ਸ਼ਹਿਨਾਜ਼ ਗਿੱਲ ਪਹੁੰਚੀ ਆਪਣੇ ਪਿੰਡ, ਹਰ ਪਲ ਨੂੰ ਫੈਨਸ ਨਾਲ ਕਰ ਰਹੀ ਹੈ ਸ਼ੇਅਰ Punjabi news - TV9 Punjabi

ਸ਼ਹਿਨਾਜ਼ ਗਿੱਲ ਪਹੁੰਚੀ ਆਪਣੇ ਪਿੰਡ, ਹਰ ਪਲ ਨੂੰ ਫੈਨਸ ਨਾਲ ਕਰ ਰਹੀ ਹੈ ਸ਼ੇਅਰ

Published: 

04 Dec 2023 17:43 PM

ਬਾਲੀਵੁੱਡ ਦੀ ਅਦਾਕਾਰਾ ਸ਼ਹਿਨਾਜ਼ ਗਿੱਲ ਹਮੇਸ਼ਾ ਤੋਂ ਹੀ ਚਰਚਾ ਵਿੱਚ ਰਹਿੰਦੀ ਹੈ। ਕਦੇ ਸ਼ਹਿਨਾਜ਼ ਆਪਣੀ ਫਿਲਮਾਂ ਜ਼ਾਂ ਪ੍ਰੋਜੈਕਟ ਨੂੰ ਲੈ ਕੇ ਸੁਰਖੀਆਂ ਬਟੋਰ ਦੀ ਹੈ ਜਾਂ ਫਿਰ ਆਪਣੀਆਂ ਫੋਟੋਆਂ ਤੋਂ। ਇਸ ਵਾਰ ਸ਼ਹਿਨਾਜ਼ ਆਪਣੇ ਪਿੰਡ ਪਹੁੰਚੀ ਹੈ। ਜਿੱਥੋਂ ਦੀ ਹਰ ਛੋਟੇ ਤੋਂ ਛੋਟੇ ਪਲ ਉਹ ਆਪਣੇ ਫੈਨਸ ਨਾਲ ਸ਼ੇਅਰ ਕਰ ਰਹੀ ਹੈ। ਸ਼ਹਿਨਾਜ਼ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

1 / 5ਸੋਸ਼ਲ ਮੀਡੀਆ 'ਤੇ ਹਮੇਸ਼ਾ ਛਾਈ ਰਹਿਣ ਵਾਲੀ ਅਤੇ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੇ ਪਿੰਡ ਧਿਆਨਪੁਰ, ਬਿਆਸ ਪਹੁੰਚੀ ਹੈ। ਜਿੱਥੋਂ ਦੀ ਹਰ ਅਪਡੇਟ ਅਤੇ ਖੁਸ਼ੀ ਦੇ ਪੱਲ ਉਹ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਰਹੀ ਹੈ।

ਸੋਸ਼ਲ ਮੀਡੀਆ 'ਤੇ ਹਮੇਸ਼ਾ ਛਾਈ ਰਹਿਣ ਵਾਲੀ ਅਤੇ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੇ ਪਿੰਡ ਧਿਆਨਪੁਰ, ਬਿਆਸ ਪਹੁੰਚੀ ਹੈ। ਜਿੱਥੋਂ ਦੀ ਹਰ ਅਪਡੇਟ ਅਤੇ ਖੁਸ਼ੀ ਦੇ ਪੱਲ ਉਹ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਰਹੀ ਹੈ।

2 / 5

ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੇ ਪਿੰਡ ਦੇ ਖੇਤਾਂ ਦੀ ਸਹਿਰ ਕਰਦੇ ਹੋਈ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਜਿੱਥੇ ਉਹ ਆਪਣੇ ਖੇਤਾਂ ਵਿੱਚ ਕਾਫੀ ਚੰਗਾ ਸਮਾਂ ਗੁਜ਼ਾਰ ਰਹੀ ਹੈ। ਕਦੇ ਨੱਚ ਰਹੀ ਹੈ ਤਾਂ ਕਦੇ ਅਮਰੂਦ ਤੋੜ ਦੀ ਨਜ਼ਰ ਆ ਰਹੀ ਹੈ।

3 / 5

ਬਹੁਤ ਸਮੇਂ ਬਾਅਦ ਸ਼ਹਿਨਾਜ਼ ਆਪਣੇ ਘਰ ਯਾਨੀ ਪੰਜਾਬ ਪਹੁੰਚੀ ਹੈ। ਅਦਾਕਾਰਾ ਨੇ ਆਪਣੇ ਦਾਦਾ-ਦਾਦੀ ਦੇ ਨਾਲ ਵੀ ਫੋਟੋ ਸ਼ੇਅਰ ਕੀਤੀ ਹੈ। ਜਿਸ ਵਿੱਚ ਸ਼ਹਿਨਾਜ਼, ਉਨ੍ਹਾਂ ਦਾ ਭਰਾ ਸ਼ਾਹਬਾਜ਼ ਆਪਣੇ ਦਾਦਾ-ਦਾਦੀ ਨਾਲ ਲਾੜ ਕਰਦੇ ਨਜ਼ਰ ਆ ਰਹੇ ਹਨ।

4 / 5

ਪੰਜਾਬ ਪਹੁੰਚ ਕੇ ਸ਼ਹਿਨਾਜ਼ ਗਿੱਲ ਆਪਣੇ Cousins ਨਾਲ ਢੋਲ ਅਤੇ ਬੋਲੀਆਂ 'ਤੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਆਪਣੇ ਪਰਿਵਾਰ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਇਨ੍ਹਾਂ ਪਲਾਂ ਨੂੰ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ।

5 / 5

ਸ਼ਹਿਨਾਜ਼ ਗਿੱਲ ਗੁਰੂਦੁਆਰਾ ਸਾਹਿਬ ਵੀ ਨਤਮਸਤਕ ਹੋਣ ਪਹੁੰਚੀ। ਜਿੱਥੇ ਉਨ੍ਹਾਂ ਨੇ ਪਰਸ਼ਾਦਾ ਛੱਕਿਆ। ਅਦਾਕਾਰਾ ਨੇ ਇਸ ਸੰਬੰਧੀ ਵੀਡੀਓ ਅਤੇ ਫੋਟੋਆਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

Follow Us On