ਜਲੰਧਰ ਦੇ ਪਰਗਟ ਸਿੰਘ ਸੰਧੂ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਗਾਲਟ ਸ਼ਹਿਰ ਦੇ ਮੇਅਰ ਬਣੇ, ਪਿੰਡ ਵਾਸੀਆਂ ‘ਚ ਖੁਸ਼ੀ ਦਾ ਮਾਹੌਲ

Published: 

16 Dec 2023 21:04 PM

ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਜਿੱਤ ਦੇ ਝੰਡੇ ਲਹਰਾਉਂਦੇ ਹਨ। ਭਾਰਤੀ ਮੂਲ ਰਗਟ ਸਿੰਘ ਸੰਧੂ ਅਮਰੀਕਾ ਦੇ ਕੈਲੀਫੋਰਨੀਆ ਦੇ ਗਾਲਟ ਸ਼ਹਿਰ ਦੇ ਦੂਜੀ ਵਾਰ ਮੇਅਰ ਬਣੇ ਹਨ। ਉਨ੍ਹਾਂ ਦੇ ਮੇਅਰ ਬਣਨ ਤੋਂ ਬਾਅਦ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਗਟ ਸਿੰਘ ਨੂੰ ਪਹਿਲੀ ਵਾਰ ਦਸੰਬਰ 2019 ਵਿੱਚ ਗਾਲਟ ਸਿਟੀ ਦੇ ਮੇਅਰ ਨਿਯੁਕਤ ਕੀਤਾ ਗਿਆ ਸੀ। ਲੋਕਾਂ ਨੇ ਪਰਗਟ ਸਿੰਘ ਸੰਧੂ ਦੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਕਾਫੀ ਸ਼ਲਾਘਾ ਕੀਤੀ।

ਜਲੰਧਰ ਦੇ ਪਰਗਟ ਸਿੰਘ ਸੰਧੂ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਗਾਲਟ ਸ਼ਹਿਰ ਦੇ ਮੇਅਰ ਬਣੇ, ਪਿੰਡ ਵਾਸੀਆਂ ਚ ਖੁਸ਼ੀ ਦਾ ਮਾਹੌਲ
Follow Us On

ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਜਿੱਤ ਦੇ ਝੰਡੇ ਲਹਰਾਉਂਦੇ ਹਨ। ਭਾਰਤੀ ਮੁਲ ਦੇ ਪਰਗਟ ਸਿੰਘ ਸੰਧੂ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਕੈਲੀਫੋਰਨੀਆ ਦੇ ਗਾਲਟ ਸ਼ਹਿਰ ਦੇ ਮੇਅਰ ਬਣੇ ਹਨ। ਪਰਗਟ ਸਿੰਘ ਸੰਧੂ ਮੂਲ ਰੂਪ ਤੋਂ ਪੰਜਾਬ ਦੇ ਜਲੰਧਰ ਸ਼ਹਿਰ ਦੇ ਲਾਂਬੜਾ ਦੇ ਪਿੰਡ ਬਸ਼ੇਰਪੁਰ ਦੇ ਰਹਿਣ ਵਾਲੇ ਹਨ। ਉਹ ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੇ ਹਨ ਅਤੇ ਅਮਰੀਕਾ ਦੀ ਸਿਆਸਤ ਵਿੱਚ ਕਾਫੀ ਸਰਗਰਮ ਹਨ।

ਦੂਜੀ ਵਾਰ ਗਾਲਟ ਸਿਟੀ ਦੇ ਮੇਅਰ ਬਣੇ

ਪਰਗਟ ਸਿੰਘ ਨੂੰ ਪਹਿਲੀ ਵਾਰ ਦਸੰਬਰ 2019 ਵਿੱਚ ਗਾਲਟ ਸਿਟੀ ਦੇ ਮੇਅਰ ਨਿਯੁਕਤ ਕੀਤਾ ਗਿਆ ਸੀ। ਦੱਸ ਦਈਏ ਕਿ ਉਨ੍ਹਾਂ ਨੂੰ ਕਦੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰਗਟ ਸਿੰਘ ਸੰਧੂ ਨੂੰ ਸਮੂਹ ਕੌਂਸਲ ਮੈਂਬਰਾਂ ਵੱਲੋਂ ਮੁੜ ਮੇਅਰ ਦਾ ਅਹੁਦਾ ਸੌਂਪਿਆ ਗਿਆ। ਉਨ੍ਹਾਂ ਦੇ ਮੇਅਰ ਬਣਨ ਤੋਂ ਬਾਅਦ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇੱਥੇ ਦੱਸ ਦਈਏ ਕਿ ਪਰਗਟ ਸਿੰਘ ਨੇ ਆਪਣੀ ਸਕੂਲੀ ਪੜ੍ਹਾਈ ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋਂ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਥਾਨਕ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ। ਜਿਸ ਤੋਂ ਬਾਅਦ ਉਹ ਆਪਣੀ ਅਗਲੀ ਪੜ੍ਹਾਈ ਲਈ ਵਿਦੇਸ਼ ਚੱਲੇ ਗਏ ਸਨ।

ਪਰਗਟ ਸਿੰਘ ਸੰਧੂ ਨੇ ਮੁੜ ਜਿੱਤ ਹਾਸਿਲ ਕੀਤੀ

ਪਰਗਟ ਸਿੰਘ ਸੰਧੂ ਨੇ ਵਿਦੇਸ਼ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਸਖ਼ਤ ਮਿਹਨਤ ਤੋਂ ਬਾਅਦ ਅਮਰੀਕੀ ਨਾਗਰਿਕਤਾ ਹਾਸਲ ਕੀਤੀ। ਜਿਸ ਤੋਂ ਬਾਅਦ ਪਰਗਟ ਸਿੰਘ ਸੰਧੂ ਉੱਥੋਂ ਦੀ ਰਾਜਨੀਤੀ ਵਿੱਚ ਕਾਫੀ ਸਰਗਰਮ ਹੋ ਗਏ। ਲੋਕਾਂ ਨੇ ਪਰਗਟ ਸਿੰਘ ਸੰਧੂ ਦੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਕਾਫੀ ਸ਼ਲਾਘਾ ਕੀਤੀ। ਉਨ੍ਹਾਂ ਦੀ ਬਦੌਲਤ ਪਰਗਟ ਸਿੰਘ ਸੰਧੂ ਨੇ ਹੁਣ ਮੁੜ ਜਿੱਤ ਹਾਸਿਲ ਕੀਤੀ ਹੈ। ਅਮਰੀਕਾ ਦੇ ਗਾਲਟ ਸ਼ਹਿਰ ਦੇ ਲੋਕ ਉਨ੍ਹਾਂ ਨੂੰ ਕਾਫੀ ਪ੍ਰੇਮ ਕਰਦੇ ਹਨ। ਇਸ ਲਈ ਉਨ੍ਹਾਂ ਨੇ ਪਰਗਟ ਸਿੰਘ ਨੂੰ ਦੂਜੀ ਵਾਰ ਮੇਅਰ ਬਨਣ ਦਾ ਮੌਕਾ ਦਿੱਤਾ ਹੈ।