ਯੂਕੇ ਵਿੱਚ ਹਾਕੀ ਸਟਿਕ ਨਾਲ ਹਾਊਸਿੰਗ ਕਲੋਨੀ ਦੇ ਦਫ਼ਤਰ ਦੀ ਖਿੜਕੀ ਦਾ ਕੱਚ ਭੰਨਣ ਵਾਲੇ ਸਿੱਖ ਵਿਅਕਤੀ ਨੂੰ ਸਜ਼ਾ
ਉਥੇ ਦੀ ਅਦਾਲਤੀ ਕਾੱਰਵਾਈ ਹੇਠ ਸੁਣਵਾਈ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ 7 ਸਤੰਬਰ ਨੂੰ ਜੋਤਤਿੰਦਰ ਸਿੰਘ ਨੇ ਆਪਣੀ ਕਾਰ ਉੱਤੇ ਗ਼ਲਤ ਸਲਾਟ ਵਿੱਚ ਕਾਰ ਖੜੀ ਕਰਨ ਕਰਕੇ ਚਸਪਾਂ ਕੀਤਾ ਨੋਟਿਸ ਵੇਖ ਕੇ ਭੜਕਦੇ ਹੋਏ ਹਾਕੀ ਸਟਿਕ ਨਾਲ ਲੀਸੇਸਟਰ ਸਿਟੀ ਸੈਂਟਰ ਸਥਿਤ ਦੀ ਮੋਨਫੋਰਟ ਹਾਊਸਿੰਗ ਵਿੱਚ ਬਣੇ ਗੇਟ ਕੀਪਰ ਦੇ ਕਮਰੇ ਦੀ ਖਿੜਕੀ ਦਾ ਕੱਚ ਭੰਨ ਦਿੱਤਾ ਸੀ
ਲੰਦਨ: ਯੂਕੇ ਦੇ ਰਹਿਣ ਵਾਲੇ 48 ਸਾਲ ਦੇ ਇੱਕ ਸਿੱਖ ਵਿਅਕਤੀ ‘ਤੇ ਅਦਾਲਤ ਵੱਲੋਂ ਜੁਰਮਾਨਾ ਠੋਕਿਆ ਗਿਆ ਹੈ ਅਤੇ ਹਾਕੀ ਸਟਿਕ ਨਾਲ ਉਥੇ ਦੀ ਇੱਕ ਹਾਊਸਿੰਗ ਇਮਾਰਤ ਦੇ ਗੇਟ ਕੀਪਰ ਦੇ ਕਮਰੇ ਦੀ ਖਿੜਕੀ ਦਾ ਕੱਚ ਭੰਨਣ ਸਹਿਤ ਕਈ ਹੋਰ ਜੁਰਮਾਂ ਵਿੱਚ ਉਸਨੂੰ ਸਜ਼ਾ ਸੁਣਾਈ ਗਈ ਹੈ। ਉਥੇ ਲੀਸੇਸਟਰ ਦੀ ਮਾਰਸਟਨ ਰੋਡ ਦੇ ਰਹਿਣ ਵਾਲੇ ਜੋਤਤਿੰਦਰ ਸਿੰਘ ਨੂੰ ਇਹਨਾਂ ਸਾਰਿਆਂ ਜੁਰਮਾਂ ਵਿੱਚ ਕੁਲ 480 ਪੌਂਡ ਦਾ ਜੁਰਮਾਨਾ ਲਾਉਂਦਿਆਂ 192 ਪੌਂਡ ਦਾ ਵਿਕਟਿਮ ਸਰਚਾਰਜ ਅਤੇ 85 ਪੌਂਡ ਦਾ ਅਦਾਲਤੀ ਖਰਚ ਅਦਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਲੀਸੇਸਟਰ ਦੀ ਅਦਾਲਤ ਵੱਲੋਂ ਇਸ ਸਿੱਖ ਵਿਅਕਤੀ ‘ਤੇ 22 ਹਫ਼ਤੇ ਵਾਸਤੇ ਗੱਡੀ ਚਲਾਉਣ ਤੇ ਵੀ ਪਬੰਦੀ ਲਗਾ ਦਿੱਤੀ ਗਈ ਹੈ, ਕਿਓਂ ਕਿ ਉਸ ਵੱਲੋਂ ਉਥੇ ਆਪਣਾ ਜੁਰਮ ਮੰਨ ਲਿਆ ਗਿਆ ਸੀ।
ਉਥੇ ਦੀ ਅਦਾਲਤੀ ਕਾੱਰਵਾਈ ਦੀ ਸੁਣਵਾਈ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ 7 ਸਤੰਬਰ ਨੂੰ ਜੋਤਤਿੰਦਰ ਸਿੰਘ ਨੇ ਆਪਣੀ ਕਾਰ ਉੱਤੇ ਗ਼ਲਤ ਸਲਾਟ ਵਿੱਚ ਖੜੀ ਕਰਨ ਕਰਕੇ ਚਸਪਾਂ ਕੀਤਾ ਨੋਟਿਸ ਵੇਖ ਕੇ ਭੜਕਦੇ ਹੋਏ ਹਾਕੀ ਸਟਿਕ ਨਾਲ ਲੀਸੇਸਟਰ ਸਿਟੀ ਸੈਂਟਰ ਸਥਿਤ ਦੀ ਮੋਨਫੋਰਟ ਹਾਊਸਿੰਗ ਵਿੱਚ ਬਣੇ ਗੇਟ ਕੀਪਰ ਦੇ ਕਮਰੇ ਦੀ ਖਿੜਕੀ ਦਾ ਕੱਚ ਭੰਨ ਦਿੱਤਾ ਸੀ। ਪੁਲਿਸ ਰਿਪੋਰਟ ਦੇ ਮੁਤਾਬਕ, ਉਸ ਵੇਲੇ ਦੀ ਮੋਨਫੋਰਟ ਹਾਊਸਿੰਗ ਦੇ ਰਹਿਣ ਵਾਲੇ ਜਤਿੰਦਰ ਸਿੰਘ ਨੇ ਜਦੋਂ ਆਪਣੀ ਕਾਰ ਖੜੀ ਕਰਨ ਡੀ ਥਾਂ ‘ਤੇ ਕਿਸੀ ਹੋਰ ਦੀ ਕਾਰ ਖੜੀ ਵੇਖੀ ਤਾਂ ਉਹਨਾਂ ਨੇ ਆਪਣੀ ਕਾਰ ਕਿਸੇ ਹੋਰ ਦੇ ਕਾਰ ਸਲਾਟ ਵਿੱਚ ਖੜੀ ਕਰ ਦਿੱਤੀ। ਇਸ ਤੋਂ ਬਾਅਦ ਉੱਥੇ ਇਮਾਰਤ ਦੇ ਗੇਟ ਕੀਪਰ ਨੇ ਜੋਤਤਿੰਦਰ ਸਿੰਘ ਨੂੰ ਇਸ ਤਰਾਹ ਗ਼ਲਤ ਸਲਾਟ ‘ਤੇ ਕਾਰ ਖੜੀ ਕਰਨ ਦੀ ਚੇਤਾਵਨੀ ਦਿੰਦਿਆਂ ਉਹਨਾਂ ਦੀ ਕਾਰ ਤੇ ਇੱਕ ਕਾਗਜ਼ ਦੇ ਟੁਕੜੇ ‘ਤੇ ਇਸ ਗੱਲ ਦਾ ਨੋਟਿਸ ਲਿਖਕੇ ਚਸਪਾਂ ਕਰ ਦਿੱਤਾ ਸੀ। ਇਹ ਵੇਖ ਕੇ ਜੋਤਤਿੰਦਰ ਸਿੰਘ ਭੜਕ ਗਏ ਅਤੇ ਜਾ ਕੇ ਆਪਣੇ ਫਲੈਟ ਤੋਂ ਹਾਕੀ ਦੀ ਸਟਿਕ ਲਾਕੇ ਉੱਥੇ ਗੇਟ ਕੀਪਰ ਆਫ਼ਿਸ ਦੀ ਖਿੜਕੀ ਦਾ ਕੱਚ ਭੰਨ ਦਿੱਤਾ।
ਉਹਨਾਂ ਦੀ ਇਸ ਹਰਕਤ ਕਰਕੇ 2000 ਪੌਂਡ ਦਾ ਨੁਕਸਾਨ ਹੋਇਆ। ਅਦਾਲਤ ਨੂੰ ਦੱਸਿਆ ਗਿਆ ਕਿ ਜੋਤਤਿੰਦਰ ਸਿੰਘ ਨੂੰ ਦੀ ਮੋਨਫੋਰਟ ਹਾਊਸਿੰਗ ਤੋਂ ਕੱਢ ਕੇ ਬਾਹਰ ਕਰ ਦਿੱਤਾ ਗਿਆ ਹੈ ਅਤੇ ਦੀ ਮੋਨਫੋਰਟ ਹਾਊਸਿੰਗ ਨੇ ਉਹਨਾਂ ‘ਤੇ ਮੁਕੱਦਮਾ ਦਰਜ ਕਰਾ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਸਾਲ 2004, 2010 ਅਤੇ 2011 ਵਿੱਚ ਵੀ ਜੋਤਤਿੰਦਰ ਸਿੰਘ ਨੂੰ ਡ੍ਰਿੰਕ ਡਰਾਵਿੰਗ ਸਮੇਤ ਕਈ ਹੋਰ ਜੁਰਮਾਂ ਵਿੱਚ ਵੀ ਦੋਸ਼ੀ ਠਹਰਾਇਆ ਗਿਆ ਸੀ।