ਲਾਲ ਸੂਟ, ਹੱਥਾਂ ‘ਤੇ ਮਹਿੰਦੀ ਅਤੇ ਮੱਥੇ ‘ਤੇ ਟਿੱਕਾ, ਦੇਸੀ ਅੰਦਾਜ਼ ਵਿੱਚ ਨਜ਼ਰ ਆਈ ਸਿੰਗਰ ਨਿਮਰਤ ਖਹਿਰਾ
ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਸਿੰਗਰ ਹੈ। ਗਾਇਕਾ ਨੇ ਬਹੁਤ ਘੱਟ ਸਮੇਂ ਵਿੱਚ ਇੰਡਸਟਰੀ ਵਿੱਚ ਤਰੱਕੀ ਹਾਸਿਲ ਕੀਤੀ ਹੈ। ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਨਿਮਰਤ ਦੀ ਗਾਇਕੀ ਅਤੇ ਐਕਟਿੰਗ ਦੇ ਪ੍ਰਸ਼ੰਸਕ ਫੈਨਜ਼ ਹਨ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਨਿਮਰਤ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦੇ ਮਾਤਾ-ਪਿਤਾ ਅਤੇ ਉਨ੍ਹਾਂ ਨੂੰ ਸਿੰਗਲ ਚਾਈਲਡ ਉਤੋਂ ਕੁੜੀ ਹੋਣ ਦੇ ਤਾਣੇ ਮਾਰਦੇ ਸਨ ਪਰ ਅੱਜ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਤੋਂ ਫਰਕ ਨਹੀਂ ਪੈਂਦਾ ਕਿਉਂਕਿ ਉਹ ਆਪਣੇ ਮਾਤਾ-ਪਿਤਾ ਲਈ ਪੁੱਤਾਂ ਵਾਂਗ ਖੜੀ ਹੈ।

1 / 5

2 / 5

3 / 5

4 / 5

5 / 5