Sikh in Canada: ਖਾਲਿਸਤਾਨੀਆਂ ਲਈ ਕਿਉਂ ‘ਮੱਕਾ’ ਬਣਦਾ ਜਾ ਰਿਹਾ ਹੈ ਕੈਨੇਡਾ ?

Updated On: 

13 Jun 2023 12:41 PM

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸਿੱਖਾਂ ਦੀਆਂ ਹਰਕਤਾਂ ਨੂੰ ਨਜਰਅੰਦਾਜ ਕਰਨਾ ਪੈਂਦਾ ਹੈ। ਇਹ ਵੀ ਸੰਭਵ ਹੈ ਕਿ ਪ੍ਰਧਾਨ ਮੰਤਰੀ ਵੀ ਭਾਰਤ ਪ੍ਰਤੀ ਨਰਾਜ਼ਗੀ ਰੱਖਦੇ ਹੋਣ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਪੀਅਰੇ ਟਰੂਡੋ 1984 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ, ਉਦੋਂ ਵੀ ਖਾਲਿਸਤਾਨ ਦੇ ਸਮਰਥਕਾਂ ਪਿੱਛੇ ਕੈਨੇਡਾ ਦਾ ਹੱਥ ਦੱਸਿਆ ਜਾਂਦਾ ਸੀ।

Sikh in Canada: ਖਾਲਿਸਤਾਨੀਆਂ ਲਈ ਕਿਉਂ ਮੱਕਾ ਬਣਦਾ ਜਾ ਰਿਹਾ ਹੈ ਕੈਨੇਡਾ   ?

ਸੰਕੇਤਕ ਤਸਵੀਰ

Follow Us On

ਕੈਨੇਡਾ ਦੀ ਸਮੁੱਚੀ ਆਬਾਦੀ ਦਾ 2.1 ਫੀਸਦੀ ਸਿੱਖ ਨਾਗਰਿਕ ਹਨ। ਭਾਵ ਇੱਥੇ ਤਕਰੀਬਨ 8 ਲੱਖ ਸਿੱਖ ਨਾਗਰਿਕ ਹਨ। ਇਸ ਤੋਂ ਇਲਾਵਾ, ਜਿਹੜੇ ਲੋਕ ਵਰਕ ਪਰਮਿਟ ‘ਤੇ ਹਨ ਜਾਂ ਜਿਨ੍ਹਾਂ ਕੋਲ ਪੀਆਰ (ਪਰਮਾਨੈਂਟ ਰੈਜ਼ੀਡੈਂਸੀ) ਹੈ ਜਾਂ ਜੋ ਵਿਜ਼ਟਰ ਵੀਜ਼ਾ ਰਾਹੀਂ ਉਥੇ ਹਨ, ਦੀ ਗਿਣਤੀ ਵੱਖਰੀ ਹੈ। ਕੈਨੇਡਾ ਦੇ ਕਿਸੇ ਵੀ ਸ਼ਹਿਰ ਵਿੱਚ ਸਿੱਖ ਨੂੰ ਮਿਲਣਾ ਓਨਾ ਹੀ ਆਸਾਨ ਹੈ ਜਿੰਨਾ ਭਾਰਤ ਵਿੱਚ ਸਿੱਖਾਂ ਦੇ ਢਾਬੇ ਦੇਖਣਾ। ਇਹ ਵੱਖਰੀ ਗੱਲ ਹੈ ਕਿ ਸਿੱਖ ਉਥੇ ਢਾਬੇ ਨਹੀਂ ਚਲਾਉਂਦੇ ਤੇ ਨਾ ਹੀ ਆਪਣੇ ਹਿੰਦੂ ਗੁਆਂਢੀਆਂ ਨਾਲ ਓਨੇ ਰਲਦੇ-ਮਿਲਦੇ ਹਨ ਜਿੰਨਾ ਉਹ ਭਾਰਤ ਵਿਚ ਕਰਦੇ ਹਨ। ਉਥੇ ਬਹੁਤੇ ਸਿੱਖ ਆਪਣੀ ਵੱਖਰੀ ਪਛਾਣ ਦੱਸਦੇ ਹਨ।

ਭਾਰਤ ਪ੍ਰਤੀ ਉਨ੍ਹਾਂ ਦਾ ਰਵੱਈਆ ਥੋੜ੍ਹਾ ਗੁੱਸੇ ਵਾਲਾ ਹੁੰਦਾ ਹੈ। ਅਜਿਹਾ ਸ਼ਾਇਦ ਇਸ ਲਈ ਵੀ ਹੈ ਕਿਉਂਕਿ ਕੈਨੇਡਾ ਦੇ ਸਿੱਖਾਂ ਦੇ ਮਨਾਂ ਵਿੱਚ ਇਹ ਭਾਵਨਾ ਪੱਕੀ ਹੋ ਰਹੀ ਹੈ ਕਿ ਭਾਰਤ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਿਹਾ। ਭਾਰਤ ਸਿੱਖ ਕੌਮ ਨੂੰ ਹਿੰਦੂ ਅਬਾਦੀ ਵਾਂਗ ਸਮਝ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਦੇ ਪੰਜਾਬ ਸੂਬੇ ਦਾ ਹਰ ਸਿੱਖ ਨੌਜਵਾਨ ਕੈਨੇਡਾ ਜਾਣ ਦਾ ਸੁਪਨਾ ਪਾਲ ਕੇ ਜਿੰਦਾ ਹੈ।

ਖੇਤਰ ਤਿੰਨ ਗੁਣਾ ਅਤੇ ਆਬਾਦੀ ਦਿੱਲੀ ਦੇ ਬਰਾਬਰ

ਕੈਨੇਡਾ ਭਾਰਤ ਨਾਲੋਂ ਖੇਤਰਫਲ ਵਿੱਚ ਤਿੰਨ ਗੁਣਾ ਵੱਡਾ ਹੈ ਅਤੇ ਆਬਾਦੀ ਵਿੱਚ ਦਿੱਲੀ-ਐਨਸੀਆਰ ਦੀ ਆਬਾਦੀ ਦੇ ਬਰਾਬਰ ਹੈ। ਅਜਿਹੀ ਸਥਿਤੀ ਵਿੱਚ 8 ਲੱਖ ਦੀ ਸਿੱਖ ਆਬਾਦੀ ਵੱਡੀ ਹੈ। ਉਥੇ ਸਿੱਖ ਸਿਆਸੀ ਤੌਰ ‘ਤੇ ਬਹੁਤ ਸਰਗਰਮ ਹਨ। 338 ਮੈਂਬਰਾਂ ਵਾਲੀ ਕੈਨੇਡੀਅਨ ਪਾਰਲੀਮੈਂਟ ਵਿੱਚ 18 ਸਿੱਖ ਮੈਂਬਰ ਹਨ। ਇਸ ਤੋਂ ਇਲਾਵਾ ਇੱਥੇ ਹਿੰਦੂ, ਮੁਸਲਮਾਨ, ਬੋਧੀ, ਯਹੂਦੀ ਅਤੇ ਚੀਨੀ ਵੀ ਹਨ। ਮਸੀਹੀ ਤਾਂ ਖੈਰ ਹੈਗੇ ਹੀ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਬਹੁਮਤ ਤੋਂ 14 ਮੈਂਬਰ ਦੂਰ ਸੀ। ਇਹ ਭਰਪਾਈ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦਾ ਪ੍ਰਧਾਨ ਜਗਮੀਤ ਸਿੰਘ, ਜੋ ਖੁਦ ਵੀ ਸਿੱਖ ਹਨ ਅਤੇ ਸਿੱਖਾਂ ਨੂੰ ਭੜਕਾਉਣ ਪਿੱਛੇ ਵੀ ਉਨ੍ਹਾਂ ਦਾ ਵੀ ਹੱਥ ਹੈ।

ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਪ੍ਰਤੀ ਉਨ੍ਹਾਂ ਦਾ ਰਵੱਈਆ ਨਰਮ ਹੈ, ਇਸ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸਿੱਖਾਂ ਦੀਆਂ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਹੈ। ਇਹ ਵੀ ਸੰਭਵ ਹੈ ਕਿ ਪ੍ਰਧਾਨ ਮੰਤਰੀ ਵੀ ਭਾਰਤ ਪ੍ਰਤੀ ਨਰਾਜ਼ਗੀ ਰੱਖਦੇ ਹੋਣ। ਅਜੀਬ ਗੱਲ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਪੀਅਰੇ ਟਰੂਡੋ 1984 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ, ਉਦੋਂ ਵੀ ਖਾਲਿਸਤਾਨ ਦੇ ਸਮਰਥਕਾਂ ਪਿੱਛੇ ਕੈਨੇਡਾ ਦਾ ਹੱਥ ਦੱਸਿਆ ਜਾਂਦਾ ਸੀ।

ਟਰੂਡੋ ਨੇ ਭਾਰਤੀ ਭਾਈਚਾਰੇ ਨੂੰ ਖੁਸ਼ ਕਰਨ ਲਈ ਸਿੱਖ ਮੰਤਰੀ ਬਣਾਏ

ਜਸਟਿਨ ਟਰੂਡੋ ਜਦੋਂ ਸਾਲ 2015 ਵਿੱਚ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਦੀ ਕੈਬਨਿਟ ਵਿੱਚ ਚਾਰ ਭਾਰਤੀ ਚਿਹਰੇ ਵੀ ਸਨ। ਹੁਣ ਇਹ ਇਤਫ਼ਾਕ ਹੋ ਸਕਦਾ ਹੈ ਪਰ ਸਾਰਿਆਂ ਨੂੰ ਲੱਗਾ ਕਿ ਟਰੂਡੋ ਨੇ ਸਿੱਖਾਂ ਨੂੰ ਤਰਜੀਹ ਦਿੱਤੀ ਕਿਉਂਕਿ ਚਾਰੋਂ ਭਾਰਤੀ ਸਿੱਖ ਸਨ। ਇਹਨਾਂ ਵਿੱਚੋਂ ਇੱਕ ਚਿਹਰਾ ਖਾਲਿਸਤਾਨ ਦਾ ਸਮਰਥਕ ਐਲਾਨਿਆ ਗਿਆ ਸੀ ਅਤੇ ਉਹ ਉਨ੍ਹਾਂ ਦੀ ਲਿਬਰਲ ਪਾਰਟੀ ਤੋਂ ਹੀ ਸੀ। ਉਹ ਟਰੂਡੋ ਦੇ ਕਰੀਬੀ ਕੈਨੇਡੀਅਨ ਰੱਖਿਆ ਮੰਤਰੀ ਸਨ। ਇਸ ਦੇ ਨਾਲ ਹੀ ਜਸਟਿਨ ਟਰੂਡੋ ਟੋਰਾਂਟੋ ਵਿੱਚ ਇੱਕ ਖਾਲਿਸਤਾਨ ਪੱਖੀ ਸੰਗਠਨ ਦੇ ਇੱਕ ਪ੍ਰੋਗਰਾਮ ਵਿੱਚ ਗਏ।

ਉੱਥੇ ਖਾਲਿਸਤਾਨ ਦੇ ਝੰਡੇ ਲਹਿਰਾਏ ਗਏ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਭਾਵੇਂ ਕੈਨੇਡਾ ਵਿੱਚ ਗੈਰ-ਸਿੱਖ ਭਾਰਤੀਆਂ (ਹਿੰਦੂਆਂ) ਦੀ ਗਿਣਤੀ ਵੀ 8 ਲੱਖ ਤੋਂ ਉਪਰ ਹੈ, ਪਰ ਇਹ ਵੱਖ-ਵੱਖ ਭਾਸ਼ਾ ਬੋਲਣ ਵਾਲੇ ਅਤੇ ਖੇਤਰੀ ਸਮਾਜਾਂ ਵਿੱਚ ਵੰਡਿਆ ਹੋਇਆ ਹੈ। ਉਦਾਹਰਣ ਵਜੋਂ, ਹਿੰਦੂਆਂ ਵਿੱਚ ਹਿੰਦੀ, ਬੰਗਾਲੀ, ਗੁਜਰਾਤੀ, ਮਰਾਠੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾ ਬੋਲਣ ਵਾਲੇ ਲੋਕ ਹਨ। ਜਿਸ ਵਿੱਚ ਆਪਸੀ ਦੂਰੀ ਰਹਿੰਦੀ ਹੈ।

ਪੰਜਾਬੀ ਜੋੜਦੀ ਹੈ ਸਿੱਖਾਂ ਨੂੰ ਅਤੇ ਹਿੰਦੂ ਵੱਖ-ਵੱਖ ਭਾਸ਼ਾ-ਭਾਸ਼ੀ!

ਸਿੱਖਾਂ ਦੀ ਪੂਰੀ ਆਬਾਦੀ ਉੱਥੇ ਪੰਜਾਬੀ ਬੋਲਦੀ ਹੈ ਅਤੇ ਉਹ ਆਪਸ ਵਿਚ ਪੰਜਾਬੀ ਬੋਲਦੇ ਹਨ। ਇਸ ਕਰਕੇ ਇਨ੍ਹਾਂ ਵਿਚ ਭਾਸ਼ਾਈ ਏਕਤਾ ਹੈ। ਭਾਰਤੀ ਮੁਸਲਮਾਨ ਆਪਣੀ ਪਛਾਣ ਮੁਸਲਮਾਨ ਵਜੋਂ ਦੱਸਦੇ ਹਨ, ਇਸ ਲਈ ਉਹ ਮੁਸਲਿਮ ਭਾਈਚਾਰੇ ਵਿੱਚ ਸ਼ਾਮਲ ਹੋ ਜਾਂਦੇ ਹਨ। ਪਰ ਹਿੰਦੂ ਆਬਾਦੀ ਭਾਸ਼ਾਈ ਅਤੇ ਖੇਤਰੀ ਆਧਾਰ ‘ਤੇ ਵੰਡੀ ਹੋਈ ਹੈ। ਕਿਉਂਕਿ ਸਿੱਖ ਪਛਾਣ ਵੱਖ ਤੋਂ ਪਤਾ ਚੱਲਦੀ ਹੈ, ਇਸ ਲਈ ਉਨ੍ਹਾਂ ਨੂੰ ਦੂਰੋਂ ਹੀ ਪਛਾਣ ਲਏ ਜਾਂਦੇ ਹਨ।

ਇਹੀ ਕਾਰਨ ਹੈ ਕਿ ਪੰਜਾਬ ਦਾ ਹਰ ਨੌਜਵਾਨ ਵਿਦੇਸ਼, ਖਾਸ ਕਰਕੇ ਕੈਨੇਡਾ ਜਾਣ ਦੀ ਇੱਛਾ ਰੱਖਦਾ ਹੈ। ਕੈਨੇਡਾ ਵਿਚ ਹੀ ਨਹੀਂ, ਬਰਤਾਨੀਆ ਅਤੇ ਆਸਟ੍ਰੇਲੀਆ ਵਿਚ ਵੀ ਸਿੱਖਾਂ ਦੀ ਆਬਾਦੀ ਵੱਡੀ ਹੈ। ਇਹ ਸਾਰੇ ਸਿੱਖ ਆਪਣੇ ਆਪ ਨੂੰ ਭਾਰਤੀ ਪ੍ਰਵਾਸੀਆਂ ਨਾਲ ਨਹੀਂ ਸਗੋਂ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਸਿੱਖ ਪ੍ਰਵਾਸੀਆਂ ਨਾਲ ਜੋੜਦੇ ਹਨ। ਹੋਰ ਕਿਤੇ ਵੀ ਖਾਲਿਸਤਾਨ ਨੂੰ ਲੈ ਕੇ ਓਨੀ ਸਰਗਰਮੀ ਜਾਂ ਉਤਸ਼ਾਹ ਨਹੀਂ ਹੈ ਜਿੰਨਾ ਕੈਨੇਡਾ ਵਿਚ ਸਿੱਖਾਂ ਵਿਚ ਹੈ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਸਿੱਖਾਂ ਦੇ ਦਬਾਅ ਹੇਠ ਹੋਣਾ ਹੈ।

ਟਰੂਡੋ ਵੱਲ ਭਾਰਤ ਧਿਆਨ ਨਹੀਂ ਦਿੰਦਾ

ਜਸਟਿਨ ਟਰੂਡੋ ਵੀ ਭਾਰਤ ਤੋਂ ਕੁਝ ਨਾਖੁਸ਼ ਹਨ। ਇਸ ਦਾ ਕਾਰਨ ਇਹ ਹੈ ਕਿ ਭਾਰਤ ਕੈਨੇਡਾ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦਾ। ਜਦੋਂ ਕਿ ਕੈਨੇਡਾ ਇੱਕ ਵਿਕਸਤ ਦੇਸ਼ ਹੈ ਅਤੇ ਜੀ-7 ਦਾ ਮੈਂਬਰ ਵੀ ਹੈ। ਜਸਟਿਨ ਟਰੂਡੋ ਜਦੋਂ ਸਾਲ 2018 ਵਿੱਚ ਭਾਰਤ ਆਏ ਸਨ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਨਹੀਂ ਕੀਤਾ ਗਿਆ ਸੀ। ਇੱਥੋਂ ਤੱਕ ਕਿ ਭਾਰਤੀ ਮੀਡੀਆ ਨੇ ਵੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਹ ਗੱਲ ਉਨ੍ਹਾਂ ਤੰਗ ਕਰ ਰਹੀ ਹੋਵੇਗੀ। ਇਸ ਤੋਂ ਇਲਾਵਾ ਪਿਛਲੇ ਸਾਲ ਜੂਨ ਵਿੱਚ ਮੋਦੀ ਨੇ ਜਸਟਿਨ ਟਰੂਡੋ ਨੂੰ ਮਿਲਣ ਲਈ ਕੋਈ ਉਤਸੁਕਤਾ ਨਹੀਂ ਦਿਖਾਈ ਸੀ।

ਇਸ ਤੋਂ ਇਕ ਸੰਦੇਸ਼ ਸਪੱਸ਼ਟ ਹੁੰਦਾ ਹੈ ਕਿ ਭਾਰਤ ਕੈਨੇਡਾ ਨਾਲ ਦੋਸਤੀ ਗੂੜ੍ਹੀ ਕਰਨ ਲਈ ਬਹੁਤਾ ਉਤਸੁਕ ਨਹੀਂ ਹੈ। ਹਾਲਾਂਕਿ ਇਹ ਉਚਿਤ ਨਹੀਂ ਹੈ, ਸਗੋਂ ਕੈਨੇਡਾ ਨਾਲ ਚੰਗੇ ਸਬੰਧ ਰੱਖਦਿਆਂ ਦੂਰੀ ਦਰਸਾਈ ਜਾਣੀ ਚਾਹੀਦੀ ਹੈ। ਜਸਟਿਨ ਟਰੂਡੋ ਤਜਰਬੇਕਾਰ ਪ੍ਰਧਾਨ ਮੰਤਰੀ ਨਹੀਂ ਹਨ। ਉਹ ਇੱਕ ਨਿਮਰ ਸਿਆਸਤਦਾਨ ਹਨ ਅਤੇ ਆਸਾਨੀ ਨਾਲ ਹਰ ਕਿਸੇ ‘ਤੇ ਭਰੋਸਾ ਕਰ ਲੈਂਦੇ ਹਨ। ਹੁਣ ਕੈਨੇਡਾ ਵਿਚ ਸਿੱਖ ਸਿਆਸਤ ਵਿਚ ਜ਼ਿਆਦਾ ਸਰਗਰਮ ਹਨ, ਇਸ ਲਈ ਉਹ ਸਿੱਖਾਂ ਦੇ ਨੇੜੇ ਨਜ਼ਰ ਆਉਂਦੇ ਹਨ।

ਕਨੇਡਾ ਵਿੱਚ ਚੁੱਪ ਹਿੰਦੂ ਵੀ ਨਹੀਂ, ਪਰ ਸਿਆਸੀ ਤਾਕਤ ‘ਚ ਨੀਵੇਂ

ਸ਼ੁਕਰ ਹੈ ਕਿ ਕੈਨੇਡਾ ਵਿਚ ਹਿੰਦੂ ਆਬਾਦੀ ਸਮਾਜਿਕ ਤੌਰ ‘ਤੇ ਕਾਫੀ ਸਰਗਰਮ ਹੋਣ ਲੱਗੀ ਹੈ। ਪਿਛਲੇ ਸਾਲ ਸਤੰਬਰ ਵਿੱਚ ਜਦੋਂ ਸਿੱਖਾਂ ਨੇ ਟੋਰਾਂਟੋ ਦੇ ਸਵਾਮੀ ਨਰਾਇਣ ਮੰਦਰ ਵਿੱਚ ਕੁਝ ਇਤਰਾਜ਼ਯੋਗ ਨਾਅਰੇ ਲਿਖੇ ਸਨ ਅਤੇ ਫਿਰ ਅਕਤੂਬਰ ਵਿੱਚ ਰਾਮਲੀਲਾ ਪਾਰਕ ਵਿੱਚ ਲੱਗੇ ਬੋਰਡ ਦੀ ਭੰਨਤੋੜ ਕੀਤੀ ਸੀ ਤਾਂ ਹਿੰਦੂ ਸਮਾਜ ਬਹੁਤ ਉਤੇਜਿਤ ਹੋ ਗਿਆ ਸੀ। ਉਸ ਸਮੇਂ ਟੋਰਾਂਟੋ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਸੀ।

ਕੈਨੇਡਾ ਦੀ ਪਾਰਲੀਮੈਂਟ ਦੇ ਹਿੰਦੂ ਮੈਂਬਰ ਚੰਦਰ ਆਰੀਆ ਨੇ ਮੈਨੂੰ ਪਿਛਲੇ ਸਾਲ ਨਵੰਬਰ ਵਿਚ ਦੱਸਿਆ ਸੀ ਕਿ ਕੈਨੇਡਾ ਵਿਚ ਪ੍ਰਗਟਾਵੇ ਦੀ ਆਜ਼ਾਦੀ ‘ਤੇ ਕੋਈ ਪਾਬੰਦੀ ਨਹੀਂ ਹੈ। ਸਰਕਾਰ ਸਹਿਣਸ਼ੀਲ ਹੈ, ਇਸ ਲਈ ਸਰਕਾਰ ਬਹੁਤ ਸਾਰੇ ਭਾਸ਼ਣਾਂ ਜਾਂ ਵਿਚਾਰਾਂ ‘ਤੇ ਕੋਈ ਪਾਬੰਦੀ ਨਹੀਂ ਲਗਾਉਂਦੀ। ਇੱਥੇ ਰਹਿਣ ਵਾਲੇ ਅਰਾਜਕ ਤੱਤ ਇਸ ਦਾ ਫਾਇਦਾ ਉਠਾਉਂਦੇ ਹਨ। ਨਤੀਜਾ ਇਹ ਹੈ ਕਿ ਕੈਨੇਡਾ ਵਿੱਚ ਖਾਲਿਸਤਾਨ ਸਮਰਥਕ ਅਤੇ ਪੱਛਮੀ ਏਸ਼ੀਆ ਦੇ ਅੱਤਵਾਦੀ ਤੱਤ ਫਾਇਦਾ ਉਠਾਉਂਦੇ ਹਨ। ਇਨ੍ਹਾਂ ਸਭ ਦਾ ਨਿਸ਼ਾਨਾ ਭਾਰਤ ਹੈ ਅਤੇ ਅਸਿੱਧੇ ਤੌਰ ‘ਤੇ ਹਿੰਦੂ ਵੀ।

ਬਰੈਂਪਟਨ ‘ਚ 4 ਜੂਨ ਦੀ ਘਟਨਾ ਤੋਂ ਹਰ ਭਾਰਤੀ ਦੁਖੀ

ਪਰ ਹਾਲ ਹੀ ‘ਚ 4 ਜੂਨ ਦੀ ਘਟਨਾ ‘ਤੇ ਇਸੇ ਚੰਦਰ ਆਰੀਆ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਦਰਅਸਲ, ਸਾਕਾ ਨੀਲਾ ਤਾਰਾ ਦੀ ਬਰਸੀ ‘ਤੇ 4 ਜੂਨ ਨੂੰ, ਖਾਲਿਸਤਾਨ ਸਮਰਥਕਾਂ ਨੇ ਬਰੈਂਪਟਨ, ਗ੍ਰੇਟਰ ਟੋਰਾਂਟੋ ਵਿੱਚ ਇੱਕ ਪਰੇਡ ਕੀਤੀ, ਜਿਸ ਵਿੱਚ ਇੱਕ ਝਾਂਕੀ ਵਿੱਚ ਬਲੂ ਸਟਾਰ ਦੇ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁਤਲੇ ਨੂੰ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਗੋਲੀ ਮਾਰੀ ਗਈ ਦਿਖਾਈ ਗਈ ਸੀ। ਇਸ ਝਾਂਕੀ ਰਾਹੀਂ ਸਿੱਖਾਂ ਦੀ ਬਹਾਦਰੀ ਨੂੰ ਦਰਸਾਇਆ ਗਿਆ ਸੀ। ਇੱਕ ਤਰ੍ਹਾਂ ਨਾਲ ਇਹ ਵਿਦੇਸ਼ੀ ਧਰਤੀ ‘ਤੇ ਭਾਰਤ ਦੀ ਪ੍ਰਭੂਸੱਤਾ ਦਾ ਅਪਮਾਨ ਹੈ। ਚੰਦਰ ਆਰੀਆ ਨੇ ਕਿਹਾ ਹੈ, ਮੇਰਾ ਇਹ ਦੇਸ਼ (ਕੈਨੇਡਾ) ਕਿੱਥੇ ਜਾ ਰਿਹਾ ਹੈ। ਇਹ ਹਿੰਸਾ ਦੀ ਬਖਾਣ ਹੈ। ਕੈਨੇਡਾ ਸਰਕਾਰ ਨੂੰ ਅਜਿਹੀਆਂ ਹਰਕਤਾਂ ‘ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸ੍ਰੀ ਆਰੀਆ ਨੇ ਕਿਹਾ ਹੈ ਕਿ ਕਈ ਵਾਰ ਮੈਨੂੰ ਇਹ ਵੀ ਲੱਗਦਾ ਹੈ ਕਿ ਕੈਨੇਡਾ ਵਿੱਚ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਗਰੋਹ ਬਹੁਤ ਆਜ਼ਾਦ ਹੋ ਰਹੇ ਹਨ। ਉਸਨੇ ਮੈਨੂੰ ਇੱਕ ਮੇਲ ਵਿੱਚ ਲਿਖਿਆ-

I have often altered Canada to growing anti-India and anti-Hindu hatred and called for visible and concrete action. Anti-India and anti-Hindu groups are vocal, well-organized, well-funded, politically strong, and media savvy in Canada. With their efforts in recent times including attacks on Hindu temples, targeting Hindu community leaders and Hindu organizations, and even mounting a campaign against public display of flags with the Hindu religious sacred symbol Aum, these groups are sending a dreaded message to Hindu Canadians. I again call authorities at all levels of government to take notice and initiate real action before this hatred escalates to real and deadly physical violence. We 830,000 strong Hindu-Canadians are among the top educated ethnic groups in Canada. We keep a low profile and significantly contribute to the socio-economic development of Canada. We will continue to make positive

ਇਹ ਸਭ ਇਸ਼ਾਰਾ ਕਰਦੇ ਹਨ ਕਿ ਸੱਚਮੁੱਚ ਹੀ ਕੈਨੇਡਾ ਖਾਲਿਸਤਾਨ ਸਮਰਥਕਾਂ ਲਈ ਇਨ੍ਹੀਂ ਦਿਨੀਂ ਮੱਕਾ ਬਣਦਾ ਜਾ ਰਿਹਾ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ