ਲੰਦਨ ਵਿੱਚ ਸਿੱਖ ਵਿਅਕਤੀ ਪਿਤਾ ਦੀ ਹੱਤਿਆ ਦਾ ਦੋਸ਼ੀ ਕਰਾਰ

Updated On: 

31 Jan 2023 12:49 PM IST

54 ਵਰ੍ਹਿਆਂ ਦੇ ਦੀਕਣ ਸਿੰਘ ਵਿਜ ਨੇ ਲੰਦਨ ਦੇ ਸਾਊਥ ਗੇਟ ਇਲਾਕੇ ਵਿੱਚ ਆਪਣੇ ਘਰ ਦੇ ਅੰਦਰ 30 ਅਕਤੂਬਰ 2021 ਨੂੰ ਆਪਣੇ 86 ਵਰ੍ਹਿਆਂ ਦੇ ਪਿਤਾ ਅਰਜਨ ਸਿੰਘ ਵਿਜ ਦੀ ਹੱਤਿਆ ਕਰ ਦਿੱਤੀ ਸੀ, ਹੁਣ ਅਦਾਲਤ ਵਿੱਚ ਜੱਜ ਨੇ 10 ਫਰਵਰੀ ਤੱਕ ਦੀਕਣ ਸਿੰਘ ਦੀ ਸਜ਼ਾ ਮੁਲਤਵੀ ਕਰਦੇ ਹੋਏ ਉਸ ਨੂੰ ਹਿਰਾਸਤ ਵਿਚ ਭੇਜ ਦਿੱਤਾ ਹੈ

ਲੰਦਨ ਵਿੱਚ ਸਿੱਖ ਵਿਅਕਤੀ ਪਿਤਾ ਦੀ ਹੱਤਿਆ ਦਾ ਦੋਸ਼ੀ ਕਰਾਰ

ਸੰਕੇਤਕ ਤਸਵੀਰ

Follow Us On
ਇੱਕ ਬ੍ਰਿਟਿਸ਼ ਭਾਰਤੀ ਸਿੱਖ ਵਿਅਕਤੀ ਨੂੰ ਦੋ ਸਾਲ ਪਹਿਲਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਹੀ ਪਿਤਾ ਦੇ ਸਿਰ ਵਿੱਚ ਸ਼ੈਮਪੇਨ ਦੀ ਬੋਤਲ ਮਾਰ ਕੇ ਹੱਤਿਆ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। 54 ਵਰ੍ਹਿਆਂ ਦੇ ਦੀਕਣ ਸਿੰਘ ਵਿਜ ਨੇ ਸਾਊਥ ਗੇਟ ਇਲਾਕੇ ਵਿੱਚ ਆਪਣੇ ਘਰ ਦੇ ਅੰਦਰ 30 ਅਕਤੂਬਰ 2021 ਨੂੰ ਆਪਣੇ 86 ਵਰ੍ਹਿਆਂ ਦੇ ਪਿਤਾ ਅਰਜਨ ਸਿੰਘ ਵਿਜ ਦੀ ਹੱਤਿਆ ਕਰ ਦਿੱਤੀ ਸੀ। ਹੁਣ ਅਦਾਲਤ ਵਿੱਚ ਜੱਜ ਨੇ 10 ਫਰਵਰੀ ਤੱਕ ਦੀਕਣ ਸਿੰਘ ਦੀ ਸਜ਼ਾ ਮੁਲਤਵੀ ਕਰਦੇ ਹੋਏ ਉਸ ਨੂੰ ਹਿਰਾਸਤ ਵਿਚ ਭੇਜ ਦਿੱਤਾ ਹੈ।

ਸਿਰ ਵਿੱਚ ਡੂੰਗੀ ਸੱਟ ਆਈ ਸੀ :

ਦੱਸਿਆ ਜਾਂਦਾ ਹੈ ਕਿ ਪੁਲਿਸ ਨੂੰ ਓਸ ਵੇਲੇ ਮੌਕਾ-ਏ-ਵਾਰਦਾਤ ਤੇ ਪੁੱਜਣ ਮਗਰੋਂ ਦੀਕਣ ਸਿੰਘ ਆਪਣੇ ਆਲੇ ਦੁਆਲੇ ਸ਼ੈਮਪੇਨ ਦੀਆਂ ਕਰੀਬ 100 ਬੋਤਲਾਂ ਨਾਲ ਘਿਰੇ ਨੰਗੀ ਹਾਲਤ ਵਿੱਚ ਮਿਲੇ ਸਨ; ਜਿਨ੍ਹਾਂ ਵਿਚੋਂ ਸ਼ਰਾਬ ਦੀ ਇੱਕ ਬੋਤਲ ਖੂਨ ਵਿੱਚ ਰੰਗੀ ਸੀ। ਉਸ ਵੇਲੇ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਸੀ, ਮੈਂ ਆਪਣੇ ਪਿਤਾ ਨੂੰ ਮਾਰ ਦਿੱਤਾ ਹੈ, ਮੈਂ ਉਨ੍ਹਾਂ ਦੇ ਸਿਰ ਵਿਚ ਸ਼ਰਾਬ ਦੀ ਇੱਕ ਬੋਤਲ ਮਾਰ ਦਿੱਤੀ ਹੈ। ਅਦਾਲਤ ਵਿੱਚ ਚੱਲੇ ਮੁਕੱਦਮੇ ਦੌਰਾਨ ਦੱਸਿਆ ਗਿਆ ਸੀ ਕਿ ਦੀਕਣ ਸਿੰਘ ਦੇ ਪਿਤਾ ਦੀ ਲਾਸ਼ ਉਹਨਾਂ ਦੇ ਹੀ ਬੈਡਰੂਮ ਦੇ ਫ਼ਰਸ਼ ਉੱਤੇ ਪਈ ਸੀ ਅਤੇ ਉਹਨਾਂ ਦੇ ਸਿਰ ਵਿੱਚ ਡੂੰਗੀ ਸੱਟ ਆਈ ਸੀ। ਅਦਾਲਤ ਨੂੰ ਅੱਗੇ ਦੱਸਿਆ ਗਿਆ ਕਿ ਪੀੜਤ ਦੇ ਚਿਹਰੇ ਅਤੇ ਸਿਰ ਤੇ ਸ਼ੈਮਪੇਨ ਦੀ ਇੱਕ ਭਰੀ ਹੋਈ ਬੋਤਲ ਨਾਲ ਬਾਰ ਬਾਰ ਹਮਲਾ ਕੀਤਾ ਗਿਆ ਸੀ ਜਿਸ ਕਰਕੇ ਉਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ ਸੀ। ਪੀੜਿਤ ਉਸ ਵੇਲੇ ਹੀ ਮਰਨ ਵਾਲੇ ਹੋ ਗਏ ਸਨ। ਅਸਲ ਵਿੱਚ ਦੀਕਣ ਸਿੰਘ ਆਪਣੇ ਪਾਰਿਵਾਰਿਕ ਕੰਮ-ਧੰਦੇ ਵਿੱਚ ਆਪਣੇ ਪਿਤਾ ਦਾ ਹੱਥ ਵਟਾਉਂਦਾ ਸੀ ਪਰ ਕੋਵਿਡ ਮਾਹਮਾਰੀ ਦੌਰਾਨ ਉਨ੍ਹਾਂ ਨੂੰ ਸ਼ਰਾਬ ਦਾ ਤਗੜਾ ਚਸਕਾ ਲੱਗ ਗਿਆ ਸੀ। ਪੁਲਿਸ ਨੂੰ ਉਸ ਵੇਲੇ ਮੌਕਾ-ਏ-ਵਾਰਦਾਤ ਤੋਂ ਸ਼ੈਮਪੇਨ ਦੀਆਂ 100, ਐਮਾਜ਼ੋਨ ਤੋਂ ਮੰਗਾਏ ਵਿਸਕੀ ਦੀ ਬੋਤਲਾਂ ਦੇ 10 ਡੱਬੇ ਅਤੇ ਸਕੌਚ ਦੀ ਇੱਕ ਖਾਲੀ ਬੋਤਲ ਬੈਡ ਤੇ ਪਈ ਮਿਲੀ ਸੀ।

ਯੂਗਾਂਡਾ ਤੋਂ ਬ੍ਰਿਟੇਨ ਆਕੇ ਵਸੇ ਸੀ :

ਯੂਗਾਂਡਾ ਤੋਂ ਆਪਣੇ ਪਰਿਵਾਰ ਨਾਲ ਬ੍ਰਿਟੇਨ ਆਕੇ ਵੱਸਣ ਵਾਲੇ ਦੀਕਣ ਸਿੰਘ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਭੁੱਲਣ ਦੀ ਬੀਮਾਰੀ ਹੈ; ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਸੀ। ਉਹਨੇ ਮੰਨਿਆ ਸੀ ਕਿ ਪਿਤਾ ਦੀ ਹੱਤਿਆ ਕਰਨ ਤੋਂ ਕੁਝ ਘੰਟਿਆਂ ਪਹਿਲਾਂ ਉਸ ਨੇ ਵਿਸਕੀ ਦੇ ਪੇਗ ਲਏ ਸੀ।