ਪੰਜਾਬ ਦੇ ਸਾਬਕਾ ਪੁਲਿਸ ਕੈਟ ਪਿੰਕੀ ਦੀ ਮੌਤ, ਡੇਂਗੂ ਨੇ ਲਈ ਜਾਨ

Updated On: 

25 Oct 2023 18:18 PM

Gurmeet Singh Pinki Cat : ਗੁਰਮੀਤ ਸਿੰਘ ਪਿੰਕੀ ਨੂੰ ਪੰਜਾਬ ਵਿੱਚ ਅੱਤਵਾਦ ਦੌਰਾਨ ਪੁਲਿਸ ਦਾ ਮੁਖਬਰ ਮੰਨਿਆ ਜਾਂਦਾ ਸੀ। ਜਿਸ ਨੂੰ ਬਾਅਦ ਵਿੱਚ ਥਾਣੇਦਾਰ ਬਣਾ ਦਿੱਤਾ ਗਿਆ। ਇਸ ਤੋਂ ਬਾਅਦ 2001 ਵਿੱਚ ਉਸ ਨੇ ਲੁਧਿਆਣਾ ਦੇ ਇੱਕ ਨੌਜਵਾਨ ਅਵਤਾਰ ਸਿੰਘ ਉਰਫ਼ ਗੋਲਾ ਨੂੰ ਸਿਰਫ਼ ਰਾਹ ਪੁੱਛਣ 'ਤੇ ਗੋਲੀ ਮਾਰ ਦਿੱਤੀ ਸੀ। ਇਸ ਦੋਸ਼ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ ਸੀ। ਹਾਲਾਂਕਿ ਕਿਸੇ ਤਰ੍ਹਾਂ ਉਹ 7 ਸਾਲ ਬਾਅਦ ਹੀ ਜੇਲ ਤੋਂ ਬਾਹਰ ਆ ਗਿਆ।

ਪੰਜਾਬ ਦੇ ਸਾਬਕਾ ਪੁਲਿਸ ਕੈਟ ਪਿੰਕੀ ਦੀ ਮੌਤ, ਡੇਂਗੂ ਨੇ ਲਈ ਜਾਨ
Follow Us On

ਪੰਜਾਬ ਦੇ ਬਹੁਚਰਚਿਤ ਪੁਲਿਸ ਕੈਟ ਗੁਰਮੀਤ ਪਿੰਕੀ ਦੀ ਮੌਤ ਹੋ ਗਈ ਹੈ। ਪਿੰਕੀ ਨੂੰ ਡੇਂਗੂ ਹੋ ਗਿਆ ਸੀ ਜਿਸ ਕਾਰਨ ਉਸ ਦੇ ਪਲੇਟਲੈਟਸ ਘੱਟ ਗਏ ਸਨ। ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਖਰੜ ਨੇੜੇ ਸਰਹਿੰਦ ਵਿੱਚ ਬਣੇ ਫਾਰਮ ਹਾਊਸ ਵਿੱਚ ਰਹਿੰਦਾ ਸੀ। ਪਿੰਕੀ ਦਾ ਅੰਤਿਮ ਸੰਸਕਾਰ ਉਸ ਦੀ ਬੇਟੀ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਪਿੰਕੀ ਕੈਟ ਨੇ ਸਾਬਕਾ ਸੀਐਮ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਜਿਸ ਲਈ ਉਸ ਨੂੰ ਮੈਡਲ ਵੀ ਮਿਲਿਆ ਸੀ।

ਡੀਜੀਪੀ ਸੁਮੇਧ ਸੈਣੀ ਦੇ ਕਰੀਬੀ ਰਹੇ ਹਨ ਪਿੰਕੀ

ਪਿੰਕੀ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਕਰੀਬੀ ਮੰਨਿਆ ਜਾਂਦਾ ਸੀ। ਲੁਧਿਆਣਾ ਰੇਂਜ ਦੇ ਆਈਜੀ ਰਹੇ ਗੁਰਿੰਦਰ ਸਿੰਘ ਢਿੱਲੋਂ ਨੇ ਪਿੰਕੀ ਨੂੰ ਪੁਲਿਸ ਸੇਵਾ ਵਿੱਚ ਬਹਾਲ ਕਰ ਦਿੱਤਾ ਸੀ। ਪਰ ਮੀਡੀਆ ‘ਚ ਖਬਰ ਆਉਣ ਤੋਂ ਬਾਅਦ ਰਾਤੋ-ਰਾਤ ਉਨ੍ਹਾਂ ਨੂੰ ਫਿਰ ਤੋਂ ਬਰਖਾਸਤ ਕਰ ਦਿੱਤਾ ਗਿਆ। ਪਿੰਕੀ ਨੇ ਪੁਲਿਸ ਬਹਾਦਰੀ ਮੈਡਲ ਵੀ ਜਿੱਤਿਆ ਸੀ।

ਕਤਲ ਕੇਸ ਵਿੱਚ ਨਾਂ ਆਉਣ ਦੇ ਬਾਅਦ ਤੋਂ ਹੀ ਪਿੰਕੀ ਵਿਵਾਦਾਂ ਵਿੱਚ ਆ ਗਿਆ। ਇੱਕ ਵਾਰ ਦਾਅਵਾ ਕੀਤਾ ਸੀ ਕਿ ਉਸ ਕੋਲ ਪੰਜਾਬ ਵਿੱਚ ਅੱਤਵਾਦ ਦੌਰਾਨ ਹੋਏ 52 ਝੂਠੇ ਮੁਕਾਬਲਿਆਂ ਦੇ ਸਬੂਤ ਹਨ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਗਰਮਾ ਗਈ ਸੀ।

ਕਤਲ ਕੇਸ ਵਿੱਚ ਦੋਸ਼ੀ ਪਾਏ ਜਾਣ ਤੇ ਹੋਈ ਸੀ ਉਮਰ ਕੈਦ

ਪਿੰਕੀ ਨੂੰ ਕਤਲ ਕੇਸ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ 7 ਸਾਲ 7 ਮਹੀਨਿਆਂ ਬਾਅਦ ਅਦਾਲਤ ਨੇ ਉਸ ਨੂੰ ਪੈਰੋਲ ਦੇ ਦਿੱਤੀ। ਜਿਸ ਤੋਂ ਬਾਅਦ ਉਹ 486 ਦਿਨ ਜੇਲ੍ਹ ਤੋਂ ਬਾਹਰ ਰਿਹਾ। ਪਿੰਕੀ ਪਹਿਲੀ ਵਾਰ 4 ਅਪ੍ਰੈਲ 2008 ਨੂੰ ਦੋ ਹਫ਼ਤਿਆਂ ਲਈ ਪੈਰੋਲ ‘ਤੇ ਬਾਹਰ ਆਇਆ ਸੀ। ਜਿਸ ਵਿੱਚ 52 ਦਿਨ ਦਾ ਵਾਧਾ ਕੀਤਾ ਗਿਆ ਅਤੇ 31 ਮਈ 2008 ਨੂੰ ਉਹ ਜੇਲ੍ਹ ਵਾਪਸ ਚਲਾ ਗਿਆ।

25 ਮਈ 2009 ਨੂੰ ਉਹ ਮੁੜ ਚਾਰ ਹਫ਼ਤਿਆਂ ਲਈ ਪੈਰੋਲ ‘ਤੇ ਬਾਹਰ ਆਇਆ। ਜਿਸ ਨੂੰ ਦੋ ਵਾਰ ਵਧਾਇਆ ਗਿਆ। ਫਿਰ ਪਿੰਕੀ ਕਰੀਬ 143 ਦਿਨ ਜੇਲ੍ਹ ਤੋਂ ਬਾਹਰ ਰਿਹਾ। ਇਸ ਤੋਂ ਬਾਅਦ ਉਹ 18 ਅਕਤੂਬਰ 2009 ਨੂੰ ਵਾਪਸ ਜੇਲ੍ਹ ਚਲਾ ਗਿਆ। ਇਸ ਤੋਂ ਬਾਅਦ ਉਸ ਨੂੰ 2011 ਤੋਂ 2012 ਤੱਕ ਤਿੰਨ ਵਾਰ ਜ਼ਮਾਨਤ ਮਿਲੀ ਅਤੇ 112 ਦਿਨ ਜੇਲ੍ਹ ਤੋਂ ਬਾਹਰ ਰਿਹਾ