5 ਜਨਵਰੀ ਨੂੰ ਪੈਣਗੀਆਂ NRI ਸਭਾ ਪੰਜਾਬ ਦੇ ਪ੍ਰਧਾਨ ਦੀਆਂ ਵੋਟਾਂ, 27 ਅਕਤੂਬਰ ਤੱਕ ਮੈਂਬਰਸ਼ਿਪ ਲਵੋ – Punjabi News

5 ਜਨਵਰੀ ਨੂੰ ਪੈਣਗੀਆਂ NRI ਸਭਾ ਪੰਜਾਬ ਦੇ ਪ੍ਰਧਾਨ ਦੀਆਂ ਵੋਟਾਂ, 27 ਅਕਤੂਬਰ ਤੱਕ ਮੈਂਬਰਸ਼ਿਪ ਲਵੋ

Updated On: 

20 Oct 2023 15:43 PM

ਪੰਜਾਬ ਸਰਕਾਰ ਦੀ ਤੈਅ ਕੀਤੀ ਗਈ ਮਿਤੀ ਅਨੁਸਾਰ ਹੁਣ ਐੱਨਆਰਆਈ ਸਭਾ ਪੰਜਾਬ ਦੇ ਪ੍ਰਧਾਨ ਦੀਆਂ ਵੋਟਾਂ ਪੰਜ ਜਨਵਰੀ ਨੂੰ ਪਾਈਆਂ ਜਾਣਗੀਆਂ। ਇਹ ਜਾਣਕਾਰੀ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸਹਿ-ਕਾਰਜਕਾਰੀ ਡਾਇਰੈਕਟਰ, ਐਨ.ਆਰ.ਆਈ. ਸਭਾ ਪੰਜਾਬ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਚੋਣਾਂ ਵਿੱਚ ਵੋਟ ਪਾਉਣ ਲਈ ਆਉਣ ਵਾਲੇ ਮੈਂਬਰ ਆਪਣੇ ਨਾਲ ਪਾਸਪੋਰਟ ਜਾਂ ਵੋਟਿੰਗ ਸਮੇਂ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਪਛਾਣ ਪੱਤਰ ਨਾਲ ਲਿਆਉਣਾ ਹੋਵੇਗਾ।

5 ਜਨਵਰੀ ਨੂੰ ਪੈਣਗੀਆਂ NRI ਸਭਾ ਪੰਜਾਬ ਦੇ ਪ੍ਰਧਾਨ ਦੀਆਂ ਵੋਟਾਂ, 27 ਅਕਤੂਬਰ ਤੱਕ ਮੈਂਬਰਸ਼ਿਪ ਲਵੋ
Follow Us On

ਐੱਨਆਰਆਈ ਨਿਊਜ। ਪ੍ਰਵਾਸੀ ਭਾਰਤੀਆਂ ਦੀ ਸੰਸਥਾ ਐਨਆਰਆਈ ਸਭਾ ਪੰਜਾਬ (NRI Sabha Punjab) ਦਾ ਕਾਰਜਕਾਲ ਮਾਰਚ ਮਹੀਨੇ ਖਤਮ ਹੋ ਗਿਆ। ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਸਰਕਾਰ ਦੇ ਹੁਕਮਾਂ ‘ਤੇ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਐਨਆਰਆਈ ਸਭਾ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਨਆਰਆਈ ਸਭਾ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਅਗਲੇ ਸਾਲ 5 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ।

ਚੋਣ ਨਤੀਜੇ ਵੀ ਉਸੇ ਦਿਨ ਐਲਾਨੇ ਜਾਣਗੇ। ਏਡੀਸੀ ਵਰਿੰਦਰਪਾਲ ਸਿੰਘ ਡਾਇਰੈਕਟਰ, (Director) ਐਨ.ਆਰ.ਆਈ. ਸਭਾ ਪੰਜਾਬ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਚੋਣਾਂ ਵਿੱਚ ਵੋਟ ਪਾਉਣ ਲਈ ਆਉਣ ਵਾਲੇ ਮੈਂਬਰ ਆਪਣੇ ਨਾਲ ਪਾਸਪੋਰਟ, ਐਨ.ਆਰ.ਆਈ. ਸਭਾ ਪੰਜਾਬ ਜਾਂ ਐਨ.ਆਰ.ਆਈ. ਸਭਾ ਦੀ ਜ਼ਿਲ੍ਹਾ ਇਕਾਈ ਨਾਲ ਲੈ ਕੇ ਆਉਣ। ਵੋਟਿੰਗ ਸਮੇਂ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਪਛਾਣ ਪੱਤਰ ਨਾਲ ਲਿਆਉਣਾ ਹੋਵੇਗਾ।

27 ਅਕਤੂਬਰ ਤੱਕ ਮੈਂਬਰਸ਼ਿਪ ਲਵੋ-ਏਡੀਸੀ

ਏਡੀਸੀ ਵਰਿੰਦਰਪਾਲ ਸਿੰਘ ਬਾਜਵਾ (Bajwa) ਨੇ ਦੱਸਿਆ ਕਿ ਚੋਣਾਂ ਵਿੱਚ ਭਾਗ ਲੈਣ ਵਾਲੇ ਮੈਂਬਰ ਜੋ ਅਜੇ ਤੱਕ ਐਨਆਰਆਈ ਸਭਾ ਪੰਜਾਬ ਦੇ ਮੈਂਬਰ ਨਹੀਂ ਹਨ ਉਹ 27 ਅਕਤੂਬਰ ਤੱਕ ਆਪਣੀ ਰਜਿਸਟਰੇਸ਼ਨ ਕਰਵਾ ਕੇ ਮੈਂਬਰਸ਼ਿਪ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਉਹੀ ਪ੍ਰਵਾਸੀ ਭਾਰਤੀ ਹੀ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨ, ਜਿਨ੍ਹਾਂ ਦੇ ਨਾਂ ਸਭਾ ਵਿੱਚ ਦਰਜ ਹਨ ਅਤੇ ਚੋਣਾਂ ਸਮੇਂ ਦਰਜ ਦਸਤਾਵੇਜ਼ਾਂ ਤੋਂ ਇਲਾਵਾ ਹੋਰ ਕੋਈ ਵੀ ਸ਼ਨਾਖਤੀ ਕਾਰਡ ਸਵੀਕਾਰ ਨਹੀਂ ਕੀਤਾ ਜਾਵੇਗਾ।

Exit mobile version