ਸ਼ਹਿਨਾਜ਼ ਗਿੱਲ ਦਾ ਡੀਪਨੈਕ ਬਲਾਊਜ਼ ਤੇ ਗੋਲਡਨ ਸਾੜੀ 'ਚ ਦਿਖਿਆ ਸਟੰਨਿੰਗ ਲੁੱਕ Punjabi news - TV9 Punjabi

ਸ਼ਹਿਨਾਜ਼ ਗਿੱਲ ਦਾ ਡੀਪਨੈਕ ਗੋਲਡਨ ਬਲਾਊਜ਼ ਤੇ ਬਲੈਕ ਸਾੜੀ ‘ਚ ਦਿਖਿਆ ਸਟੰਨਿੰਗ ਲੁੱਕ

Updated On: 

28 Feb 2024 13:37 PM

ਆਮਿਰ ਖਾਨ ਦੀ ਬੇਟੀ ਈਰਾ ਖਾਨ ਹਾਲ ਹੀ ਵਿੱਚ ਆਪਣੇ ਲਵ ਆਫ ਦੀ ਲਾਇਵ ਨੂਪੂਰ ਸ਼ਿਖਾਰੇ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਉਨ੍ਹਾਂ ਦੇ ਇਸ ਖ਼ਾਸ ਮੌਕੇ ਨੂੰ ਹੋਰ ਜ਼ਿਆਦਾ ਯਾਦਗਾਰ ਬਨਾਉਣ ਦੇ ਲਈ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਉਨ੍ਹਾਂ ਦੀ ਵੈਡਿੰਗ ਰਿਸੈਪਸ਼ਨ ਵਿੱਚ ਪਹੁੰਚੇ। ਪੰਜਾਬ ਦੀ ਕੈਟਰੀਨਾ ਯਾਨੀ ਸ਼ਹਿਨਾਜ਼ ਗਿੱਲ ਵੀ ਪਾਰਟੀ ਵਿੱਚ ਮੌਜੂਦ ਸੀ। ਸ਼ਹਿਨਾਜ਼ ਨੇ ਪਾਰਟੀ ਲਈ ਐਥਨੀਕ ਲੁੱਕ ਕੈਰੀ ਕੀਤਾ ਸੀ। ਉਨ੍ਹਾਂ ਦਾ ਆਉਟਫਿੱਟ ਕਾਫੀ ਖੂਬਸੂਰਤ ਲੱਗ ਰਿਹਾ ਸੀ। ਤੁਸੀਂ ਵੀ ਉਨ੍ਹਾਂ ਦਾ ਇਹ ਲੁੱਕ ਰਿਕ੍ਰੀਏਟ ਕਰ ਸਕਦੇ ਹੋ। ਇਹ ਤੁਹਾਨੂੰ ਕਾਫੀ ਗੋਰਜ਼ੀਅਸ ਲੁੱਕ ਦਵੇਗਾ।

1 / 5ਪੰਜਾਬੀ ਇੰਡਸਟਰੀ ਤੋਂ ਬਤੌਰ ਮਾਡਲ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਗਿਣਤੀ ਹੁਣ ਉਨ੍ਹਾਂ ਟੌਪ ਅਦਾਕਾਰਾਂ ਚੋਂ ਹੁੰਦੀ ਹੈ ਜੋ ਆਪਣੇ ਪਾਲੀਵੁੱਡ ਤੋਂ ਬਾਲੀਵੁੱਡ ਦੀ ਜਰਨੀ ਵਿੱਚ ਕਾਫੀ ਸਕਸੈੱਸਫੁਲ ਹੋ ਚੁੱਕੀਆਂ ਹਨ।

ਪੰਜਾਬੀ ਇੰਡਸਟਰੀ ਤੋਂ ਬਤੌਰ ਮਾਡਲ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਗਿਣਤੀ ਹੁਣ ਉਨ੍ਹਾਂ ਟੌਪ ਅਦਾਕਾਰਾਂ ਚੋਂ ਹੁੰਦੀ ਹੈ ਜੋ ਆਪਣੇ ਪਾਲੀਵੁੱਡ ਤੋਂ ਬਾਲੀਵੁੱਡ ਦੀ ਜਰਨੀ ਵਿੱਚ ਕਾਫੀ ਸਕਸੈੱਸਫੁਲ ਹੋ ਚੁੱਕੀਆਂ ਹਨ।

2 / 5

ਆਪਣੇ ਹੁਣਰ ਅਤੇ ਐਕਟਿੰਗ ਦੇ ਪੈਸ਼ਨ ਨਾਲ ਸ਼ਹਿਨਾਜ਼ ਅੱਜ ਬੁਲੰਦੀਆਂ ਛੋਹ ਰਹੀ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਪਾਲਿਵੁੱਡ ਤੋਂ ਬਾਲਿਵੁੱਡ ਤੱਕ ਹਰ ਕੋਈ ਅਦਾਕਾਰਾ ਨੂੰ ਜਾਣਦੇ ਹਨ ਅਤੇ ਪ੍ਰਸ਼ੰਸਕਾਂ ਦੀ ਵੀ ਲਿਸਟ ਕਾਫੀ ਵੱਧਦੀ ਜਾ ਰਹੀ ਹੈ।

3 / 5

ਆਮਿਰ ਖਾਨ ਦੀ ਬੇਟੀ ਈਰਾ ਖਾਨ ਦੀ ਰਿਸੈਪਸ਼ ਪਾਰਟੀ ਵਿੱਚ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਸ਼ਾਮਿਲ ਹੋਏ। ਪਾਰਟੀ ਵਿੱਚ ਸ਼ਹਿਨਾਜ਼ ਗਿੱਲ ਵੀ ਇਨਵਾਇਟੇਡ ਸੀ। ਅਦਾਕਾਰਾ ਦੀ ਐਂਟਰੀ ਕਾਫੀ ਖਾਸ ਸੀ।

4 / 5

ਸ਼ਹਿਨਾਜ਼ ਗਿੱਲ ਨੇ ਟ੍ਰੈਡਿਸ਼ਨਲ ਲੁੱਕ ਕੈਰੀ ਕੀਤਾ। ਗੋਲਡਨ ਕਲਰ ਦੀ ਸਾੜੀ ਨੂੰ ਬਲੈਕ ਕਲਰ ਦੇ ਡੀਪਨੈਕ ਸਟਾਈਲਿਸ਼ ਬਲਾਊਜ਼ ਨਾਲ ਪੇਅਰ ਕੀਤਾ। ਅਦਾਕਾਰਾ ਦਾ ਰੂਪ ਦੇਖ ਕੇ ਕੋਈ ਉਨ੍ਹਾਂ ਦੀ ਤਾਰਿਫ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਪਾਇਆ।

5 / 5

ਐਥਨੀਕ ਲੁੱਕ ਵਿੱਚ ਹਰ ਕੋਈ ਕਾਫੀ ਖੂਬਸੂਰਤ ਲੱਗਦਾ ਹੈ। ਪਰ ਇਸ ਲੁੱਕ ਨੂੰ ਕੈਰੀ ਕਰਨਾ ਹਰ ਇੱਕ ਦੇ ਬੱਸ ਦੀ ਗੱਲ ਨਹੀਂ ਹੁੰਦੀ ਪਰ ਸ਼ਹਿਨਾਜ਼ ਨੇ ਇਸ ਨੂੰ ਕਾਫੀ ਗਰੈਸ ਨਾਲ ਕੈਰੀ ਕੀਤਾ। ਲੁੱਕ ਨੂੰ ਕੰਪਲੀਟ ਕਰਨ ਦੇ ਲਈ ਅਦਾਕਾਰਾ ਨੇ ਖੁੱਲੇ ਵਾਲ, ਲਾਇਟ ਪਰ ਸ਼ਾਰਪ ਮੇਕਅੱਪ ਕੀਤਾ।

Follow Us On