G-20 Summit 2023 ‘ਚ ਪਹੁੰਚੇ ਮੁੱਖ ਮੰਤਰੀ ਨੇ ਪੰਜਾਬ ਦੇ ਅਮੀਰ ਵਿਰਸੇ ਤੋਂ ਕਰਵਾਇਆ ਜਾਣੂ
G-20 Summit Photos: ਪਹਿਲੀ ਬੈਠਕ ਵਿੱਚ ਆਈਆਈਟੀ ਰੋਪੜ ‘ਸਰੋਤੀਕਰਨ ਖੋਜ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਵਾਲੇ ਸਹਿਯੋਗਾਂ ਰਾਹੀਂ’ ਵਿਸ਼ੇ ‘ਤੇ ਸੈਮੀਨਾਰ ਦੀ ਮੇਜ਼ਬਾਨੀ ਕਰ ਰਿਹਾ ਹੈ।
Updated On: 15 Mar 2023 15:11:PM
ਮੁੱਖ ਮੰਤਰੀ ਭਗਵੰਤ ਮਾਨ ਜੀ-20 ਸਮਿਟ-2023 ਵਿੱਚ ਹਿੱਸਾ ਲੈਣ ਪਹੁੰਚੇ ਤਾਂ ਖਾਲਸਾ ਕਾਲਜ ਵਿੱਚ ਆਯੋਜਿਤ ਕੀਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਸਿਰੋਪਾਓ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਜੀ-20 ਦੀ ਪਹਿਲੀ ਬੈਠਕ ਵਿੱਚ ਵਿਦੇਸ਼ੀ ਮਹਿਮਾਨਾਂ ਨੇ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਨਾਲ ਹੀ ਉਨ੍ਹਾਂ ਨੇ ਪੰਜਾਬ ਵੱਲੋਂ ਕੀਤੇ ਗਏ ਵਧਿਆ ਪ੍ਰਬੰਧਾਂ ਨੂੰ ਲੈ ਕੇ ਖੁਸ਼ੀ ਵੀ ਜਤਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੇ ਬਹਿ ਕੇ ਵਫਦ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ। ਸਿੱਖਿਆ ਦੇ ਖੇਤਰ ਨੂੰ ਲੈ ਕੇ ਜੀ-20 ਵਿੱਚ ਸ਼ਾਮਲ ਲੋਕਾਂ ਦੇ ਸੁਝਾਵਾਂ ਅਤੇ ਵਿਚਾਰਾਂ ਨੂੰ ਨੋਟ ਵੀ ਕੀਤਾ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਜੀ-20 ਸਮਿਟ 2023 ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਜਦੋਂ ਤੱਕ ਉਹ ਪੰਜਾਬ ਦੀ ਧਰਤੀ ਤੇ ਰਹਿਣਗੇ ਉਨ੍ਹਾਂ ਦੇ ਸਵਾਗਤ ਸਤਿਕਾਰ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਵੇਲ੍ਹੇ ਜਿਥੇ ਜੀ 20 ਸਮਿਟ 2023 ਨੂੰ ਲੈ ਕੇ ਹਰ ਪਾਸੇ ਧੂਮ ਮਚੀ ਹੋਈ ਹੈ ਉਥੇ ਹੀ ਕਿਸਾਨ ਜਥੇਬੰਦੀਆਂ ਇਸ ਸਮਿਟ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਸਾਡੇ ਲੌਕਾ ਤੇ ਤਸ਼ੱਦਦ ਢਾਈ, ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ (Shaheed Bhagat Singh) ਨੂੰ ਫਾਸੀ ਤੇ ਚੜ੍ਹਾ ਦਿੱਤਾ, ਅੱਜ ਸਾਡੀਆਂ ਸਰਕਾਰਾਂ ਉਨ੍ਹਾਂ ਵਿਦੇਸ਼ੀਆਂ ਦੀ ਮੇਜਬਾਨੀ ਕਰ ਰਹੀਆ ਹਨ, ਜਿਸਦਾ ਉਹ ਪੂਰੀ ਤਰ੍ਹਾਂ ਨਾਲ ਵਿਰੋਧ ਕਰਦੇ ਹਾਂ।