ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ 17 ਸਾਲ ਦੇ ਇੱਕ ਸਿੱਖ ਮੁੰਡੇ ਦੀ ਸੜਕ ਹਾਦਸੇ ਵਿੱਚ ਮੌਤ

Published: 

16 Jan 2023 19:16 PM

ਜਾਨ ਗਵਾਉਣ ਵਾਲੇ ਮੁੰਡੇ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਸਰੇ ਦੇ ਟਮਾਨਵਿਸ ਸੈਕੰਡਰੀ ਸਕੂਲ ਵਿਚ ਪੜ੍ਹਦਾ ਸੀ ਅਤੇ ਪੜ੍ਹਾਈ-ਲਿਖਾਈ ਵਿੱਚ ਬੜਾ ਹੋਨਹਾਰ ਸੀ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ 17 ਸਾਲ ਦੇ ਇੱਕ ਸਿੱਖ ਮੁੰਡੇ ਦੀ ਸੜਕ ਹਾਦਸੇ ਵਿੱਚ ਮੌਤ

ਹਾਦਸਾ (ਸੰਕੇਤਕ ਤਸਵੀਰ)

Follow Us On

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇਕ 17 ਸਾਲ ਦੇ ਸਿਖ ਮੁੰਡੇ ਦੀ ਮੌਤ ਹੋ ਗਈ ਜਦੋਂ ਉਹ ਆਪਣੀ ਕਾਰ ਤੇ ਨਿਯੰਤਰਣ ਨਹੀਂ ਸੀ ਰਖ ਸਕਿਆ। ਤਰਨ ਲਾਲ ਨਾਂ ਦਾ ਇਹ ਸਿੱਖ ਮੁੰਡਾ ਜਿਸ ਕਾਰ ਵਿਚ ਆਪਣੇ ਘਰ ਪਰਤ ਰਿਹਾ ਸੀ, ਉਹ ਕਾਰ ਬ੍ਰਿਟਿਸ਼ ਕੋਲੰਬੀਆ ਦੇ ਫ਼ਰੇਜ਼ਰ ਹਾਈ ਤੋਂ ਥੱਲੇ ਡਿੱਗ ਪਈ। ਬੀਤੀ 7 ਜਨਵਰੀ ਨੂੰ ਵਾਪਰਿਆ ਇਹ ਜਾਨਲੇਵਾ ਸੜਕ ਹਾਦਸਾ ਇਸ ਕਦਰ ਖੌਫ਼ਨਾਕ ਸੀ ਕਿ ਹਾਦਸੇ ਦੀ ਸ਼ਿਕਾਰ ਕਾਰ ਨੇ ਉਥੇ ਸੜਕ ਕਿਨਾਰੇ ਲੱਗ਼ੀ ਰੋਕ ਅਤੇ ਇੱਕ ਰੁੱਖ ਨੂੰ ਤਹਿਸ-ਨਹਿਸ ਕਰ ਦਿੱਤਾ ਸੀ।

ਤਰਨ ਲਾਲ ਦੀ ਮਾਤਾ ਸਰਬਜੀਤ ਨਨਾਰਾ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਤੋਂ ਕੁਝ ਮਿੰਟ ਪਹਿਲਾਂ ਹੀ ਉਹਨਾਂ ਦੀ ਆਪਣੇ ਪੁੱਤਰ ਨਾਲ ਗੱਲ ਹੋ ਰਹੀ ਸੀ। ਉਹਨਾਂ ਦੇ ਮੁਤਾਬਿਕ, ‘ਉਸ ਤੋਂ ਬਾਅਦ ਮੈਂ ਫ਼ੋਨ ਬੰਦ ਕਰਕੇ ਇਸ਼ਨਾਨ ਘਰ ਵਿੱਚ ਚਲੀ ਗਈ ਸੀ। ਉਹਨਾਂ ਦੇ ਮੁਤਾਬਿਕ, ਹਾਦਸੇ ਦੇ ਸਮੇਂ ਇਲਾਕੇ ਵਿੱਚ ਬੜਾ ਤੇਜ਼ ਮੀਂਹ ਪੈ ਰਿਹਾ ਸੀ ਅਤੇ ਇਸ ਤੋਂ ਇਲਾਵਾ ਹਾਦਸੇ ਦੀ ਕਿਸੇ ਹੋਰ ਵਜਾਹ ਦਾ ਪਤਾ ਨਹੀਂ।

ਜਾਨ ਗਵਾਉਣ ਵਾਲੇ ਮੁੰਡੇ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਸਰੇ ਦੇ ਟਮਾਨਵਿਸ ਸੈਕੰਡਰੀ ਸਕੂਲ ਵਿਚ ਪੜ੍ਹਦਾ ਸੀ ਅਤੇ ਪੜ੍ਹਾਈ-ਲਿਖਾਈ ਵਿੱਚ ਬੜਾ ਹੋਨਹਾਰ ਸੀ। ਉਸ ਨੂੰ ਖੇਡਣ ਦਾ ਬੜਾ ਸ਼ੋਂਕ ਸੀ। GoFundMe ਨਾਂ ਵਾਲੇ ਇੱਕ ਫੰਡਰੇਜ਼ਰ ਵੱਲੋਂ ਉਸ ਨੂੰ ‘ਪਿਆਰਾ ਪੁੱਤਰ, ਧਿਆਨ ਰੱਖਣ ਵਾਲਾ ਵੱਡਾ ਭਰਾ, ਇੱਕ ਚੰਗਾ ਮਿੱਤਰ ਅਤੇ ਆਪਣੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਵਾਸਤੇ ਇਕ ਆਦਰਸ਼ ਮੁੰਡਾ ਦੱਸਿਆ ਗਿਆ ਹੈ।