26 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਪਾਲੀਵੁੱਡ ਦੀ ਨਵੀਂ ਫਿਲਮ 'ਲੰਬੜਾਂ ਦਾ ਲਾਣਾ' ਦੀ ਸਟਾਰ ਕਾਸਟ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ।
ਫਿਲਮ ਦੀ ਸਟਾਰਕਾਸਟ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਫਿਲਮ ਦੇ ਡਾਈਰੈਕਟਰ ਤਾਜ, ਅਦਾਕਾਰਾ ਸਾਰਾ ਗੁਰਪਾਲ ਅਤੇ ਹੋਰ ਸਟਾਰ ਕਾਸਟ ਮੌਜੂਦ ਸੀ।
ਡਾਈਰੈਕਟਰ ਤਾਜ ਨੇ ਮੀਡੀਆ ਨਾਲ ਗੱਲਬਾਤ ਕਰ ਦੇ ਦੱਸਿਆ ਕਿ ਆਉਣ ਵਾਲੀ ਫਿਲਮ ਪਰਿਵਾਰਕ ਫਿਲਮ ਹੈ। ਆਮ ਲੋਕਾਂ ਦੀ ਜ਼ਿੰਦਗੀਆਂ ਵਿੱਚ ਜੋ ਕੁਝ ਹੁੰਦਾ ਹੈ ਉਸ ਦੇ ਅਧਾਰਤ ਫਿਲਮ ਹੈ।
ਫਿਲਮ ਦੀ ਸਟਾਰਕਾਸਟ ਨੇ ਦੱਸਿਆ ਕਿ ਫਿਲਮ ਵਿੱਚ ਭਰਪੂਰ ਕਾਮੇਡੀ ਹੈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਆਪਣੇ ਪਰਿਵਾਰ ਨਾਲ ਇਸ ਆਉਣ ਵਾਲੀ ਫਿਲਮ ਨੂੰ ਦੇਖਣ ਜ਼ਰੂਰ ਜਾਓ।
ਫਿਲਮ 26 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਮੁੱਖ ਭੁਮੀਕਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਅਤੇ ਕਲਾਕਾਰ ਬੱਬਲ ਰਾਏ ਅਤੇ ਮਾਡਲ ਸਾਰਾ ਗੁਰਪਾਲ ਹਨ। ਦੋਵੇਂ ਫਿਲਮ ਵਿੱਚ ਪਤੀ-ਪਤਨੀ ਜਾ ਰੋਲ ਨਿਭਾਉਂਦੇ ਨਜ਼ਰ ਆਉਂਗੇ।