ਵੈਲਵੈਟ ਸੂਟ ਵਿੱਚ ਸ਼ਹਿਨਾਜ਼ ਗਿੱਲ ਦਾ ਵਿਖਿਆ ਸਾਦਗੀ ਭਰਿਆ ਅੰਦਾਜ਼, ਫੈਨਸ ਬੋਲੇ- ਵਾਹ ਕਿਆ ਬਾਤ! Punjabi news - TV9 Punjabi

ਵੈਲਵੈਟ ਸੂਟ ਵਿੱਚ ਸ਼ਹਿਨਾਜ਼ ਗਿੱਲ ਦਾ ਵਿਖਿਆ ਸਾਦਗੀ ਭਰਿਆ ਅੰਦਾਜ਼, ਫੈਨਸ ਬੋਲੇ- ਵਾਹ ਕਿਆ ਬਾਤ!

Published: 

01 Dec 2023 14:53 PM

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਇਨ੍ਹੀ ਦਿਨ੍ਹੀ ਆਪਣੀ ਵੈਲ ਮੇਨਟੇਨ ਫਿਗਰ ਨੂੰ ਲੈ ਕੇ ਚਰਚਾ ਵਿੱਚ ਹੈ। ਉਨ੍ਹਾਂ ਦਾ ਹਰ ਨਵਾਂ ਫੋਟੋਸ਼ੂਟ ਟਾਕ ਆਫ਼ ਦਾ ਟਾਊਨ ਬਣ ਜਾਂਦਾ ਹੈ। ਹਾਲਾਂਕਿ ਕਿਸੇ-ਕਿਸੇ ਲੁੱਕ ਨੂੰ ਲੈ ਕੇ ਉਨ੍ਹਾਂ ਨੂੰ ਹੇਟ ਕੁਮੈਂਟਸ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗ੍ਰੀਨ ਕਲਰ ਦੇ ਵੇਲਵੇਟ ਸੂਟ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

1 / 5ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ ਧੂੰਮਾਂ ਪਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਬਹੁਤ ਘੱਟ ਸਮੇਂ ਵਿੱਚ ਵੱਡਾ ਨਾਂਅ ਅਤੇ ਫੇਮ ਹਾਸਿਲ ਕਰ ਲਿਆ ਹੈ। ਦੇਸ਼-ਵਿਦੇਸ਼ ਤੱਕ ਸ਼ਹਿਨਾਜ਼ ਦੀ ਫੈਨ ਫਾਲੋਇੰਗ ਦੀ ਲੰਬੀ ਲਿਸਟ ਹੈ।

ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ ਧੂੰਮਾਂ ਪਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਬਹੁਤ ਘੱਟ ਸਮੇਂ ਵਿੱਚ ਵੱਡਾ ਨਾਂਅ ਅਤੇ ਫੇਮ ਹਾਸਿਲ ਕਰ ਲਿਆ ਹੈ। ਦੇਸ਼-ਵਿਦੇਸ਼ ਤੱਕ ਸ਼ਹਿਨਾਜ਼ ਦੀ ਫੈਨ ਫਾਲੋਇੰਗ ਦੀ ਲੰਬੀ ਲਿਸਟ ਹੈ।

2 / 5

ਬਿਗ ਬੌਸ-16 ਤੋਂ ਬਾਅਦ ਸ਼ਹਿਨਾਜ਼ ਨੂੰ ਕਾਫੀ ਪਾਪੁਲੈਰਿਟੀ ਹਾਸਿਲ ਹੋਈ ਹੈ। ਇੱਕ ਤੋਂ ਇੱਕ ਵੱਡਾ ਪ੍ਰੋਜੈਕਟ ਸ਼ਹਿਨਾਜ਼ ਦੀ ਝੋਲੀ ਆ ਰਿਹਾ ਹੈ। ਜਿਸ ਨੂੰ ਸ਼ਹਿਨਾਜ਼ ਨੇ ਬਖੂਬੀ ਨਿਭਾਇਆ ਹੈ ਅਤੇ ਲੋਕਾਂ ਦੇ ਦਿੱਲਾਂ ਵਿੱਚ ਆਪਣੇ ਲਈ ਥਾਂ ਹੋਰ ਵੀ ਪੱਕੀ ਕੀਤੀ ਹੈ।

3 / 5

ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਗਿੱਲ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਸ ਲਈ ਆਪਣਾ ਵਰਕ ਫਰੰਟ ਅਤੇ ਪਰਸਨਲ ਸਟੱਫ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨਾਲ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਫੇਵਰੇਟ ਅਤੇ ਚੁਲਬੁਲੀ ਸ਼ਹਿਨਾਜ਼ ਨਾਲ ਕੁਨੈਕਟਡ ਫੀਲ ਕਰਦੇ ਹਨ।

4 / 5

ਸ਼ਹਿਨਾਜ਼ ਨੇ ਮਹਿੰਦੀ ਕਲਰ ਦੇ ਵੈਲਵੈਟ ਸੂਟ ਵਿੱਚ ਇੰਸਟਾਗ੍ਰਾਮ ਅਕਾਊਂਟ 'ਤੇ ਵੱਖ-ਵੱਖ ਪੋਜ਼ ਦੇ ਕੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

5 / 5

ਵੈਲਵੈਟ ਸੂਟ, ਸੈਟਲਡ ਮੇਕਅੱਪ ਅਤੇ ਸਾਦਗੀ ਭਰਿਆ ਅੰਦਾਜ਼ ਦੇਖ ਪ੍ਰਸ਼ੰਸਕਾਂ ਨੇ ਸ਼ਹਿਨਾਜ਼ ਦੀਆਂ ਫੋਟੋਆਂ 'ਤੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ ਹੈ। ਫੈਨਸ ਦੇ ਨਾਲ-ਨਾਲ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਵੀ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ।

Follow Us On