ਪੰਜਾਬ ਦੀ ਧੀ ਨੇ ਰੋਸ਼ਨ ਕੀਤਾ ਨਾਂਅ, Royal Air Force Canada ‘ਚ ਮਿਲੀ ਨੌਕਰੀ
Jalandhar ਦੇ ਕਸਬਾ ਗੁਰਾਇਆ ਦੇ ਪਿੰਡ ਦੰਦੂਵਾਲ ਦੀ 29 ਸਾਲਾ ਕਰੀਮਨ ਬੇਗਮ ਸਟੱਡੀ ਵੀਜੇ ਤੇ ਕੈਨੇਡਾ ਗਈ ਸੀ ਤੇ ਉੱਥੇ ਵੱਡੀ ਪ੍ਰਾਪਤੀ ਕਰਦਿਆਂ ਉਸਦੀ ਕੈਨੇਡਾ ਦੀ ਰਾਇਲ ਏਅਰ ਫੋਰਸ ਵਿੱਚ ਚੋਣ ਕੀਤੀ ਗਈ। ਇਸ ਤਰ੍ਹਾਂ ਕਰੀਮਨ ਬੇਗਮ ਨੇ ਪਿੰਡ ਦੇਸ਼ ਤੇ ਪੰਜਾਬ ਦਾ ਨਾਂਅ ਕੈਨੇਡਾ ਵਿੱਚ ਰੋਸ਼ਨ ਕੀਤਾ ਹੈ।
NRI News। ਪੰਜਾਬ ਦੇ ਲੋਕ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਹਨ। ਸੰਘਰਸ਼ ਕਰਕੇ ਪੰਜਾਬ ਦੇ ਲੋਕ ਅਜਿਹੀਆਂ ਕਾਮਯਾਬੀਆਂ ਪ੍ਰਾਪਤ ਕਰ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਬਹੁਤ ਮਾਣ ਹੁੰਦਾ ਹੈ। ਕੁੱਝ ਏਸੇ ਤਰ੍ਹਾਂ ਦਾ ਹੀ ਜਲੰਧਰ (Jalandhar) ਦੇ ਕਸਬਾ ਗੁਰਾਇਆ ਦੇ ਪਿੰਡ ਦੰਦੂਵਾਲ ਦੀ ਇੱਕ 29 ਸਾਲਾ ਕੁੜੀ ਨੇ ਕੀਤਾ। ਕਮੀਨ ਬੇਗਮ ਨਾਂਅ ਦੀ ਇਹ ਸਟੱਡੀ ਵੀਜੇ ਤੇ ਕੈਨੇਡਾ ਗਈ ਸੀ।
ਤੇ ਏਸੇ ਦੌਰਾਨ ਬੇਗਮ ਨੇ ਕੈਨੇਡਾ ਵਿੱਚ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਿਲ ਕੀਤੀ। ਕਰੀਮਨ ਬੇਗਮ ਦੀ ਕੈਨੇਡਾ ਦੀ ਰਾਇਲ ਏਅਰ ਫੋਰਸ ਵਿੱਚ ਚੋਣ ਹੋਈ ਹੈ। ਜਿਸ ਨਾਲ ਉਸਨੇ ਮਾਪਿਆਂ ਸਣੇ ਪੰਜਾਬ ਅਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ।
2011 ਵਿੱਚ ਕੈਨੇਡਾ ਗਈ ਸੀ ਕਰੀਮਨ ਬੇਗਮ
ਕਰੀਮਨ 2011 ਚ 12ਵੀਂ ਪਾਸ ਕਰਕੇ ਆਈਲੈਟਸ ਕਰਨ ਤੋਂ ਬਾਅਦ ਕੈਨੇਡਾ (Canada) ਪੜ੍ਹਾਈ ਲਈ ਚਲੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਵੱਡੀ ਪ੍ਰਾਪਤੀ ਕਰਨਾ ਸੀ, ਹੁਣ ਉਸ ਦੀ ਰਾਇਲ ਏਅਰ ਫੋਰਸ ਵਿਚ ਚੋਣ ਹੋ ਗਈ ਹੈ, ਜਿਸ ਤੋਂ ਬਾਅਦ ਪੂਰਾ ਪਰਿਵਾਰ ਅਤੇ ਉਹ ਖੁੱਦ ਬਹੁਤ ਖੁਸ਼ ਹੈ। ਉਨ੍ਹਾਂ ਦੱਸਿਆ ਕਿ ਕਰੀਮਨ ਦੀ ਮਾਤਾ ਸ਼ਮਸ਼ਾਦ ਇੱਥੇ ਹੀ ਸੀ ਸਰਕਾਰੀ ਸਕੂਲ ਵਿੱਚ ਅਧਿਆਪਕਾ ਸਨ ਜੋ ਹੁਣ ਆਪਣੀ ਛੋਟੀ ਧੀ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ। ਜਦਕਿ ਉਸਦਾ ਪਿਤਾ ਸ਼ਮਸ਼ਾਦ ਅਲੀ ਸੀ.ਆਰ.ਪੀ.ਐਫ ਵਿੱਚ ਨੌਕਰੀ ਕਰਦਾ ਸੀ ਜੋ ਵਿਦੇਸ਼ ਚਲਾ ਗਿਆ ਸੀ। ਉਸਦੀ ਵੱਡੀ ਭੈਣ ਇੰਗਲੈਂਡ ਵਿੱਚ ਹੈ। ਕਰਮੀਨ ਬੇਗਮ ਦਾ ਛੋਟਾ ਭਰਾ ਪੁਰਤਗਾਲ ਵਿੱਚ ਹੈ ਪਰ ਉਹ ਕੈਨੇਡਾ ਵਿੱਚ ਇੱਕਲੀ ਹੀ ਰਹਿੰਦੀ ਹੈ ਤੇ ਉਸਨੇ ਮਿਹਨਤ ਕਰਕੇ ਇਹ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ