Anushka Sharma Birthday: ਵਿਰਾਟ ਤੋਂ ਪਹਿਲਾਂ ਇਨ੍ਹਾਂ ਸਿਤਾਰਿਆਂ ਨਾਲ ਜੁੜਿਆ ਅਨੁਸ਼ਕਾ ਸ਼ਰਮਾ ਦਾ ਨਾਂ, ਇਕ ਕ੍ਰਿਕਟਰ ਵੀ ਹੈ ਲਿਸਟ ਚ ਸ਼ਾਮਲ Punjabi news - TV9 Punjabi

Anushka Sharma Birthday: ਵਿਰਾਟ ਤੋਂ ਪਹਿਲਾਂ ਇਨ੍ਹਾਂ ਸਿਤਾਰਿਆਂ ਨਾਲ ਜੁੜਿਆ ਅਨੁਸ਼ਕਾ ਸ਼ਰਮਾ ਦਾ ਨਾਂ, ਇਕ ਕ੍ਰਿਕਟਰ ਵੀ ਹੈ ਲਿਸਟ ਚ ਸ਼ਾਮਲ

Published: 

01 May 2023 12:08 PM

Anushka Sharma Affairs: ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਅਨੁਸ਼ਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ ਅਤੇ ਅੱਜ ਉਹ ਬਾਲੀਵੁੱਡ ਦੀ ਟਾਪ ਸਟਾਰ ਹੈ। ਵਿਰਾਟ ਕੋਹਲੀ ਤੋਂ ਪਹਿਲਾਂ ਅਨੁਸ਼ਕਾ ਦਾ ਨਾਂ ਕਈ ਅਦਾਕਾਰਾਂ ਨਾਲ ਜੁੜ ਚੁੱਕਾ ਹੈ। ਜਿਸ 'ਚ ਇਕ ਕ੍ਰਿਕਟਰ ਵੀ ਸ਼ਾਮਲ ਹੈ।

1 / 5ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਲਵ ਲਾਈਫ ਕਾਫੀ ਸੁਰਖੀਆਂ 'ਚ ਰਹੀ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ ਮੁਲਾਕਾਤ ਇੱਕ ਐਡ ਸ਼ੂਟ ਦੌਰਾਨ ਹੋਈ ਸੀ। ਦੋਹਾਂ ਵਿਚਕਾਰ ਨੇੜਤਾ ਵਧੀ ਅਤੇ ਇਕੱਠੇ ਘੁੰਮਣਾ-ਫਿਰਣਾ ਸ਼ੁਰੂ ਕਰ ਦਿੱਤਾ। ਅਨੁਸ਼ਕਾ ਅਤੇ ਵਿਰਾਟ ਦਾ ਵਿਆਹ 11 ਦਸੰਬਰ 2017 ਨੂੰ ਹੋਇਆ ਸੀ। ਅਨੁਸ਼ਕਾ ਇੱਕ ਬੇਟੀ ਵਾਮਿਕਾ ਦੀ ਮਾਂ ਹੈ।

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਲਵ ਲਾਈਫ ਕਾਫੀ ਸੁਰਖੀਆਂ 'ਚ ਰਹੀ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ ਮੁਲਾਕਾਤ ਇੱਕ ਐਡ ਸ਼ੂਟ ਦੌਰਾਨ ਹੋਈ ਸੀ। ਦੋਹਾਂ ਵਿਚਕਾਰ ਨੇੜਤਾ ਵਧੀ ਅਤੇ ਇਕੱਠੇ ਘੁੰਮਣਾ-ਫਿਰਣਾ ਸ਼ੁਰੂ ਕਰ ਦਿੱਤਾ। ਅਨੁਸ਼ਕਾ ਅਤੇ ਵਿਰਾਟ ਦਾ ਵਿਆਹ 11 ਦਸੰਬਰ 2017 ਨੂੰ ਹੋਇਆ ਸੀ। ਅਨੁਸ਼ਕਾ ਇੱਕ ਬੇਟੀ ਵਾਮਿਕਾ ਦੀ ਮਾਂ ਹੈ।

2 / 5

ਹਾਲਾਂਕਿ ਵਿਰਾਟ ਅਨੁਸ਼ਕਾ ਦਾ ਪਹਿਲਾ ਪਿਆਰ ਨਹੀਂ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਨੁਸ਼ਕਾ ਦਾ ਪਹਿਲਾ ਪਿਆਰ ਐਕਟਰ ਨਹੀਂ ਸਗੋਂ ਮਾਡਲ ਸੀ। ਅਨੁਸ਼ਕਾ ਦਾ ਦਿਲ ਜ਼ੋਹੇਬ ਯੂਸਫ ਨਾਂ ਦੇ ਇੱਕ ਮਾਡਲ ਲਈ ਧੜਕਦਾ ਸੀ। ਦੋਵਾਂ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਇਕੱਠੇ ਕੀਤੀ ਸੀ। ਹਾਲਾਂਕਿ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ।

3 / 5

ਫਿਲਮਾਂ 'ਚ ਐਂਟਰੀ ਕਰਨ ਤੋਂ ਬਾਅਦ ਅਨੁਸ਼ਕਾ ਦਾ ਨਾਂ ਕਈ ਸਿਤਾਰਿਆਂ ਨਾਲ ਜੁੜ ਗਿਆ। ਇਸ ਲਿਸਟ 'ਚ ਸਭ ਤੋਂ ਪਹਿਲਾਂ ਬਾਲੀਵੁੱਡ ਐਕਟਰ ਰਣਵੀਰ ਸਿੰਘ ਦਾ ਨਾਂ ਆਉਂਦਾ ਹੈ। ਅਨੁਸ਼ਕਾ ਅਤੇ ਰਣਵੀਰ ਨੇ ਫਿਲਮ 'ਬੈਂਡ ਬਾਜਾ ਬਾਰਾਤ' 'ਚ ਇਕੱਠੇ ਕੰਮ ਕੀਤਾ ਸੀ। ਇਸ ਫਿਲਮ ਤੋਂ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਵੀ ਆਉਣ ਲੱਗੀਆਂ ਸਨ। ਕਿਸੇ ਵਿਵਾਦ ਕਾਰਨ ਇਹ ਰਿਸ਼ਤਾ ਟੁੱਟ ਗਿਆ।

4 / 5

ਇਸ ਤੋਂ ਬਾਅਦ ਅਨੁਸ਼ਕਾ ਦਾ ਨਾਂ ਕ੍ਰਿਕਟਰ ਸੁਰੇਸ਼ ਰੈਨਾ ਨਾਲ ਵੀ ਜੁੜਿਆ ਸੀ। ਕਿਹਾ ਜਾਂਦਾ ਹੈ ਕਿ ਦੋਹਾਂ ਦੀ ਮੁਲਾਕਾਤ ਲੰਡਨ 'ਚ ਹੋਈ ਸੀ ਅਤੇ ਫਿਰ ਅਨੁਸ਼ਕਾ ਸੁਰੇਸ਼ ਰੈਨਾ 'ਤੇ ਆਪਣਾ ਦਿਲ ਹਾਰ ਬੈਠੀ ਸੀ। ਹਾਲਾਂਕਿ ਦੋਵਾਂ ਨੇ ਕਦੇ ਇਹ ਸਵੀਕਾਰ ਨਹੀਂ ਕੀਤਾ ਕਿ ਉਹ ਰਿਲੇਸ਼ਨਸ਼ਿਪ ਵਿੱਚ ਹਨ।

5 / 5

ਇਕ ਸਮੇਂ ਅਨੁਸ਼ਕਾ ਸ਼ਰਮਾ ਦਾ ਨਾਂ ਰਣਬੀਰ ਕਪੂਰ ਨਾਲ ਵੀ ਜੁੜਿਆ ਸੀ। ਦੋਵਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ ਸੀ। ਇਸ ਤੋਂ ਬਾਅਦ ਵੀ ਅਨੁਸ਼ਕਾ ਦੇ ਲਿੰਕਅੱਪ ਦੀਆਂ ਖਬਰਾਂ ਸੁਰਖੀਆਂ ਬਣ ਗਈਆਂ ਹਨ। ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਦਾ ਨਾਂ ਅਦਾਕਾਰ ਅਰਜੁਨ ਕਪੂਰ ਨਾਲ ਵੀ ਜੁੜ ਚੁੱਕਾ ਹੈ।

Follow Us On