ਲੁਧਿਆਣਾ ਬਸ ਸਟੈਂਡ ਨੇੜੇ ਲੁਟੇਰੇ ਨੂੰ ਲੋਕਾਂ ਨੇ ਕੁੱਟਿਆ, ਨਸ਼ਾ ਸੁਘਾਕੇ ਰਾਹਗੀਰ ਨੂੰ ਕੀਤਾ ਸੀ ਬੇਹੋਸ਼

rajinder-arora-ludhiana
Updated On: 

24 Sep 2023 18:08 PM

ਪੰਜਾਬ ਵਿੱਚ ਕ੍ਰਾਈਮ ਵੱਧਦਾ ਹੀ ਜਾ ਰਿਹਾ ਹੈ ਤੇ ਹੁਣ ਲੁਧਿਆਣਾ ਵਿੱਚ ਇੱਕ ਲੁਟੇਰੇ ਨੇ ਇੱਕ ਰਾਹਗੀਰ ਨੂੰ ਨਸ਼ਾ ਸੁਘਾਕੇ ਲੁੱਟਣ ਦੀ ਕੋਸ਼ਿਸ ਕੀਤੀ ਪਰ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ਼ਦਾ ਖੂਬ ਕੁਟਾਪਾ ਲਾਇਆ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰੇਗੀ।

ਲੁਧਿਆਣਾ ਬਸ ਸਟੈਂਡ ਨੇੜੇ ਲੁਟੇਰੇ ਨੂੰ ਲੋਕਾਂ ਨੇ ਕੁੱਟਿਆ, ਨਸ਼ਾ ਸੁਘਾਕੇ ਰਾਹਗੀਰ ਨੂੰ ਕੀਤਾ ਸੀ ਬੇਹੋਸ਼

ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਦੇ ਟਿਕਾਣਿਆਂ 'ਤੇ STF ਦੀ ਛਾਪੇਮਾਰੀ, 13 ਥਾਵਾਂ ਤੇ ਪਈ ਰੇਡ

Follow Us On

ਲੁਧਿਆਣਾ। ਪੰਜਾਬ ਦੇ ਲੁਧਿਆਣਾ (Ludhiana) ‘ਚ ਚਤਰ ਸਿੰਘ ਪਾਰਕ ਨੇੜੇ ਬੱਸ ਸਟੈਂਡ ਪੁਲ ‘ਤੇ ਦੇਰ ਰਾਤ ਹੰਗਾਮਾ ਹੋ ਗਿਆ। ਰਾਹਗੀਰਾਂ ਵੱਲੋਂ ਇੱਕ ਰਾਹਗੀਰ ਨੂੰ ਨਸ਼ੇ ਵਿੱਚ ਧੁੱਤ ਕਰ ਕੇ ਲੁੱਟਣ ਵਾਲੇ ਇੱਕ ਅਪਰਾਧੀ ਨੂੰ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਥੱਪੜਾਂ, ਮੁੱਕਿਆਂ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਨਸ਼ੀਲਾ ਪਦਾਰਥ ਪੀਣ ਨਾਲ ਬੇਹੋਸ਼ ਹੋ ਗਏ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਰਾਜ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਸਵਾਰੀ ਲੈ ਰਿਹਾ ਸੀ।

ਉਸ ਨੇ ਦੇਖਿਆ ਕਿ ਪੁਲ ‘ਤੇ ਇਕ ਵਿਅਕਤੀ ਬੁਰੀ ਤਰ੍ਹਾਂ ਅਤੇ ਬੇਹੋਸ਼ ਪਿਆ ਸੀ। ਕੁਝ ਲੋਕ ਉਸ ਦੀ ਕੁੱਟਮਾਰ ਕਰ ਰਹੇ ਸਨ। ਜਦੋਂ ਉਹ ਉਸ ਵਿਅਕਤੀ ਦੀ ਮਦਦ ਲਈ ਗਿਆ ਤਾਂ ਬਦਮਾਸ਼ ਭੱਜ ਗਏ ਪਰ ਉਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਇਕ ਬਦਮਾਸ਼ (Scoundrel) ਨੂੰ ਕਾਬੂ ਕਰ ਲਿਆ। ਜਦੋਂ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿੱਚੋਂ ਤਰਲ ਪਦਾਰਥ, ਸਪਿਰਿਟ ਅਤੇ ਹੋਰ ਕਈ ਨਸ਼ੀਲੇ ਪਦਾਰਥ ਬਰਾਮਦ ਹੋਏ।

ਲੁਟੇਰਾ ਭੱਜਣ ਲੱਗਾ ਪਰ ਫੜ੍ਹਕੇ ਲੋਕਾਂ ਨੇ ਕੁੱਟਿਆ

ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਨੇ ਰਾਹਗੀਰ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾਈ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਬਦਮਾਸ਼ਾਂ ਨੇ ਬੇਹੋਸ਼ ਵਿਅਕਤੀ ਤੋਂ ਮੋਬਾਈਲ ਅਤੇ ਨਕਦੀ ਖੋਹ ਲਈ। ਪੀੜਤ ਦੀ ਪਛਾਣ ਨਹੀਂ ਹੋ ਸਕੀ ਹੈ। ਉਸ ਨੂੰ ਤੁਰੰਤ ਪ੍ਰਾਈਵੇਟ ਡਾਕਟਰ ਕੋਲ ਭੇਜ ਦਿੱਤਾ ਗਿਆ।

ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਲੁਟੇਰੇ ਫਰਾਰ ਹੋ ਗਏ

ਇਲਾਕਾ ਵਾਸੀਆਂ ਅਨੁਸਾਰ ਬੱਸ ਸਟੈਂਡ ਦੇ ਪੁਲ ਤੇ ਰਾਤ ਸਮੇਂ ਮਜ਼ਦੂਰਾਂ ਵੱਲੋਂ ਅਕਸਰ ਹੀ ਲੁੱਟ-ਖੋਹ ਕੀਤੀ ਜਾਂਦੀ ਹੈ। ਹੁਣ ਤਾਂ ਹਾਲਾਤ ਇਹ ਬਣ ਗਏ ਹਨ ਕਿ ਦਿਨ-ਦਿਹਾੜੇ ਸ਼ਰੇਆਮ ਨਸ਼ਾ ਕਰਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪੁਲਿਸ (Police) ਨੇ ਕਈ ਵਾਰ ਇਸ ਇਲਾਕੇ ਵਿੱਚ ਛਾਪੇਮਾਰੀ ਕੀਤੀ ਹੈ ਪਰ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰ ਅਤੇ ਲੁਟੇਰੇ ਫਰਾਰ ਹੋ ਚੁੱਕੇ ਹਨ।

ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਐਸ.ਐਚ.ਓ

ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ। ਰਾਤ ਸਮੇਂ ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੁਲੀਸ ਦੀ ਗਸ਼ਤ ਵੀ ਵਧਾਈ ਜਾਵੇਗੀ।