ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀ ਸ਼ੋਭਾ ਵੇਖਦਿਆਂ ਹੀ ਬਣ ਰਹੀ ਹੈ। ਇਸ ਪਵਿੱਤਰ ਦਿਹਾੜੇ ਦਾ ਹਿੱਸਾ ਬਣਨ ਲਈ ਦੇਸਾਂ ਵਿਦੇਸ਼ਾਂ ਤੋਂ ਸਗਤਾਂ ਇੱਥੇ ਨਤਮਸਤਕ ਹੋਣ ਲਈ ਪੁੱਜੀਆ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ 20 ਟਨ ਦੇਸੀ-ਵਿਦੇਸ਼ੀ ਫੁੱਲਾਂ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ। ਦੇਰ ਰਾਤ 12 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਨੇ ਆਤਿਸ਼ਬਾਜ਼ੀ ਕਰ ਕੇ ਇਸ ਪਵਿੱਤਰ ਉਤਸਵ ਦੀ ਸ਼ੁਰੂਆਤ ਕੀਤੀ।
ਫੁਲਕਾਰੀ ਕੁਰਤੀ ਤੋਂ ਲੈ ਕੇ ਜੁੱਤੀ ਤੱਕ, ਅੰਮ੍ਰਿਤਸਰ ਤੋਂ ਕਰੋ ਟ੍ਰੈਡੀਸ਼ਨਲ ਸ਼ੌਪਿੰਗ
ਇਸ ਖਾਸ ਦਿਨ ਮੌਕੇ ਸੰਗਤਾਂ ਲਈ ਪ੍ਰਸਾਦੇ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਲੰਗਰ ਹਾਲ ਵਿੱਚ ਕਈ ਲਜੀਜ਼ ਪਕਵਾਨ ਬਣਾਏ ਗਏ ਹਨ। ਸੰਗਤ ਲਈ ਖੀਰ, ਜਲੇਬੀ ਆਦਿ ਦਾ ਲੰਗਰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਹਨ।
ਸ੍ਰੀ ਦਰਬਾਰ ਸਾਹਿਬ ਵਿੱਚ ਰਾਤ ਨੂੰ ਹੋਣ ਵਾਲੀ ਸ਼ਾਨਦਾਰ ਆਤਿਸ਼ਬਾਜ਼ੀ ਵੀ ਸ਼ਰਧਾਲੂਆਂ ਦੀ ਖਾਸ ਖਿੱਚ ਦਾ ਕੇਂਦਰ ਰਹਿੰਦੀ ਹੈ। ਲੋਕ ਇਸ ਮਨਮੋਹਕ ਦ੍ਰਿਸ਼ ਨੂੰ ਦੇਖਣ ਲਈ ਦੂਰੋ- ਦੂਰੋਂ ਅੰਮ੍ਰਿਤਸਰ ਆਉਂਦੀਆਂ ਹਨ।