ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਪੂਰੀ ਦੁਨੀਆ ਵਿੱਚ ਬੇਹੱਦ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਖੂਬ ਰੋਣਕਾਂ ਲੱਗੀਆਂ। ਇਸ ਦੌਰਾਨ ਸੰਗਤ ਨੇ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ।
ਗੁਰਪੂਰਬ ਮੌਕੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਹਜ਼ਾਰਾਂ ਰੋਸ਼ਨੀਆਂ ਅਤੇ ਸਜਾਵਟ ਨਾਲ ਸਜਾਇਆ ਗਿਆ ਹੈ। ਪਵਿੱਤਰ ਸਰੋਵਰ ਪੂਰੇ ਹਰਿਮੰਦਰ ਸਾਹਿਬ ਰੌਸ਼ਾਨਾ ਰਿਹਾ ਹੈ। ਜਿਸ ਕਾਰਨ ਬਹੁਤ ਮਨਮੋਹਕ ਮਾਹੌਲ ਦੇਖਣ ਨੂੰ ਮਿਲਿਆ।
ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਣ ਲਈ ਪਹੁੰਚੇ ਹਨ। ਇਸ ਕਾਰਨ ਪੂਰਾ ਮਾਹੌਲ ਸ਼ਰਧਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਭਰਿਆ ਨਜ਼ਰ ਆ ਰਿਹ ਹੈ। ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸਨਾਨ ਕੀਤਾ ਅਤੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਜਿੱਥੇ ਸ਼ਹਿਰ ਦੇ ਗੁਰੂ ਘਰਾਂ ਨੂੰ ਰੋਸ਼ਨੀ ਅਤੇ ਫੁੱਲਾਂ ਦੀ ਰੋਸ਼ਨੀ ਨਾਲ ਸਜਾਇਆ ਗਿਆ ਹੈ,ਉੱਥੇ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਸੂਬੇ ਭਰ ਦੇ ਰਾਗੀ ਜੱਥਿਆਂ ਨੇ ਸ਼ਬਦ ਗਾਇਨ ਵੀ ਕੀਤਾ।