UK ਦੇ PM ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮਨਾਈ ਦੀਵਾਲੀ, ਪਤਨੀ ਨਾਲ ਦੀਵੇ ਜਗਾਉਂਦੇ ਨਜ਼ਰ ਆਏ ਸੁਨਕ

Updated On: 

11 Nov 2023 00:09 AM

ਲੰਡਨ 'ਚ 10 ਡਾਊਨਿੰਗ ਸਟ੍ਰੀਟ 'ਤੇ ਇੱਕ ਵਿਸ਼ੇਸ਼ ਸਮਾਗਮ ਕਰਵਾਈਆ ਗਿਆ ਹੈ। ਇਸ ਸਮਾਗਮ ਦੀ ਮੇਜ਼ਬਾਨੀ ਪੀ.ਐਮ. ਰਿਸ਼ੀ ਸੁਨਕ ਨੇ ਕੀਤੀ ਹੈ। ਇਸ ਮੌਕੇ ਬ੍ਰਿਟੇਨ ਅਤੇ ਦੁਨੀਆ ਭਰ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਿਸ਼ੀ ਸੁਨਕ ਪੰਜਾਬੀ ਮੂਲ ਦੇ ਬ੍ਰਿਟਿਸ਼ਰ ਹਨ ਅਤੇ ਹਿੰਦੂ ਧਰਮ ਨਾਲ ਸਬੰਧਤ ਹਨ। ਜੀ-20 ਸਿਖਰ ਸੰਮੇਲਨ ਦੌਰਾਨ ਕੀਤੀ ਭਾਰਤ ਫੇਰੀ ਸਮੇਂ ਵੀ ਉਹ ਭਾਰਤ ਦੇ ਕਈ ਹਿੰਦੂ ਮੰਦਿਰਾਂ ਚ ਗਏ ਸਨ।

UK ਦੇ PM ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮਨਾਈ ਦੀਵਾਲੀ, ਪਤਨੀ ਨਾਲ ਦੀਵੇ ਜਗਾਉਂਦੇ ਨਜ਼ਰ ਆਏ ਸੁਨਕ
Follow Us On

ਦੀਵਾਲੀ ਮੌਕੇ ਲੰਡਨ ‘ਚ 10 ਡਾਊਨਿੰਗ ਸਟ੍ਰੀਟ ‘ਤੇ ਇੱਕ ਵਿਸ਼ੇਸ਼ ਸਮਾਗਮ ਕਰਵਾਈਆ ਗਿਆ ਹੈ। ਇਸ ਸਮਾਗਮ ਦੀ ਮੇਜ਼ਬਾਨੀ ਯੂ.ਕੇ. ਦੇ ਪੀ.ਐਮ. ਰਿਸ਼ੀ ਸੁਨਕ (Rishi Sunak) ਨੇ ਕੀਤੀ ਹੈ। ਨਾਲ ਦੀ ਦੀਵਾਲੀ ਦੇ ਤਿਉਹਾਰ ਮੌਕੇ ਬ੍ਰਿਟੇਨ ਅਤੇ ਦੁਨੀਆ ਭਰ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਸਮਾਗਮ ਦੌਰਾਨ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਅਤੇ ਕਈ ਵਿਸ਼ੇਸ਼ ਮਹਿਮਾਨ ਵੀ ਮੌਜ਼ੂਦ ਸਨ।

ਦੀਵਾਲੀ (Diwali) ਨੂੰ ਲੈ ਕੇ ਯੂ.ਕੇ. ਪ੍ਰਧਾਨ ਮੰਤਰੀ ਦੇ ਹੈਡਲ ਤੋਂ ਇੱਕ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਲਿਖਿਆ, ‘ਅੱਜ ਰਾਤ ਪ੍ਰਧਾਨ ਮੰਤਰੀ ਰਿਸ਼ੀਸੁਨਕ ਨੇ ਹਿੰਦੂ ਭਾਈਚਾਰੇ ਦੇ ਮਹਿਮਾਨਾਂ ਦਾ ਡਾਊਨਿੰਗ ਸਟ੍ਰੀਟ ‘ਤੇ ਹਨੇਰੇ ‘ਤੇ ਰੌਸ਼ਨੀ ਦੀ ਜਿੱਤ ਦਾ ਤਿਉਹਾਰ ਦੀਵਾਲੀ ਤੋਂ ਪਹਿਲਾਂ ਸਵਾਗਤ ਕੀਤਾ ਹੈ। ਇਸ ਵੀਕਐਂਡ ਤੇ ਤਿਉਹਾਰ ਮਨਾ ਰਹੇ ਦੁਨੀਆ ਭਰ ਦੇ ਹਰ ਵਿਅਕਤੀ ਨੂੰ ਸ਼ੁਭ ਦੀਵਾਲੀ।’

ਦੀਵਾਲੀ ਮੌਕੇ ਸੋਸ਼ਲ ਮੀਡੀਆ ‘ਤੇ ਪਾਈਆਂ ਪੋਸਟਾਂ ‘ਚ ਸੁਨਕ ਅਤੇ ਮੂਰਤੀ ਆਪਣੇ ਘਰ ‘ਚ ਦੀਵੇ ਜਗਾਉਂਦੇ ਹੋਏ ਦਿਖ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਹਨੇਰੇ ‘ਤੇ ਚਾਨਣ ਦੀ ਜਿੱਤ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਣ ਵਾਲਾ ਇਹ ਤਿਉਹਾਰ ਪੂਰੀ ਦੁਨੀਆ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਦੀਵਾਲੀ 12 ਨਵੰਬਰ ਨੂੰ ਹੈ ਜਿਸ ਨੂੰ ਲੈ ਕੇ ਪੂਰੀ ਦੁਨੀਆ ਦੇ ਹਿੰਦੂ ਭਾਈਚਾਰੇ ਚ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਰਿਸ਼ੀ ਸੁਨਕ ਪੰਜਾਬੀ ਮੂਲ ਦੇ ਬ੍ਰਿਟਿਸ਼ਰ ਹਨ ਅਤੇ ਹਿੰਦੂ ਧਰਮ ਨਾਲ ਸਬੰਧਤ ਹਨ। ਉਨ੍ਹਾਂ ਦਾ ਜਨਮ ਸਾਉਥੈਂਪਟਨ ਵਿੱਚ ਪੈਦਾ ਹੋਇਆ ਸੀ ਅਤੇ ਉਹ ਇੱਥੋਂ ਦੇ ਮੰਦਿਰ ‘ਚ ਵੀ ਜਾਂਦੇ ਹਨ। ਸੁਨਕ ਦਾ ਹਿੰਦੂ ਧਰਮ ਪ੍ਰਤੀ ਝੁਕਾਅ ਇਸ ਤੋਂ ਵੇਖਿਆ ਜਾ ਸਕਦਾ ਹੈ ਕਿ ਜੀ-20 ਸਿਖਰ ਸੰਮੇਲਨ ਦੌਰਾਨ ਕੀਤੀ ਭਾਰਤ ਫੇਰੀ ਸਮੇਂ ਵੀ ਉਹ ਭਾਰਤ ਦੇ ਕਈ ਹਿੰਦੂ ਮੰਦਿਰਾਂ ‘ਚ ਗਏ ਸਨ। ਦਿੱਲੀ ਦੇ ਮਸ਼ਹੂਰ ਮੰਦਿਰਾਂ ‘ਚੋਂ ਇੱਕ ਅਕਸ਼ਰਧਾਮ ਮੰਦਿਰ ਵਿੱਚ ਉਨ੍ਹਾਂ ਅਰਦਾਸ ਕੀਤੀ ਸੀ।