ਹੁਸ਼ਿਆਰਪੁਰ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ, ਚਾਰ ਸਾਲ ਬਾਅਦ ਮਿਲੇ ਸਨ ਸਾਰੇ ਭਰਾ,ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ
ਹੁਸ਼ਿਆਪੁਰ ਦੇ ਵੀ ਇੱਕ ਨੌਜਵਾਨ ਦੀ ਕੈਨੇਡਾ ਵਿਖੇ ਮੌਤ ਹੋ ਗਈ। ਇਸਨੂੰ ਵੀ ਦਿਲ ਦਾ ਤੌਰਾ ਪਿਆ। ਮ੍ਰਿਤਕ ਚਾਰ ਸਾਲ ਆਪਣੇ ਭਰਾਵਾਂ ਨਾਲ ਟਰਾਂਟੋ ਵਿਖੇ ਮਿਲਿਆ ਸੀ ਪਰ ਸਵੇਰੇ ਜਦੋਂ ਉਸਨੂੰ ਉਸਦੇ ਭਰਾ ਉਠਾਉਣ ਲੱਗੇ ਤਾਂ ਉਹ ਜਾਗਿਆ ਹੀ ਨਹੀਂ। ਇਸ ਤੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

NRI NEWS: ਕੈਨੇਡਾ ਦੇ ਟੋਰਾਂਟੋ (Toronto) ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਥੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਮੌਦ ਦੀ ਖਬਰ ਸੁਣਦਿਆਂ ਹੀ ਪੂਰਾ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮ੍ਰਿਤਕ ਦਾ ਨਾਂਅ ਕਰਨਵੀਰ ਸਿੰਘ ਹੈ ਜਿਸਦੀ ਉਮਰ ਕਰੀਬ 23 ਸਾਲ ਦੱਸੀ ਜਾ ਰਹੀ ਹੈ।
ਕਰਨਵੀਰ ਸਿੰਘ ਚਾਚਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਚਾਰ ਸਾਲ ਤੋਂ ਕੈਨੇਡਾ ਵਿਖੇ ਪੜਾਈ ਕਰ ਰਿਹਾ ਸੀ ਉਨ੍ਹਾਂ ਦਾ ਪਰਿਵਾ ਵੀ ਕੈਨੇਡਾ (Canada) ਵਿਖੇ ਹੀ ਰਹਿ ਰਿਹਾ ਸੀ। ਤੇ ਹੁਣ ਉਹ ਸਾਰੇ ਭਰਾ ਟੋਰਾਂਟੇ ਵਿਖੇ ਕਾਫੀ ਸਾਲਾਂ ਬਾਅਦ ਇੱਕਠੇ ਹੋਏ ਸਨ। ਪਰ ਸੁੱਤੇ ਪਏ ਕਰਨਵੀਰ ਸਿੰਘ ਨੂੰ ਜਦੋਂ ਉਸਦੇ ਭਰਾ ਜਗਾਉਣ ਲੱਗੇ ਤਾ ਉਹ ਉਠਿਆ ਨਹੀਂ।
ਡਾਕਟਰਾਂ ਨੇ ਮ੍ਰਿਤਕ ਐਲਾਨਿਆ
ਉਸੇ ਦੌਰਾਨ ਕਰਨਵੀਰ ਸਿੰਘ ਨੂੰ ਹਸਪਤਾਲ (Hospital) ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਡੈਂਡ ਐਲਾਨ ਦਿੱਤਾ। ਮ੍ਰਿਤਕ ਕਰਨਵੀਰ ਸਿੰਘ ਦੇ ਚਾਰਾ ਨੇ ਦੱਸਿਆ ਕਿ ਫੇਰ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਕਰਨਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸਨੂੰ ਭਾਰਤ ਭੇਜ ਦਿੱਤਾ ਜਾਵੇਗਾ।
ਪਿਤਾ ਦੀ 2010 ‘ਚ ਹੋਈ ਸੀ ਮੌਤ
ਮ੍ਰਿਤਕ ਕਰਨਵੀਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਪੰਜਾਬ ਵਿਜੀਲੈਂਸ ਵਿੱਚ ਨੌਕਰੀ ਕਰਦੇ ਸਨ। ਹੁਣ ਕਰਨਵੀਰ ਸਿੰਘ ਹੀ ਆਪਣੀ ਮਾਤਾ ਦਾ ਇੱਕਲੌਤਾ ਸਹਾਰਾ ਸੀ ਤੇ ਉਸਦੀ ਵੀ ਮੌਤ ਹੋ ਗਈ। ਹੁਣ ਤੱਕ ਕੈਨੇਡਾ ‘ਚ ਕਈ ਪੰਜਾਬੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।