾਲੂਆਂ ਲਈ ਹੋਟ ਏਅਰ ਬਲਾਉਣ ਅਤੇ ਪਾਣੀ ਵਿੱਚ ਬੋਟਿੰਗ ਵਰਗੀਆਂ ਸਾਹਸੀ ਗਤੀਵਿਧੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਉਹ ਸ਼ਿਵਾਲਿਕ ਪਹਾੜੀਆਂ ਅਤੇ ਮੇਲੇ ਦੇ ਸ਼ਾਨਦਾਰ ਦ੍ਰਿਸ਼ਾਂ ਦਾ ਆਨੰਦ ਮਾਣ ਸਕਣਗੇ।

7 / 7

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ‘ਹੋਲਾ ਮੁਹੱਲਾ’ ਦੇ ਜਸ਼ਨ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਰੂਪਨਗਰ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਵਿਖੇ ਸਿੱਖਾਂ ਦੇ ਮੁੱਖ ਤਖ਼ਤ ‘ਤੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਗਈ।

Follow Us On
Tag :