ਕਿਰਨਦੀਪ ਸਿੰਘ ਦੀ ਆਬੂ-ਧਾਬੀ ‘ਚ ਹੋਈ ਮੌਤ, ਗੁਰਦਾਸਪੁਰ ‘ਚ ਹੋਇਆ ਅੰਤਿਮ ਸਸਕਾਰ
ਅਬੂ-ਧਾਬੀ ਤੋਂ 21 ਸਾਲਾ ਨੌਜਵਾਨ ਕਰਨਦੀਪ ਸਿੰਘ ਦੀ ਮ੍ਰਿਤਕ ਦੇਹ ਲਿਆਂਦੀ ਭਾਰਤ ਲਿਆਂਦੀ ਗਈ। ਇਸ ਤੋਂ ਬਾਅਦ ਕਿਰਨਦੀਪ ਦਾ ਗੁਰਦਾਸਪੁਰ ਦੇ ਜੱਦੀ ਪਿੰਡ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਸਰਕਾਰਾਂ ਨੂੰ ਵਿਦੇਸ਼ਾਂ ਤੋਂ ਮ੍ਰਿਤਕ ਦੇਹਾਂ ਵਤਨ ਵਾਪਸ ਲਿਆਉਣ ਲਈ ਸੁਖਾਲੇ ਪ੍ਰਬੰਧ ਕਰਨ ਦੀ ਕੀਤੀ ਅਪੀਲ। ਕਿਰਨਦੀਪ ਸਿੰਘ ਕਰੀਬ ਦੋ ਸਾਲ ਪਹਿਲਾਂ ਆਬੂ-ਧਾਬੀ ਗਿਆ ਸੀ, ਜਿਸਦੀ ਚਾਰ ਅਕਤੂਬਰ ਨੂੰ ਉੱਥੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।
ਪੰਜਾਬ ਨਿਊਜ। ਗੁਰਦਾਸਪੁਰ ਦੇ ਸਰਹੱਦੀ ਪਿੰਡ ਸ਼ਾਹਪੁਰ ਜਾਜਨ ਦੇ 21 ਸਾਲਾਂ ਨੌਜਵਾਨ ਕਰਨਦੀਪ ਸਿੰਘ ਦੀ ਆਬੂ-ਧਾਬੀ (Abu Dhabi) ਵਿਖੇ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਹੁਣ ਉਸਦਾ ਉਸਦੇ ਜੱਦੀ ਪਿੰਡ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਜਾਣਾਕਾਰੀ ਅਨੂਸਾਰ ਕਿਰਨਦੀਪ ਸਿੰਘ ਕਰੀਬ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਵਿੱਚ ਆਬੂ-ਧਾਬੀ ਗਿਆ ਸੀ ਪਰ ਚਾਰ ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ।
ਉਸਦੀ ਅੱਜ ਕਰੀਬ 9 ਦਿਨ ਬਾਅਦ ਮ੍ਰਿਤਕ ਦੇਹ ਜੱਦੀ ਪਿੰਡ ਸ਼ਾਹਪੁਰ ਜਾਜਨ ਪਹੁੰਚਣ ਉਪਰੰਤ ਪਰਿਵਾਰ ਵੱਲੋਂ ਸਿੱਖ ਰਹਿਤ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਸ ਦੁੱਖ ਦੀ ਘੜੀ ਵਿੱਚ ਵੱਡੀ ਗਿਣਤੀ ਵਿੱਚ ਸਕੇ ਸਬੰਧੀਆਂ ਨੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ। ਤੇ ਉਥੇ ਹੀ ਜਦ ਮ੍ਰਿਤਕ ਦੇਹ ਸਮਸਾਨ ਘਾਟ ਪੁੱਜੀ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ ਅਤੇ ਹਰ ਇੱਕ ਅੱਖ ਨਮ ਦਿਖਾਈ ਦਿੱਤੀ
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਮ੍ਰਿਤਕ ਕਰਨਦੀਪ ਸਿੰਘ ਦੀ ਚਿਤਾ ਨੂੰ ਮੁਖ ਅਗਨੀ ਉਨਾਂ ਦੇ ਪਿਤਾ ਮੇਜਰ ਸਿੰਘ ਵੱਲੋਂ ਦਿੱਤੀ ਗਈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਇੰਦਰਜੀਤ ਸਿੰਘ ਨੇ ਦੱਸਿਆ ਕਿ 21 ਸਾਲਾਂ ਨੌਜਵਾਨ ਕਰਨਦੀਪ ਸਿੰਘ ਦੀ ਬੀਤੀ ਚਾਰ ਅਕਤੂਬਰ ਨੂੰ ਅਬੂ ਧਾਬੀ ਵਿੱਚ ਦਿਲ ਦਾ ਦੌਰਾ (Heart attack) ਪੈਣ ਕਾਰਨ ਮੌਤ ਹੋ ਗਈ ਸੀ। ਉਸਦੀ ਮ੍ਰਿਤਕ ਦੇ ਪਿੰਡ ਪਹੁੰਚਣ ਉਪਰੰਤ ਪਰਿਵਾਰ ਵੱਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇੰਦਰਜੀਤ ਸਿੰਘ ਨੇ ਸਰਕਾਰਾਂ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਜਿਸ ਤਰ੍ਹਾਂ ਵਿਦੇਸ਼ਾਂ ਦੀ ਧਰਤੀ ਉੱਪਰ ਅਨੇਕਾਂ ਹੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਪੀੜਤ ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ
ਉਥੇ ਹੀ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਵਤਨ ਵਾਪਸ ਲਿਆਉਣ ਲਈ ਵੱਡੀਆਂ ਪ੍ਰਸਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਭਾਰਤ ਸਰਕਾਰ (Government of India) ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮ੍ਰਿਤਕ ਦੇਹਾਂ ਵਿਦੇਸ਼ਾਂ ਤੋਂ ਵਤਨ ਵਾਪਸ ਲਿਆਉਣ ਲਈ ਸੁਖਾਲੇ ਪ੍ਰਬੰਧ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ। ਉਨਾਂ ਦੱਸਿਆ ਕਿ ਜਿਹੜੇ ਨੌਜਵਾਨ ਦੇ ਅੱਜ ਮ੍ਰਿਤਕ ਦੇਹ ਵਤਨ ਵਾਪਸ ਲਿਆਂਦੀ ਗਈ ਹੈ। ਉਸ ਵਿੱਚ ਕਿਸੇ ਵੀ ਸੰਸਥਾ ਅਤੇ ਸਰਕਾਰ ਦਾ ਯੋਗਦਾਨ ਨਹੀਂ ਹੈ ਤੇ ਪਰਿਵਾਰ ਵੱਲੋਂ ਖੁਦ ਆਪ ਖਰਚਾ ਉਠਾ ਕੇ ਲਿਆਂਦੀ ਗਈ ਹੈ।